ਪਸ਼ੂਆਂ ਦੀਆਂ ਬਿਮਾਰੀਆਂ ਲਈ ਵੀ ਹੁੰਦੇ ਹਨ ਲਬਾਰਟਰੀ ਟੈਸਟ, ਵੈਟਨਰੀ ਪਥਾਲੋਜਿਸਟ ਨੇ ਦਿੱਤੀ ਅਹਿਮ ਜਾਣਕਾਰੀ

06/09/2023 10:51:16 AM

ਗੁਰਦਾਸਪੁਰ (ਹਰਮਨ)- ਮਨੁੱਖੀ ਜੀਵਨ ਵਿੱਚ ਦੁਧਾਰੂ ਪਸ਼ੂਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕਿਉਂਕਿ ਦੁਧਾਰੂ ਪਸ਼ੂਆਂ ਤੋਂ ਮਿਲਣ ਵਾਲੇ ਦੁੱਧ ਤੋਂ ਬਿਨ੍ਹਾਂ ਮਨੁੱਖ ਦੇ ਜੀਵਨ ਦਾ ਗੁਜਾਰਾ ਕਰਨਾ ਕਾਫ਼ੀ ਮੁਸ਼ਕਿਲ ਸਮਝਿਆ ਜਾਂਦਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਇਨਸਾਨਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦਾ ਪਤਾ ਲਗਾਉਣ ਲਈ ਡਾਕਟਰਾਂ ਵੱਲੋਂ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਕਰਵਾਏ ਜਾਂਦੇ ਹਨ ਪਰ ਪਸ਼ੂਆਂ ਦੇ ਇਲਾਜ ਲਈ ਡਾਕਟਰ ਕਿਹੜਾ ਤਰੀਕਾ ਵਰਤਦੇ ਹਨ? ਖਾਸ ਤੌਰ 'ਤੇ ਅਕਸਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਪਸ਼ੂਆਂ ਦਾ ਇਲਾਜ ਕਰਨ ਵਾਲੇ ਡਾਕਟਰ ਪਸ਼ੂਆਂ ਨੂੰ ਲੱਗੀਆਂ ਬਿਮਾਰੀਆਂ ਦਾ ਪਤਾ ਕਿਵੇਂ ਲਗਾਉਂਦੇ ਹਨ? ਭਾਵੇਂ ਆਮ ਤੌਰ 'ਤੇ ਜ਼ਿਆਦਾਤਰ ਬਿਮਾਰੀਆਂ ਦਾ ਪਤਾ ਪਸ਼ੂਆਂ ਦੀਆਂ ਹਰਕਤਾਂ ਅਤੇ ਲੱਛਣਾਂ ਤੋਂ ਹੀ ਲੱਗ ਜਾਂਦਾ ਹੈ ਪਰ ਫਿਰ ਵੀ ਅਨੇਕਾਂ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ। ਜਿਨ੍ਹਾਂ ਬਾਰੇ ਲੱਛਣਾਂ ਤੋਂ ਪਤਾ ਨਹੀਂ ਲੱਗਦਾ ਅਤੇ ਕਈ ਵਾਰ ਡਾਕਟਰ ਵੀ ਦਵਾਈ ਦੇਣ ਤੋਂ ਪਹਿਲਾਂ ਦੁਚੱਦੀ ਵਿੱਚ ਪੈ ਜਾਂਦੇ ਹਨ। 

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ’ਚ  ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ 'ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ

ਅਜਿਹੀ ਸਥਿਤੀ 'ਚ ਮੈਡੀਕਲ ਸਾਇੰਸ ਵਾਂਗ ਪਸ਼ੂਆਂ ਦੇ ਇਲਾਜ ਲਈ ਵੀ ਸਾਇੰਸਦਾਨਾਂ ਨੇ ਇੰਨ੍ਹੀਂ ਤਰੱਕੀ ਕੀਤੀ ਹੈ ਕਿ ਪਸ਼ੂਆਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਲਈ ਵੀ ਬਕਾਇਦਾ ਲੈਬਾਰਟਰੀ ਵਿੱਚ ਪਸ਼ੂਆਂ ਦੇ ਗੋਹੇ, ਪਿਸ਼ਾਬ ਅਤੇ ਦੁੱਧ ਆਦਿ ਦੇ ਟੈਸਟ ਕੀਤੇ ਜਾਂਦੇ ਹਨ। ਇਸ ਮੰਤਵ ਲਈ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਾ ਹੈਡਕਵਾਟਰਾਂ 'ਤੇ ਅਤਿ-ਆਧੁਨਿਕ ਲੈਬਾਰਟਰੀਆਂ ਵੀ ਬਣਾਈਆਂ ਗਈਆਂ ਹਨ। ਜਿਸ ਤਹਿਤ ਗੁਰਦਾਸਪੁਰ ਵਿਖੇ ਜ਼ਿਲ੍ਹਾ ਹੈਡਕਵਾਟਰ 'ਤੇ ਪੋਲੀ ਕਲੀਨਿਕ ਵਿਖੇ ਤਾਇਨਾਤ ਪਥਾਲੋਜਿਸਟ ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਲੈਬਾਰਟਰੀ ਵਿੱਚ ਰੋਜਾਨਾਂ ਹੀ ਔਸਤਨ 50 ਦੇ ਕਰੀਬ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਵੱਖ-ਵੱਖ ਪਸ਼ੂ ਡਿਸਪੈਂਸਰੀਆਂ ਅਤੇ ਹਸਪਤਾਲਾਂ ਵਿੱਚ ਤਾਇਨਾਤ ਡਾਕਟਰ ਪਸ਼ੂਆਂ ਦਾ ਅਸਾਨੀ ਨਾਲ ਇਲਾਜ ਕਰ ਲੈਂਦੇ ਹਨ ਪਰ ਫ਼ਿਰ ਵੀ ਪਸ਼ੂਆਂ ਨੂੰ ਅਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿਨ੍ਹਾਂ ਦਾ ਪਤਾ ਲਗਾਉਣਾ ਔਖਾ ਹੋ ਜਾਂਦਾ ਹੈ। ਇਸ ਮੰਤਵ ਲਈ ਅਤਿ ਆਧੁਨਿਕ ਲੈਬ ਸਥਾਪਿਤ ਹੈ, ਜਿੱਥੇ ਉਨ੍ਹਾਂ ਵੱਲੋਂ ਰੋਜਾਨਾਂ ਔਸਤਨ 50 ਜਾਂ ਇਸ ਤੋਂ ਵੀ ਜਿਆਦਾ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੈਸਟਾਂ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਪਸ਼ੂ ਦੀ ਬਿਮਾਰੀ ਦਾ ਪਤਾ ਲਗਾ ਕੇ ਉਸ ਨੂੰ ਢੁੱਕਵੀਂ ਦਵਾਈ ਦੇ ਦਿੱਤੀ ਜਾਂਦੀ ਹੈ। ਇਸ ਨਾਲ ਕਿਸਾਨਾਂ ਦੇ ਵਾਧੂ ਖ਼ਰਚੇ ਵੀ ਬਚ ਜਾਂਦੇ ਹਨ ਕਿਉਂਕਿ ਕਈ ਵਾਰ ਬੇਲੌੜੀਆਂ ਦਵਾਈਆਂ ਦੇਣ ਨਾਲ ਕਿਸਾਨਾਂ ਦਾ ਖ਼ਰਚਾ ਵਧ ਜਾਂਦਾ ਹੈ ਅਤੇ ਪਸ਼ੂ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ ਪਰ ਜੇਕਰ ਟੈਸਟ ਕਰਵਾ ਕੇ ਢੁੱਕਵੀਂ ਦਵਾਈ ਦੇ ਦਿੱਤੀ ਜਾਵੇ ਤਾਂ ਤੁਰੰਤ ਇਲਾਜ ਹੋ ਜਾਂਦਾ ਹੈ ਅਤੇ ਪੈਸੇ ਵੀ ਘੱਟ ਖ਼ਰਚ ਹੁੰਦੇ ਹਨ।

PunjabKesari

ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਕਿਵੇਂ ਇਕੱਤਰ ਕੀਤੇ ਜਾਂਦੇ ਹਨ ਸੈਂਪਲ?

ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਪਸ਼ੂਆਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਲਈ ਜੇਕਰ ਪਸ਼ੂ ਨੂੰ ਵੈਟਨਰੀ ਹਸਪਤਾਲ ਵਿਖੇ ਲਿਆਂਦਾ ਜਾਵੇ ਤਾਂ ਇੱਥੇ ਹੀ ਉਨ੍ਹਾਂ ਦੇ ਸੈਂਪਲ ਲਏ ਜਾਂਦੇ ਹਰ ਪਰ ਜੇਕਰ ਪਸ਼ੂ, ਪਸ਼ੂ ਪਾਲਕ ਦੇ ਘਰ ਹੀ ਹੋਵੇ ਤਾਂ ਉੱਥੇ ਕੇ-ਵੈਟਨਰੀ ਡਾਕਟਰ ਜਾਂ ਵੈਟਨਰੀ ਇੰਸਪੈਕਰ ਵੀ ਉਨ੍ਹਾਂ ਦੇ ਸੈਂਪਲ ਇਕੱਤਰ ਕਰਕੇ ਲੈਬਾਰਟਰੀ ਵਿੱਚ ਭੇਜ ਦਿੱਤੇ ਜਾਂਦੇ ਹਨ। ਜਿਨ੍ਹਾਂ ਦੇ ਟੈਸਟ ਕਰਕੇ ਤੁਰੰਤ ਰਿਪੋਰਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਬਹੁਤ ਸਾਰੇ ਕਿਸਾਨ ਵੀ ਇਸ ਬਾਰੇ ਜਾਗਰੂਕ ਹੋ ਚੁੱਕੇ ਹਨ ਅਤੇ ਕਿਸਾਨ ਦੇਸੀ ਟੋਟਕੇ ਅਪਨਾਉਣ ਦੀ ਬਜਾਏ ਡਾਕਟਰਾਂ ਦਾ ਸਲਾਹ ਦੇ ਨਾਲ ਹੀ ਆਪਣੇ ਪਸ਼ੂਆਂ ਦਾ ਇਲਾਜ ਕਰਦੇ ਜਾਂ ਕਰਵਾਉਂਦੇ ਹਨ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਪਸ਼ੂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਰੰਤ ਪਸ਼ੂ ਪਾਲਨ ਵਿਭਾਗ ਦੇ ਡਾਕਟਰਾਂ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਰਡਾਰ 'ਤੇ ਸਾਬਕਾ CM ਚੰਨੀ, ਹੁਣ ਇਸ ਮਾਮਲੇ ਨੂੰ ਲੈ ਕੇ ਵਧ ਸਕਦੀਆਂ ਨੇ ਮੁਸ਼ਕਿਲਾਂ

ਚਾਰੇ ਅਤੇ ਦੁੱਧ ਵਿੱਚ ਵੀ ਜ਼ਹਿਰੀਲੇ ਤੱਤਾਂ ਦਾ ਕੀਤਾ ਜਾਂਦਾ ਹੈ ਟੈਸਟ

ਡਾ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਅਕਸਰ ਕਈ ਵਾਰ ਕਈ ਪਸ਼ੂ ਅਚਾਨਕ ਮਰ ਜਾਂਦੇ ਹਨ ਅਤੇ ਇਹ ਸਮਝਿਆ ਜਾਂਦਾ ਹੈ ਕਿ ਪਸ਼ੂ ਭੇਦਭਰੀ ਹਾਲਤ ਵਿੱਚ ਮੌਤ ਹੋਈ ਹੈ। ਅਜਿਹੀ ਸਥਿਤੀ ਚਾਰੇ ਦੇ ਜਹਿਰੀਲੇ ਹੋਣ ਸਬੰਧੀ ਟੈਸਟ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਪਸ਼ੂ ਦੇ ਦੁੱਧ ਵਿੱਚ ਹੋਰ ਵੀ ਕਈ ਅਹਿਮ ਟੈਸਟ ਕਰਕੇ ਪਸ਼ੂ ਦੀ ਸਿਹਤ ਅਤੇ ਚਾਰੇ ਦੀ ਗੁਣਵੱਤਾ ਸਬੰਧੀ ਪਤਾ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਟੈਸਟ ਕਰਵਾਉਣ ਲਈ ਪਾਲੀ ਕਲੀਨਿਕਾਂ ਵਿੱਚ ਬਹੁਤ ਹੀ ਮਹਿੰਗੇ ਅਤੇ ਆਧੁਨਿਕ ਕਿਸਮ ਦੇ ਉਪਕਰਨ ਭੇਜੇ ਗਏ ਹਨ। ਜਿਨ੍ਹਾਂ ਦੀ ਨਿਰੰਤਰ ਵਰਤੋਂ ਹੋ ਰਹੀ ਹੈ ਅਤੇ ਪਸ਼ੂ ਪਾਲਕ ਇਸਦਾ ਭਰਪੂਰ ਫ਼ਾਇਦਾ ਉੱਠਾ ਰਹੇ ਹਨ। ਉਨ੍ਹਾਂ ਕਿਹਾ ਕਿ ਇਕੱਲੇ ਦੁਧਾਰੂ ਪਸ਼ੂ ਨਹੀਂ ਸਗੋਂ ਹੋਰ ਪਸ਼ੂਆਂ ਕੁੱਤਿਆਂ, ਬੱਕਰੀਆਂ ਅਤੇ ਹੋਰ ਅਜਿਹੇ ਜਾਨਵਰਾਂ ਦੇ ਟੈਸਟ ਵੀ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ- ਪਾਕਿ 'ਤੇ ਹੋਵੇ ਸਰਜੀਕਲ ਸਟ੍ਰਾਈਕ! ਪੰਜਾਬ 'ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਰਾਜਪਾਲ ਪੁਰੋਹਿਤ ਦਾ ਵੱਡਾ ਬਿਆਨ

ਸਫ਼ਲ ਪਸ਼ੂ ਪਾਲਕ ਨੇ ਦੱਸੀ ਸਫ਼ਲਤਾ ਦੀ ਕਹਾਣੀ

ਗੁਰਦਾਸਪੁਰ ਨਾਲ ਸਬੰਧਿਤ ਪਸ਼ੂ ਪਾਲਕ ਵਿਕਾਸ ਮਹਾਜਨ ਨੇ ਕਿਹਾ ਕਿ ਉਹ ਯਕੀਨ ਨਾਲ ਕਹਿ ਸਕਦਾ ਹੈ ਕਿ ਜੇਕਰ ਪਸ਼ੂ ਦੀ ਬਿਮਾਰੀ ਦਾ ਸਹੀ ਸਮੇਂ 'ਤੇ ਟੈਸਟ ਕਰਵਾ ਕੇ ਇਲਾਜ ਕਰਵਾ ਲਿਆ ਜਾਵੇ ਤਾਂ ਡੇਅਰੀ ਫਾਰਮਿੰਗ ਦਾ ਕਿਸੇ ਵੀ ਸੂਰਤ ਵਿੱਚ ਘਾਟੇ ਦਾ ਸੌਦਾ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਉਸ ਦੀਆਂ ਕਈ ਗਾਵਾਂ ਮਰਨ ਕਿਨਾਰੇ ਪਹੁੰਚ ਚੁੱਕੀਆਂ ਸਨ ਪਰ ਉਨ੍ਹਾਂ ਨੂੰ ਗੁਰਦਾਸਪੁਰ ਵਿਖੇ ਪੋਲੀ ਕਲੀਨਿਕ ਵਿਖੇ ਤਾਇਨਾਤ ਡਾਕਟਰਾਂ ਨੇ ਸਹੀ ਸਮੇਂ 'ਤੇ ਟੈਸਟ ਕਰਵਾ ਕੇ ਸਹੀ ਇਲਾਜ ਕੀਤਾ ਅਤੇ ਉਸਦੀਆਂ ਗਾਵਾਂ ਮੁੜ ਦੁੱਧ ਦੇਣ ਦੇ ਕਾਬਿਲ ਹੋ ਗਈਆਂ। ਇਸ ਕਾਰਨ ਉਹ ਵੈਟਨਰੀ ਪਾਲੀ ਕਲੀਨਿਕ ਉਪਰ ਵਿਸ਼ਵਾਸ ਕਰਦਾ ਹੈ। ਉਸਨੇ ਹੋਰ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਪਸ਼ੂ ਪਾਲਨ ਵਿਭਾਗ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਭਰਪੂਰ ਫ਼ਾਇਦਾ ਲੈਣ ਅਤੇ ਜੇਕਰ ਪਸ਼ੂ ਨੂੰ ਕੋਈ ਬਿਮਾਰੀਆਂ ਆਉਂਦੀ ਹੈ ਤਾਂ ਖੁੱਦ ਕੋਈ ਦਵਾਈ ਦੇਣ ਦਾ ਬਜਾਏ ਡਾਕਟਰ ਦੀ ਸਲਾਹ ਜ਼ਰੂਰ ਲੈਣ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News