ਜ਼ਿਲ੍ਹਾ ਹੈੱਡਕੁਆਰਟਰ ਗੁਰਦਾਸਪੁਰ ''ਚ ਟ੍ਰੈਫਿਕ ਦੀਆਂ ਉੱਡੀਆਂ ਧੱਜੀਆਂ, ਕਿਸੇ ਵੀ ਚੌਂਕ ’ਚ ਲਾਈਟ ਸਿਸਟਮ ਪ੍ਰਣਾਲੀ ਨਹੀਂ!
Friday, Aug 25, 2023 - 06:25 PM (IST)

ਗੁਰਦਾਸਪੁਰ (ਵਿਨੋਦ)- ਜ਼ਿਲਾ ਹੈੱਡਕੁਆਰਟਰ ਗੁਰਦਾਸਪੁਰ ’ਚ ਮੁੱਖ ਸੜਕ ’ਤੇ ਆਵਾਜਾਈ ਸਬੰਧੀ ਬਣੀ ਸਮੱਸਿਆ ਦੇ ਮੁੱਖ ਕਾਰਨ ਚੌਕਾਂ ’ਚ ਰੈੱਡ, ਗ੍ਰੀਨ ਟ੍ਰੈਫਿਕ ਲਾਈਟ ਸਿਸਟਮ ਨਾ ਹੋਣ ਦੇ ਹੱਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਅੱਜ ਤੱਕ ਕੁਝ ਨਹੀਂ ਕੀਤਾ। ਗੁਰਦਾਸਪੁਰ ਸ਼ਹਿਰ ’ਚ ਕਰੀਬ 30 ਸਾਲ ਪਹਿਲਾਂ ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਡਾਕਖਾਨਾ ਚੌਕ ’ਚ ਲਾਲ ਅਤੇ ਹਰੀ ਬੱਤੀ ਪ੍ਰਣਾਲੀ ਦੀਆਂ ਆਟੋਮੈਟਿਕ ਲਾਈਟਾਂ ਲਗਾਈਆਂ ਗਈਆਂ ਸਨ ਪਰ ਸਮੇਂ ਦੇ ਨਾਲ ਇਹ ਲਾਈਟਾਂ ਖਰਾਬ ਹੁੰਦੀਆਂ ਰਹੀਆਂ ਅਤੇ ਕਿਸੇ ਨੇ ਵੀ ਇਨ੍ਹਾਂ ਦੀ ਮੁਰੰਮਤ ਨਹੀਂ ਕਰਵਾਈ, ਜਿਸ ਕਾਰਨ ਹੌਲੀ-ਹੌਲੀ ਇਹ ਸਾਰੀਆਂ ਲਾਈਟਾਂ ਖ਼ਰਾਬ ਹੋ ਗਈਆਂ ਅਤੇ ਫਿਰ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਖਰਚ ਕੀਤੇ ਗਏ ਹਜ਼ਾਰਾਂ ਰੁਪਏ ਬਰਬਾਦ ਹੋ ਗਏ। ਕਿਉਂਕਿ ਨਗਰ ਕੌਂਸਲ ਵੱਲੋਂ ਇਹ ਲਾਈਟਾਂ ਇਸ ਚੌਕ ’ਚ ਲਗਵਾ ਦਿੱਤੀਆਂ ਗਈਆਂ ਸਨ ਪਰ ਇਨ੍ਹਾਂ ਦੀ ਮੁਰੰਮਤ ਲਈ ਫੰਡਾਂ ਦੀ ਘਾਟ ਕਾਰਨ ਅਤੇ ਨਗਰ ਕੌਂਸਲ ਦੀ ਉਦਾਸੀਨਤਾ ਕਾਰਨ ਇਹ ਲਾਈਟਾਂ ਸਥਾਈ ਤੌਰ ’ਤੇ ਖ਼ਰਾਬ ਹੋ ਗਈਆਂ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਇਸ ਨਾਲ ਸਬੰਧਤ ਖੰਭੇ ਟੁੱਟਦੇ ਚਲੇ ਗਏ। ਉਸ ਤੋਂ ਬਾਅਦ ਇਸ ਜ਼ਿਲਾ ਹੈੱਡਕੁਆਰਟਰ ’ਤੇ ਕਿਸੇ ਵੀ ਵਿਭਾਗ ਨੇ ਇਹ ਲਾਈਟਾਂ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਅੱਜ ਗੁਰਦਾਸਪੁਰ ਜ਼ਿਲਾ ਹੈੱਡਕੁਆਰਟਰ ਹੋਣ ਦੇ ਬਾਵਜੂਦ ਇਸ ਸਹੂਲਤ ਤੋਂ ਵਾਂਝਾ ਹੈ।
ਇਹ ਵੀ ਪੜ੍ਹੋ- ਗੈਂਗਸਟਰ ਲਖਵੀਰ ਲੰਡਾ ਖ਼ਿਲਾਫ਼ NIA ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜ਼ਮੀਨ
ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਮੇਂ
ਇਸ ਤੋਂ ਪਹਿਲਾਂ ਗੁਰਦਾਸਪੁਰ ’ਚ ਸਿਰਫ਼ ਡਾਕਖਾਨਾ ਚੌਂਕ ਹੀ ਅਜਿਹਾ ਚੌਕ ਸੀ ਜਿੱਥੇ ਭਾਰੀ ਭੀੜ ਰਹਿੰਦੀ ਸੀ ਪਰ ਅੱਜ ਹਾਲਾਤ ਅਜਿਹੇ ਹਨ ਕਿ ਗੁਰਦਾਸਪੁਰ ਦੇ ਬੱਬਰੀ ਬਾਈਪਾਸ, ਕਾਹਨੂੰਵਾਨ ਚੌਂਕ, ਪੁਰਾਣੀ ਸਬਜ਼ੀ ਮੰਡੀ ਚੌਂਕ, ਡਾਕਖਾਨਾ ਚੌਂਕ, ਜਹਾਜ਼ ਚੌਂਕ, ਮੰਡੀ ਚੌਂਕ ਅਤੇ ਬਰਿਆਰ ਬਾਈਪਾਸ ਚੌਂਕ ਸਮੇਤ ਸ਼ਹਿਰ ’ਚ ਭਾਰੀ ਭੀੜ ਰਹੀ। ਵਾਹਨਾਂ ਦੀ ਗਿਣਤੀ ’ਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਜ਼ਿਲ੍ਹਾ ਹੈੱਡਕੁਆਰਟਰ ਗੁਰਦਾਸਪੁਰ ਸ਼ਹਿਰ ’ਚ ਇਹ ਟ੍ਰੈਫ਼ਿਕ ਲਾਈਟਾਂ ਲਗਾਉਣੀਆਂ ਜ਼ਰੂਰੀ ਹਨ।
ਇਹ ਵੀ ਪੜ੍ਹੋ- ਪੁਲਸ ਨਾਲ ਖਹਿਬੜ ਪਏ ਬੁਲੇਟ ਸਵਾਰ ਨੌਜਵਾਨ, ਜੰਮ ਕੇ ਹੋਇਆ ਹੰਗਾਮਾ, ਤੋੜ ਦਿੱਤਾ ਮੋਬਾਇਲ
ਪੁਲਸ ਸਿਰਫ਼ ਚਲਾਨ ਤੱਕ ਸੀਮਿਤ
ਜੇਕਰ ਦੇਖਿਆ ਜਾਵੇ ਤਾਂ ਗੁਰਦਾਸਪੁਰ ਸ਼ਹਿਰ ਦੀ ਟ੍ਰੈਫ਼ਿਕ ਪੁਲਸ, ਪੀ. ਸੀ. ਆਰ. ਪੁਲਸ ਅਤੇ ਸਿਟੀ ਪੁਲਸ ਸਿਰਫ਼ ਵਾਹਨਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਸੂਤਰਾਂ ਅਨੁਸਾਰ ਇਹ ਤਿੰਨੇ ਵਿੰਗ ਰੋਜ਼ਾਨਾ ਵੱਖ-ਵੱਖ ਵਾਹਨਾਂ ਦੇ 60 ਤੋਂ 70 ਚਲਾਨ ਕੱਟਦੇ ਹਨ ਪਰ ਅੱਜ ਤੱਕ ਉਹ ਇਕ ਵੀ ਵਿਅਕਤੀ ਨੂੰ ਹੈਲਮੇਟ ਪਾਉਣ ਲਈ ਜਾਗਰੂਕ ਕਰਨ ’ਚ ਕਾਮਯਾਬ ਨਹੀਂ ਹੋਏ। ਜਦੋਂਕਿ ਪੁਲਸ ਨੇ ਅੱਜ ਤੱਕ ਸ਼ਹਿਰ ’ਚ ਟ੍ਰੈਫ਼ਿਕ ਲਾਈਟਾਂ ਲਾਉਣ ਦੀ ਮੰਗ ਨਹੀਂ ਕੀਤੀ।
ਇਹ ਵੀ ਪੜ੍ਹੋ- PSEB ਬੋਰਡ ਦੀ ਵੱਡੀ ਲਾਪ੍ਰਵਾਹੀ, ਸ਼ਹੀਦ ਊਧਮ ਸਿੰਘ ਬਾਰੇ ਛਪੇ ਲੇਖ 'ਚ ਕਈ ਗ਼ਲਤੀਆਂ
ਕੀ ਕਹਿਣਾ ਹੈ ਪ੍ਰਮੁੱਖ ਨਾਗਰਿਕਾਂ ਦਾ
ਇਸ ਸਬੰਧੀ ਸ਼ਹਿਰ ਦੇ ਉੱਘੇ ਨਾਗਰਿਕ ਅਤੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਰਾਕੇਸ਼ਵਰ ਕੌਂਡਲ, ਦਿਨੇਸ਼ ਮਹਾਜਨ, ਅਰਵਿੰਦ ਹਸਤੀਰ, ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ, ਭਾਰਤ ਵਿਕਾਸ ਪ੍ਰੀਸ਼ਦ ਗੁਰਦਾਸਪੁਰ ਸ਼ਹਿਰੀ ਦੇ ਪ੍ਰਧਾਨ ਡਾ. ਐੱਸ. ਪੀ. ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਅਮਰਬੀਰ ਸਿੰਘ ਚਾਹਲ, ਸਮਾਜ ਸੇਵਕ ਰਾਜੇਸ਼ ਬੱਬੀ, ਵਕੀਲ ਮਨੋਜ ਲੂੰਬਾ, ਆਰ. ਪੀ. ਮਹਾਜਨ, ਮੁਨੀਸ਼ ਕੁਮਾਰ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰੰਜੂ ਸ਼ਰਮਾ ਕਿਹਾ ਕਿ ਜ਼ਿਲਾ ਹੈੱਡਕੁਆਰਟਰ ਹੋਣ ਦੇ ਬਾਵਜੂਦ ਗੁਰਦਾਸਪੁਰ ਸ਼ਹਿਰ ਕਿਸੇ ਵੀ ਤਰ੍ਹਾਂ ਦੇ ਵਿਕਾਸ ਤੋਂ ਕੋਹਾਂ ਦੂਰ ਹੈ। ਜਦੋਂ ਸ਼ਹਿਰ ’ਚ ਸਿਰਫ਼ 30-40 ਕਾਰਾਂ ਸਨ ਤਾਂ ਕਰੀਬ 30 ਸਾਲ ਪਹਿਲਾਂ ਨਗਰ ਕੌਂਸਲ ਗੁਰਦਾਸਪੁਰ ਨੇ ਡਾਕਖਾਨਾ ਚੌਂਕ ’ਚ ਇਹ ਟ੍ਰੈਫ਼ਿਕ ਲਾਈਟਾਂ ਲਗਾਈਆਂ ਸਨ। ਜਦਕਿ ਹੁਣ ਵਾਹਨਾਂ ਦੀ ਗਿਣਤੀ 400 ਗੁਣਾ ਦੇ ਕਰੀਬ ਵੱਧ ਗਈ ਹੈ ਪਰ ਅੱਜ ਜ਼ਿਲਾ ਪ੍ਰਸ਼ਾਸਨ ਇਸ ਬਾਰੇ ਸੋਚ ਵੀ ਨਹੀਂ ਰਿਹਾ। ਜਦੋਂਕਿ ਸ਼ਹਿਰ ਦੇ ਸਾਰੇ ਚੌਂਕਾਂ ’ਚ ਇਹ ਸਹੂਲਤ ਮੁਹੱਈਆ ਕਰਵਾਉਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਦਿੱਲੀ ਦਾ ਸੜਕੀ ਸਫ਼ਰ ਹੁਣ ਪਵੇਗਾ ਮਹਿੰਗਾ, NHAI ਨੇ ਟੋਲ ਟੈਕਸ 'ਚ ਕੀਤਾ ਵਾਧਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8