ਘਰ ’ਚੋਂ ਨਕਦੀ ਅਤੇ ਗਹਿਣੇ ਚੋਰੀ

Monday, Oct 19, 2020 - 02:44 AM (IST)

ਘਰ ’ਚੋਂ ਨਕਦੀ ਅਤੇ ਗਹਿਣੇ ਚੋਰੀ

ਬਟਾਲਾ, (ਬੇਰੀ)- ਇਕ ਨੌਜਵਾਨ ਨੇ ਅਜੀਤ ਨਗਰ ਅਲੀਵਾਲ ਰੋਡ ’ਤੇ ਸਥਿਤ ਇਕ ਘਰ ’ਚੋਂ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਹਨ। ਇਸ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ ’ਚ ਸੁਖਜਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਅਜੀਤ ਨਗਰ ਅਲੀਵਾਲ ਰੋਡ ਬਟਾਲਾ ਨੇ ਦੱਸਿਆ ਕਿ ਉਸਦੀ ਫੈਕਟਰੀ ਫੋਕਲ ਪੁਆਇੰਟ ’ਚ ਹੈ ਅਤੇ ਨਾਲ ਹੀ ਉਸਦੀ ਪਤਨੀ ਦੀ ਬੁਟੀਕ ਵੀ ਹੈ। ਅੱਜ ਉਹ ਪਤਨੀ ਨਾਲ ਕੰਮ ’ਤੇ ਗਿਆ ਹੋਇਆ ਸੀ ਜਦਕਿ ਘਰ ’ਚ ਮੇਰੇ 2 ਬੱਚੇ ਮੌਜੂਦ ਸਨ। ਉਸਨੇ ਦੱਸਿਆ ਕਿ ਇਕ ਅਣਪਛਾਤਾ ਨੌਜਵਾਨ ਦੀ ਘਰ ਦੀ ਛੱਤ ਰਾਹੀਂ ਸਾਡੇ ਘਰ ’ਚ ਦਾਖਲ ਹੋ ਗਿਆ ਅਤੇ ਕਮਰੇ ’ਚ ਪਈ ਅਲਮਾਰੀ ’ਚੋਂ 30 ਹਜ਼ਾਰ ਰੁਪਏ, ਇਕ ਸੋਨੇ ਦੀ ਅੰਗੂਠੀ ਅਤੇ ਝੂਮਕੇ ਚੋਰੀ ਕਰਨ ਲੱਗ ਪਿਆ, ਜਿਸਨੂੰ ਮੇਰੇ ਬੱਚਿਆਂ ਨੇ ਦੇਖ ਲਿਆ ਅਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਗਿਆ ਅਤੇ ਜਾਂਦੇ ਸਮੇਂ ਘਰ ’ਚ ਲੱਗੀ ਐੱਲ. ਈ. ਡੀ. ਤੋੜ ਗਿਆ।

ਉਕਤ ਮਾਮਲੇ ਦੀ ਏ. ਐੱਸ. ਆਈ. ਸਤਨਾਮ ਸਿੰਘ ਵੱਲੋਂ ਜਾਂਚ ਕੀਤੇ ਜਾਣ ਦੇ ਬਾਅਦ ਪੁਲਸ ਨੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News