ਤਿੰਨ ਨੌਜਵਾਨਾਂ ਨੇ ਦੁਕਾਨ ਦੇ ਕਰਮਚਾਰੀ ’ਤੇ ਕੀਤਾ ਜਾਨ ਲੇਵਾ ਹਮਲਾ, ਮੋਟਰਸਾਈਕਲ ਸਮੇਤ ਖੋਹਿਆ ਹੋਰ ਸਮਾਨ
Friday, Nov 25, 2022 - 04:22 PM (IST)
ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਬੱਬੇਹਾਲੀ ਦੇ ਕੋਲ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਕਰਮਚਾਰੀ ਨੂੰ ਜ਼ਖ਼ਮੀ ਕਰਕੇ ਤਿੰਨ ਹਥਿਆਰਬੰਦਾਂ ਵੱਲੋਂ ਉਸ ਦਾ ਮੋਟਰਸਾਈਕਲ, ਪਰਸ ਅਤੇ ਮੋਬਾਇਲ ਖੋਹ ਲਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਲਵਿੰਦਰ ਕੁਮਾਰ ਵਾਸੀ ਪਿੰਡ ਪੰਥੇਰ ਨੇ ਦੱਸਿਆ ਕਿ ਉਹ ਗੁਰਦਾਸਪੁਰ-ਤਿੱਬੜੀ ਰੋਡ ’ਤੇ ਇਕ ਦੁਕਾਨ ਜੈਪਾਲ ਬ੍ਰਦਰਸ਼ ’ਤੇ ਨੌਕਰੀ ਕਰਦਾ ਹੈ। ਉਸ ਦੇ ਦੁਕਾਨ ਮਾਲਿਕ ਵੱਲੋਂ ਉਸ ਨੂੰ ਦਿੱਤੇ ਮੋਟਰਸਾਈਕਲ ’ਤੇ ਜਦੋਂ ਬੀਤੀ ਦੇਰ ਰਾਤ ਲਗਭਗ 8 ਵਜੇ ਉਹ ਦੁਕਾਨ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਬੱਬੇਹਾਲੀ ਸਟੇਡੀਅਮ ਦੇ ਕੋਲ ਤਿੰਨ ਹਥਿਆਰਬੰਦਾਂ ਨੇ ਉਸ ਨੂੰ ਰੋਕ ਕੇ ਕਿਹਾ ਕਿ ਜੋ ਕੁਝ ਵੀ ਉਸ ਦੇ ਕੋਲ ਹੈ, ਉਹ ਕੱਢ ਕੇ ਸਾਨੂੰ ਦੇ ਦੇਵੇ।
ਇਹ ਵੀ ਪੜ੍ਹੋ- ਦਾਜ ਦੀ ਗੱਡੀ ’ਚ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਸੀ ਜੀਜਾ-ਸਾਲਾ, ਇੰਝ ਖੁੱਲਿਆ ਭੇਤ
ਜਦੋਂ ਉਸ ਨੇ ਕਿਹਾ ਕਿ ਉਹ ਤਾਂ ਇਕ ਦੁਕਾਨ ਤੇ ਨੌਕਰੀ ਕਰਦਾ ਹੈ ਅਤੇ ਉਸ ਦੇ ਕੋਲ ਕੁਝ ਨਹੀਂ ਹੈ ਤਾਂ ਉਨ੍ਹਾਂ ਨੇ ਉਸ ’ਤੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਦੋਸ਼ੀ ਉਸ ਦਾ ਪਰਸ ਜਿਸ ’ਚ ਲਗਭਗ 500 ਰੁਪਏ ਸੀ, ਉਸ ਦਾ ਮੋਬਾਇਲ ਅਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਦੇ ਅਨੁਸਾਰ ਉਸ ਨੇ ਇਸ ਦੀ ਸ਼ਿਕਾਇਤ ਤਿੱਬੜ ਪੁਲਸ ਸਟੇਸ਼ਨ ’ਚ ਦਿੱਤੀ ਹੈ।