ਬਟਾਲਾ ’ਚ ਚੋਰਾਂ ਨੇ ਰਜਿੰਦਰਾ ਵਾਈਨ ਦੇ ਦੋ ਸ਼ਰਾਬ ਦੇ ਠੇਕਿਆਂ ’ਤੇ ਕੀਤਾ ਹੱਥ ਸਾਫ਼, ਨਕਦੀ ਲੁੱਟ ਕੇ ਹੋਏ ਫ਼ਰਾਰ
Sunday, Dec 11, 2022 - 11:04 AM (IST)

ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ)- ਬੀਤੀ ਰਾਤ ਬਟਾਲਾ ਸ਼ਹਿਰ ਅੰਦਰ ਰਜਿੰਦਰਾ ਵਾਈਨ ਦੇ ਦੋ ਵੱਖ-ਵੱਖ ਠੇਕਿਆਂ ’ਤੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧ ’ਚ ਰਜਿੰਦਰਾ ਵਾਈਨ ਦੇ ਜੀ.ਐੱਮ. ਤੇਜਿੰਦਰਪਾਲ ਸਿੰਘ ਤੇਜੀ ਨੇ ਦੱਸਿਆ ਕਿ ਚੋਰਾਂ ਵੱਲੋਂ ਸਿੰਬਲ ਚੌਕ ਵਿਚ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਅੰਦਰ ਪਈ ਨਕਦੀ 1500 ਰੁਪਏ ਚੋਰੀ ਕਰ ਲਈ ਗਈ।
ਇਹ ਵੀ ਪੜ੍ਹੋ- ਬਟਾਲਾ 'ਚ ਵਾਪਰਿਆ ਦਰਦਨਾਕ ਹਾਦਸਾ, ਪਤੰਗ ਫੜਦਾ ਬੱਚਾ ਆਇਆ ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ
ਇਸੇ ਤਰ੍ਹਾਂ ਰਜਿੰਦਰਾ ਵਾਈਨ ਦੇ ਇਕ ਹੋਰ ਠੇਕਾ ਬਟਾਲਾ ਅੰਮ੍ਰਿਤਸਰ ਬਾਈਪਾਸ ਚੌਕ ਵਿਚ ਸਥਿਤ ਹੈ ਜਿਥੇ ਬੀਤੀ ਰਾਤ ਚੋਰਾਂ ਨੇ ਇਕ ਮਸ਼ੀਨੀ ਜੈੱਕ ਲਗਾ ਕੇ ਅੱਧਾ ਸ਼ਟਰ ਉਪਰ ਚੁੱਕ ਕੇ ਅੰਦਰੋਂ ਗੱਲੇ ਵਿਚ ਪਿਆ ਕੈਸ਼ ਤਕਰੀਬਨ 15660 ਰੁਪਏ ਅਤੇ ਇਕ ਸਿਗਨੇਚਰ ਅੰਗਰੇਜ਼ੀ ਸ਼ਰਾਬ ਦੀ ਪੇਟੀ, ਇਕ ਹੰਡਰਪਾਈਪਰ ਸ਼ਰਾਬ ਦੀ ਬੋਤਲ, ਇਕ ਬੋਤਲ ਮੈਜ਼ਿਕੋ ਮੂਵਿਟ ਠੇਕੇ ਦੇ ਅੰਦਰੋਂ ਚੋਰੀ ਕਰ ਲਈ।
ਇਹ ਵੀ ਪੜ੍ਹੋ- ਕੁੜੀ ਦੇ ਸਹੁਰੇ ਘਰੋਂ ਆਏ ਫੋਨ ਨੇ ਕੀਤਾ ਹੈਰਾਨ, ਅੱਖਾਂ ਸਾਹਮਣੇ ਧੀ ਦੀ ਲਾਸ਼ ਵੇਖ ਧਾਹਾਂ ਮਾਰ ਰੋਏ ਮਾਪੇ
ਜੀ.ਐੱਮ. ਤੇਜੀ ਨੇ ਦੱਸਿਆ ਕਿ ਇਸ ਤਰ੍ਹਾਂ ਦੋਨਾਂ ਠੇਕਿਆਂ ਅੰਦਰੋਂ ਕੁਲ ਮਿਲਾ ਕੇ 29 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੇ ਸਬੰਧ ’ਚ ਦੋਨਾਂ ਠੇਕਿਆਂ ’ਤੇ ਚੋਰੀ ਸਬੰਧੀ ਪੁਲਸ ਥਾਣੇ ਅੰਦਰ ਲਿਖਤੀ ਰਿਪੋਰਟ ਦਰਜ ਕਰਵਾ ਦਿੱਤੀ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਰਜਿੰਦਰਾ ਵਾਈਨ ਦੇ ਠੇਕੇ ’ਤੇ 10ਵੀਂ ਵਾਰ ਚੋਰੀ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ ਪਰ ਅਜੇ ਤਕ ਇਨ੍ਹਾਂ ਪਿੱਛੇ ਛਿਪੇ ਚੋਰਾਂ ਦਾ ਪੁਲਸ ਵਲੋਂ ਪਰਦਾਫਾਸ਼ ਨਹੀਂ ਕੀਤਾ ਜਾ ਸਕਿਆ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਭੁੱਲ ਕੇ ਵੀ ਨਾ ਕਰਨਾ ਇਹ ਗ਼ਲਤੀ, ਜਾਵੋਗੇ ਸਲਾਖਾਂ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।