ਘਰ ਦੀ ਰਾਖੀ ਬੈਠੇ ਕੁੱਤੇ ਨੂੰ ਖੁਆਈ ਨਸ਼ੀਲੀ ਚੀਜ਼, 17 ਤੋਲੇ ਸੋਨਾ ਲੈ ਕੇ ਚੋਰ ਹੋਏ ਰਫੂ-ਚੱਕਰ

Monday, Nov 21, 2022 - 07:13 PM (IST)

ਘਰ ਦੀ ਰਾਖੀ ਬੈਠੇ ਕੁੱਤੇ ਨੂੰ ਖੁਆਈ ਨਸ਼ੀਲੀ ਚੀਜ਼, 17 ਤੋਲੇ ਸੋਨਾ ਲੈ ਕੇ ਚੋਰ ਹੋਏ ਰਫੂ-ਚੱਕਰ

ਗੁਰਦਾਸਪੁਰ (ਜੀਤ ਮਠਾਰੂ)- ਗੁਰਦਾਸਪੁਰ ਦੇ ਜੇਲ੍ਹ ਰੋਡ ’ਤੇ ਸੁੰਦਰ ਬਾਗ ਕਾਲੋਨੀ ਸਥਿਤ ਇਕ ਘਰ ’ਚੋਂ ਚੋਰ ਸਵੇਰ ਸਮੇਂ 16 ਤੋਲੇ ਸੋਨੇ ਦੇ ਗਹਿਣੇ, 37 ਹਜ਼ਾਰ ਨਕਦੀ ਅਤੇ ਇਕ ਆਈਫੋਨ ਚੋਰੀ ਕਰ ਕੇ ਲੈ ਗਏ । ਘਰ ਦੀ ਮਾਲਕਣ ਇੰਦੂ ਬਾਲਾ ਪਤਨੀ ਸਵਰਗੀ ਵਿਪਨ ਕੁਮਾਰ, ਜੋ ਘਰ ’ਚ ਇਕੱਲੀ ਰਹਿੰਦੀ ਹੈ, ਉਸ ਸਮੇਂ ਰੋਜ਼ ਵਾਂਗ ਮੰਦਿਰ ਗਈ ਸੀ । ਇੰਦੂ ਬਾਲਾ ਨੇ ਦੱਸਿਆ ਕਿ ਉਹ ਰੋਜ਼ ਵਾਂਗ ਸਵੇਰੇ 6.30 ਵਜੇ ਸ਼ਹਿਰ ਦੀ ਹਰੀ ਦਰਬਾਰ ਕਾਲੋਨੀ ’ਚ ਸਥਿਤ ਮੰਦਿਰ ’ਚ ਪੂਜਾ ਕਰਨ ਗਈ ਸੀ ।  ਤਕਰੀਬਨ ਢਾਈ- ਤਿੰਨ ਘੰਟੇ ਬਾਅਦ ਉਹ ਘਰ ਪਰਤੀ ਤਾਂ ਮੁੱਖ ਗੇਟ ਦਾ ਤਾਲਾ ਖੁੱਲ੍ਹਾ ਸੀ । ਜਦੋਂ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀ ਦੇ ਲਾਕਰ’ਵਿੱਚ ਪਏ 16 ਤੋਲੇ ਸੋਨੇ ਦੇ ਗਹਿਣੇ ਅਤੇ ਹਜ਼ਾਰ ਰੁਪਏ ਗਾਇਬ ਸਨ । ਇਸ ਤੋਂ ਇਲਾਵਾ ਚਾਰਜਿੰਗ ’ਤੇ ਲਗਾਇਆ ਗਿਆ ਆਈਫੋਨ ਵੀ ਗਾਇਬ ਸੀ ।

ਇਹ ਵੀ ਪੜ੍ਹੋ-  ਵਿਆਹ ਸਮਾਗਮ ’ਚ DJ ਦੀ ਧੁਨ ’ਤੇ ਕੱਢੇ ਹਵਾਈ ਫਾਇਰ, ਵੱਜ ਰਹੇ ਲਲਕਾਰੇ, ਕੈਮਰੇ 'ਚ ਕੈਦ ਹੋਇਆ ਦ੍ਰਿਸ਼

ਇੰਦੂ ਬਾਲਾ ਨੇ ਦੱਸਿਆ ਕਿ ਉਸ ਦਾ ਪਰਸ ਵੀ ਘਰ ਹੀ ਸੀ, ਜਿਸ ’ਚੋਂ 7 ਹਜ਼ਾਰ ਰੁਪਏ ਕੱਢੇ ਗਏ ਸਨ । ਉਸ ਨੇ ਦੱਸਿਆ ਕਿ ਘਰ ਵਿੱਚ ਇਕ ਪਾਲਤੂ ਕੁੱਤਾ ਵੀ ਸੀ, ਜੋ ਲੱਗਭਗ ਬੇਹੋਸ਼ ਸੀ । ਘਰ ਦੇ ਵਿਹੜੇ ’ਚ ਕੁੱਤਿਆਂ ਦੇ ਖਾਣ ਵਾਲੀ ਪੈਡੀ ਗ੍ਰੀ ਦਾ ਪੈਕੇਟ ਵੀ ਪਿਆ ਸੀ, ਜਿਸ ਤੋਂ ਅੰਦਾਜ਼ਾ ਹੋਇਆ ਕਿ ਚੋਰਾਂ ਨੇ ਪੈਡੀ ਗ੍ਰੀ ’ਚ ਕੋਈ ਨਸ਼ੀਲੀ ਦਵਾਈ ਮਿਲਾ ਕੇ ਕੁੱਤੇ ਨੂੰ ਦਿੱਤੀ। ਸਿਟੀ ਪੁਲਸ ਸਟੇਸ਼ਨ ਦੇ  ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । 

ਇਹ ਵੀ ਪੜ੍ਹੋ- ਹਵਾਈ ਫਾਇਰ ਕਰ ਰਹੇ ਦੋ ਧੜਿਆਂ ਖ਼ਿਲਾਫ਼ ਪੁਲਸ ਦੀ ਸਖ਼ਤੀ, ਨਾਜਾਇਜ਼ ਹਥਿਆਰਾਂ ਸਣੇ 5 ਕਾਬੂ

 


author

Shivani Bassan

Content Editor

Related News