ਟੈਕਸੀ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਕੀਤਾ ਜਾਗਰੂਕ
Friday, Jul 19, 2024 - 02:59 PM (IST)

ਗੁਰਦਾਸਪੁਰ (ਹਰਮਨ)-ਜ਼ਿਲ੍ਹਾ ਟ੍ਰੈਫਿਕ ਪੁਲਸ ਐਜੂਕੇਸ਼ਨ ਸੈਲ ਵੱਲੋਂ ਅੱਜ ਗੁਰੂ ਨਾਨਕ ਟੈਕਸੀ ਸਟੈਂਡ ਗੁਰਦਾਸਪੁਰ ਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਦੇ ਸਹਿਯੋਗ ਨਾਲ ਟੈਕਸੀ ਚਾਲਕਾਂ ਨੂੰ ਇੱਕਠੇ ਕਰਕੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਏ ਐੱਸ. ਆਈ. ਸੁਭਾਸ਼ ਚੰਦਰ ਅਤੇ ਏ. ਐੱਸ. ਆਈ ਅਮਨਦੀਪ ਸਿੰਘ ਸ਼ਾਮਲ ਸੀ। ਇਸ ਮੌਕੇ ਟੈਕਸੀ ਪੁਲਸ ਨੇ ਦੱਸਿਆ ਕਿ ਵਾਹਨ ਹਮੇਸ਼ਾ ਸਹੀ ਜਗ੍ਹਾ ਪਾਰਕਿੰਗ ਕਰਨਾ ਚਾਹੀਦਾ ਅਤੇ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਆਪਣੀ ਵਾਹਨ ਦੀ ਰਫ਼ਤਾਰ ਹੌਲੀ ਰਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਅੱਤ ਦੀ ਗਰਮੀ ਕਾਰਨ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਘਟੀ, ਮਾਪਿਆਂ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਮੰਗ
ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਡਰਾਈਵਰ ਵੱਲੋਂ ਜਾ ਉਸ ਦੇ ਨਾਲ ਬੈਠੀ ਹੋਈ ਸਵਾਰੀ ਨੂੰ ਸੀਟ ਬੈਲਟ ਲਗਾ ਕੇ ਰਖਣੀ ਚਾਹੀਦੀ ਹੈ। ਜੇਕਰ ਪਿੱਛੇ ਬੈਠੀ ਸਵਾਰੀ ਨੇ ਸੀਟ ਬੈਲਟ ਨਾ ਲਗਾਈ ਹੋਵੇਗੀ ਤਾਂ ਉਸਨੂੰ ਜੁਰਮਾਨਾ ਪਾਇਆ ਜਾਵੇਗਾ ਅਤੇ ਦੱਸਿਆ ਕਿ ਆਪਣੇ ਵਾਹਨ ਦੇ ਕਾਗਜ਼ਾਤ ਅਪਣੇ ਕੋਲ ਰਖਣੇ ਚਾਹੀਦੇ ਹੈ। ਹੈਲਪਲਾਈਨ ਨੰਬਰ (112) ਤੇ (181)ਬਾਰੇ ਜਾਣਕਾਰੀ ਦਿੱਤੀ ਗਈ ਕਿ ਕੋਈ ਵੀ ਮੁਸ਼ਕਿਲ ਆਉਣ ’ਤੇ ਇਸ ਨੰਬਰ ’ਤੇ ਕੋਲ ਕਰ ਸਕਦੇ ਹੈ। 16 ਤੋਂ 18 ਸਾਲ ਦੇ ਬੱਚੇ ਵੀ ਹੁਣ ਅਪਣੇ ਲਾਇਸੈਂਸ ਬਣਾ ਸਕਦੇ ਹਨ ਅਤੇ ਬਿਨਾਂ ਗੇਅਰ ਵਾਲੇ ਵਾਹਨ ਚਲਾ ਸਕਦੇ ਹੈ। ਇਸ ਮੌਕੇ ਟੈਕਸੀ ਚਾਲਕ ਪਵਨ, ਮਨਪ੍ਰੀਤ, ਦਵਿੰਦਰ ਸਿੰਘ, ਸੰਜੀਵ ਧੁੱਪੜ, ਰਮਨ, ਸੋਨੀ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਅਤੇ ਆਏ ਹੋਏ ਟ੍ਰੈਫਿਕ ਕਰਮਚਾਰੀਆ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖੁਦਕੁਸ਼ੀ, ਫੇਸਬੁੱਕ ਪੋਸਟ ਸਾਂਝੀ ਕਰ ਦੱਸਿਆ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8