ਪੁਲਸ ਵੱਲੋਂ ਟ੍ਰੈਫਿਕ ’ਚ ਵਿਘਨ ਪਾਉਣ ਵਾਲੇ ਟਰਾਂਸਪੋਟਰਾਂ ਤੇ ਦੁਕਾਨਦਾਰਾਂ ਦੀ ਸਖ਼ਤ ਤਾੜਨਾ

Sunday, Jul 21, 2024 - 02:55 PM (IST)

ਝਬਾਲ(ਨਰਿੰਦਰ)-ਸਥਾਨਕ ਅੱਡਾ ਝਬਾਲ ਵਿਖੇ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ,ਦੁਕਾਨਾਂ ਅੱਗੇ ਲਗਾਈਆਂ ਰੇਹੜੀਆਂ ਅਤੇ ਸੜਕਾਂ ਵਿਚਕਾਰ ਖੜ੍ਹੀਆਂ ਬੱਸਾਂ ਕਾਰਨ ਜੋ ਸਾਰਾ ਦਿਨ ਟ੍ਰੈਫਿਕ ਜਾਮ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਕਾਰਨ ਟ੍ਰੈਫਿਕ ’ਚ ਫਸਣਾ ਪੈਂਦਾ ਹੈ।

ਇਹ ਵੀ ਪੜ੍ਹੋ- ਇੰਟਰਨੈੱਟ ਟੈਕਨਾਲੋਜੀ ਕਾਰਨ ਖ਼ਤਰੇ ਦੀ ਹੋਂਦ 'ਚ ਆ ਰਹੀ ਨੌਜਵਾਨ ਪੀੜ੍ਹੀ, ਕਿਤਾਬਾਂ ਤੇ ਲਿਖਤੀ ਸਮੱਗਰੀ ਤੋਂ ਹੋਈ ਦੂਰ

ਥਾਣਾ ਮੁਖੀ ਝਬਾਲ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਸਾਰੇ ਟਰਾਂਸਪੋਟਰਾਂ ਨੂੰ ਜਿਹੜੇ ਝਬਾਲ ’ਚ ਮਿੰਨੀ ਬੱਸਾਂ ਜਾਂ ਵੱਡੀਆਂ ਬੱਸਾਂ ਚਲਾਉਂਦੇ ਹਨ ਤੇ ਉਹ ਦੁਕਾਨਦਾਰ ਜਿਨ੍ਹਾਂ ਨੇ ਦੁਕਾਨਾਂ 10 ਫੁੱਟ ਅੱਗੇ ਸੜਕ ’ਤੇ ਵਧਾਈਆਂ ਹੋਈਆਂ ਜਾਂ ਆਪਣੀਆਂ ਦੁਕਾਨਾਂ ਦੇ ਅੱਗੇ ਰੇਹੜੀਆਂ, ਫੜੀਆਂ ਲਵਾ ਕੇ ਉਨ੍ਹਾਂ ਕੋਲੋਂ ਪੈਸੇ ਲੈਂਦੇ ਹਨ, ਉਨ੍ਹਾਂ ਨੂੰ ਆਖਰੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਬਾਜ਼ ਆਉਣ। ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਇਹ ਵੀ ਪੜ੍ਹੋ- ਮਿਲਾਨ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ ਕਸਟਮ ਵਿਭਾਗ ਨੇ 49 ਲੱਖ ਰੁਪਏ ਦਾ ਸੋਨਾ ਕੀਤਾ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News