ਪੰਜਾਬ ਪੁਲਸ ਦੇ ASI ਨੇ ਡਿਊਟੀ ਦੌਰਾਨ ਖੁਦ ਨੂੰ ਮਾਰੀ ਗੋਲ਼ੀ
Monday, Jun 15, 2026 - 06:08 PM (IST)
ਪੱਟੀ (ਸੌਰਭ) : ਕੋਰਟ ਕੰਪਲੈਕਸ ਪੱਟੀ ਦੇ ਚੈੱਕ ਪੋਸਟ 'ਤੇ ਤਾਇਨਾਤ ਏ.ਐੱਸ.ਆਈ ਗੁਰਮੀਤ ਸਿੰਘ ਸੈਦਪੁਰ ਨੇ ਖੁਦ ਨੂੰ ਗੋਲੀ ਮਾਰ ਲਈ। ਪ੍ਰਾਪਤ ਜਾਣਕਾਰੀ ਮੁਤਾਬਿਕ ਏ.ਐੱਸ.ਆਈ. ਗੁਰਮੀਤ ਸਿੰਘ ਸੈਦਪੁਰ ਕਾਫੀ ਸਮੇਂ ਤੋਂ ਪੱਟੀ ਸਿਟੀ ਪੀ.ਸੀ.ਆਰ. 'ਤੇ ਡਿਊਟੀ ਕਰਦੇ ਸਨ ਅਤੇ ਹੁਣ ਗੁਰਮੀਤ ਸਿੰਘ ਦੀ ਡਿਊਟੀ ਕੋਰਟ ਕੰਪਲੈਕਸ ਚੈਕ ਪੋਸਟ 'ਤੇ ਲੱਗੀ ਹੋਈ ਸੀ। ਅੱਜ ਅਚਾਨਕ ਸਵੇਰੇ 10 ਵਜੇ ਡਿਊਟੀ ਦੌਰਾਨ ਉਨ੍ਹਾਂ ਨੇ ਆਪਣੀ ਕਾਰਬਾਈਨ ਨਾਲ ਆਪਣੇ ਮੱਥੇ ਵਿਚ ਗੋਲੀ ਮਾਰ ਲਈ।
ਇਸ ਦੌਰਾਨ ਏ.ਐਸ.ਆਈ ਗੁਰਮੀਤ ਸਿੰਘ ਸੈਦਪੁਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਅੰਮ੍ਰਿਤਸਰ ਇਲਾਜ ਲਈ ਪਹੁੰਚਾਇਆ ਗਿਆ ਹੈ। ਜਿੱਥੇ ਗੁਰਮੀਤ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਏ.ਐੱਸ.ਆਈ. ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਖਬਰ ਲਿਖੇ ਜਾਣ ਤਕ ਜਾਣਕਾਰੀ ਨਹੀਂ ਸੀ ਮਿਲ ਸਕੀ।
