ਟ੍ਰੈਫਿਕ ਪੁਲਸ ਹੋਈ ਸਖਤ : ਸੜਕਾਂ ਤੋਂ ਹਟਾਏ ਨਾਜਾਇਜ਼ ਕਬਜ਼ੇ ਤੇ ਬਿਨਾਂ ਮਾਸਕ ਦੁਕਾਨਦਾਰਾਂ ਦੇ ਕੀਤੇ ਚਲਾਨ

04/26/2021 4:56:32 PM

ਝਬਾਲ (ਨਰਿੰਦਰ)-ਐੱਸ. ਐੱਸ. ਪੀ. ਤਰਨਤਾਰਨ ਦੇ ਹੁਕਮਾਂ ਅਤੇ ਐੇੱਸ.ਪੀ. ਟ੍ਰੈਫਿਕ ਬਲਜੀਤ ਸਿੰਘ ਢਿੱਲੋਂ ਦੇ ਦਿਸ਼ਾ- ਨਿਰਦੇਸ਼ਾ ਹੇਠ ਅੱਜ ਟ੍ਰੈਫਿਕ ਪੁਲਸ ਨੇ ਐੱਸ. ਆਈ. ਜਸਵੰਤ ਸਿੰਘ, ਸਿਟੀ ਟ੍ਰੈਫਿਕ ਇੰਚਾਰਜ ਵਿਨੋਦ ਕੁਮਾਰ ਅਤੇ ਝਬਾਲ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਈ ’ਚ ਕਾਰਵਾਈ ਕਰਦਿਆਂ ਅੱਡਾ ਝਬਾਲ ਵਿਖੇ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ, ਸੜਕ ਦੀ ਥਾਂ ’ਤੇ ਲੱਗੀਆਂ ਫਲਾਂ ਤੇ ਸਬਜ਼ੀਆਂ ਵਾਲੀਆਂ ਰੇੜੀਆਂ ਤੇ ਰੇਹੜਿਆਂ ਵਾਲਿਆਂ ਵਿਰੁੱਧ ਕਾਰਵਾਈ ਕੀਤੀ।

PunjabKesari

ਇਸ ਸਮੇਂ ਪੁਲਸ ਨੇ ਜਿਨ੍ਹਾਂ ਦੁਕਾਨਦਾਰਾਂ ਨੇ ਮਾਸਕ ਨਹੀਂ ਲਗਾਏ ਸਨ, ਦੇ ਵੀ ਚਲਾਨ ਕੱਟੇ ਅਤੇ ਮੌਕੇ ’ਤੇ ਹੀ ਜੁਰਮਾਨੇ ਪਾਏ ਗਏ। ਇਸ ਸਮੇਂ ਐੇੱਸ. ਆਈ. ਜਸਵੰਤ ਸਿੰਘ ਅਤੇ ਐੱਸ. ਆਈ. ਵਿਨੋਦ ਕੁਮਾਰ ਨੇ ਕਿਹਾ ਕਿ ਜੇਕਰ ਅਜੇ ਵੀ ਇਨ੍ਹਾਂ ਨਾਜਾਇਜ਼ ਕਬਜ਼ੇ ਨਾ ਛੱਡੇ ਤਾਂ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਸਾਮਾਨ ਜ਼ਬਤ ਕੀਤਾ ਜਾਵੇਗਾ। ਇਸ ਸਮੇਂ ਵੱਡੀ ਗਿਣਤੀ ’ਚ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਹਾਜ਼ਰ ਸਨ ।


Manoj

Content Editor

Related News