ਤਰਨਤਾਰਨ ''ਚ ਸ਼ਰੇਆਮ ਗੁੰਡਾਗਰਦੀ, ਚਾਰ ਵਿਅਕਤੀਆਂ ਨੇ ਢਾਬਾ ਮਾਲਕ ਦੀ ਕੀਤੀ ਮਾਰਕੁੱਟ ਤੇ ਪੁਲਸ ਦੀ ਪਾੜੀ ਵਰਦੀ
Tuesday, Apr 04, 2023 - 06:31 PM (IST)

ਤਰਨਤਾਰਨ (ਰਮਨ)- ਥਾਣਾ ਵੈਰੋਂਵਾਲ ਦੀ ਪੁਲਸ ਨੇ ਢਾਬਾ ਮਾਲਕ ਨਾਲ ਮਾਰਕੁੱਟ ਕਰਨ ਅਤੇ ਮੌਕੇ ’ਤੇ ਪੁੱਜੇ ਪੁਲਸ ਕਰਮਚਾਰੀਆਂ ਦੇ ਗਲ ਪੈਣ ਅਤੇ ਵਰਦੀ ਪਾੜਨ ਦੇ ਜੁਰਮ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਨਾਗੋਕੇ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ ਅਪ੍ਰੈਲ ਦੀ ਰਾਤ ਕਰੀਬ 10 ਵਜੇ ਜਦੋਂ ਉਹ ਆਪਣੇ ਪੀ.ਬੀ 63 ਢਾਬੇ ਉੱਪਰ ਮੌਜੂਦ ਸੀ ਤਾਂ ਗੁਰਸ਼ਰਨ ਸਿੰਘ ਪੁੱਤਰ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀਆਨ ਸ੍ਰੀ ਗੋਇੰਦਵਾਲ ਸਾਹਿਬ, ਗੁਰਸੇਵਕ ਸਿੰਘ ਪੁੱਤਰ ਹਰੀ ਸਿੰਘ ਵਾਸੀ ਸੰਗਰ ਕਲਾਂ ਅਤੇ ਸਤਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜੋਧਪੁਰ ਜ਼ਿਲ੍ਹਾ ਬਠਿੰਡਾ ਰੋਟੀ ਖਾਣ ਲਈ ਆਏ ਸਨ, ਜੋ ਨਸ਼ੇ ਵਿਚ ਹੋਣ ਕਾਰਨ ਉਸ ਨਾਲ ਮਾਰਕੁੱਟ ਕਰਦੇ ਹੋਏ ਢਾਬੇ ਦੀ ਭੰਨ-ਤੋੜ ਕਰਨ ਲੱਗ ਪਏ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ASI ਨੇ ਪਤਨੀ ਤੇ ਪੁੱਤ ਨੂੰ ਗੋਲ਼ੀਆਂ ਨਾਲ ਭੁੰਨਿਆ
ਇਸ ਦੌਰਾਨ ਜਦੋਂ ਉਸ ਨੇ ਨਾਗੋਕੇ ਮੋੜ ਵਿਖੇ ਲੱਗੇ ਪੁਲਸ ਨਾਕੇ ’ਤੇ ਜਾ ਸੂਚਨਾ ਦਿੱਤੀ ਤਾਂ ਮੌਕੇ ’ਤੇ ਪੁੱਜੇ ਤਾਂ ਇੰਸਪੈਕਟਰ ਦਲਬੀਰ ਸਿੰਘ ਸਮੇਤ ਏ.ਐੱਸ.ਆਈ ਗੁਰਵੇਲ, ਸਿੰਘ, ਏ.ਐੱਸ.ਈ ਸੁਖਬੀਰ ਸਿੰਘ ਮੌਕੇ ’ਤੇ ਆ ਗਏ। ਇਸ ਦੌਰਾਨ ਜਦੋਂ ਪੁਲਸ ਪਾਰਟੀ ਮੁਲਜ਼ਮਾਂ ਨੂੰ ਹਟਾਉਣ ਲੱਗੇ ਤਾਂ ਦੋਸ਼ੀਆਂ ਵਲੋਂ ਪੁਲਸ ਦੇ ਗਲ ਪੈਂਦੇ ਹੋਏ ਏ.ਐੱਸ.ਆਈ ਗੁਰਵੇਲ ਸਿੰਘ ਦੀ ਵਰਦੀ ਪਾੜ ਦਿੱਤੀ। ਥਾਣਾ ਵੈਰੋਵਾਲ ਦੀ ਜਾਂਚ ਅਧਿਕਾਰੀ ਹਰੀ ਸਿੰਘ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਧੀ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਪਿਓ ਨੇ ਕੀਤਾ ਵੱਡਾ ਕਾਂਡ, ਹੁਣ ਖ਼ੁਦ ਹੋਇਆ ਫ਼ਰਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।