ਟੀਕਾਕਰਣ ਸ਼ਡਿਊਲ ''ਚ ਹੁਣ ਪੋਲੀਓ ਵੈਕਸੀਨ ਦੀ ਤੀਸਰੀ ਡੋਜ ਵੀ ਹੋਵੇਗੀ ਸ਼ਾਮਲ, 9 ਮਹੀਨੇ ''ਤੇ ਲੱਗੇਗਾ ਬੱਚਿਆਂ ਨੂੰ ਟੀਕਾ
Thursday, Dec 15, 2022 - 04:13 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ)- ਬੱਚਿਆਂ ਦਾ ਸੰਪੂਰਨ ਟੀਕਾਕਰਨ ਉਨ੍ਹਾਂ ਨੂੰ ਕਈ ਖ਼ਤਰਨਾਕ ਬੀਮਾਰੀਆਂ ਤੋਂ ਬਚਾਉਂਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ 0-5 ਸਾਲ ਤੱਕ ਦੇ ਛੋਟੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਰੂਟੀਨ ਟੀਕਾਕਰਣ ਸ਼ਡਿਊਲ 'ਚ ਸ਼ਾਮਲ ਇਹ ਟੀਕੇ ਬੱਚਿਆਂ ਨੂੰ ਕਾਲੀ ਖਾਂਸੀ, ਖ਼ਸਰਾ, ਰੂਬੈਲਾ, ਟਿਟਨਸ, ਟੀ.ਬੀ, ਹੈਪੇਟਾਈਟਸ ਬੀ, ਹਿਬ, ਗਲਘੋਟੂ ਆਦਿ ਜਾਨਲੇਵਾ ਬੀਮਾਰੀਆਂ ਤੋਂ ਬਚਾਉਂਦੇ ਹਨ।
ਇਹ ਵੀ ਪੜ੍ਹੋ- ਸੰਨੀ ਦਿਓਲ ਨੂੰ ਉਡੀਕ ਰਹੇ ਗੁਰਦਾਸਪੁਰ ਵਾਸੀ, ਅਣਵਰਤਿਆ ਪਿਆ 7 ਕਰੋੜ ਦਾ ਫੰਡ
ਉਨ੍ਹਾਂ ਦੱਸਿਆ ਕਿ ਪੋਲੀਓ ਜਿਹੀ ਨਾਮੁਰਾਦ ਬੀਮਾਰੀ ਦੇ ਖ਼ਾਤਮੇ ਲਈ ਹੁਣ 1 ਜਨਵਰੀ 2023 ਤੋਂ ਇਸ ਵੈਕਸੀਨ ਦੀ ਤੀਸਰੀ ਡੋਜ ਇੰਜੈਕਸ਼ਨ ਦੇ ਰੂਪ 'ਚ ਵੀ ਸ਼ੁਰੂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾ ਨਵਜੰਮੇ ਬੱਚਿਆਂ ਨੂੰ ਡੇਢ ਮਹੀਨੇ ਅਤੇ ਸਾਢੇ 3 ਮਹੀਨੇ ਤੇ ਪੋਲੀਓ ਵੈਕਸੀਨ (ਆਈ.ਪੀ.ਵੀ) ਦੀ ਡੋਜ ਦਿੱਤੀ ਜਾਂਦੀ ਸੀ, ਹੁਣ ਟੀਕਾਕਰਣ ਸ਼ਡਿਊਲ ਵਿਚ 9 ਮਹੀਨੇ ਦੇ ਅੰਤਰਾਲ ਤੇ ਪੋਲੀਓ ਦੀ ਬੂਸਟਰ ਡੋਜ (ਫ਼ਰੈਕਸ਼ਨਲ ਇਨਐਕਟੀਵੇਟਿਡ ਪੋਲੀਓ ਵਾਇਰਸ ਵੈਕਸੀਨ) ਡੋਜ ਨੂੰ ਸ਼ਾਮਲ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਡੋਜ 9 ਮਹੀਨੇ 'ਤੇ ਲੱਗਣ ਵਾਲੀ ਮੀਸਲਜ ਰੂਬੇਲਾ ਵੈਕਸੀਨ ਦੇ ਨਾਲ ਲਗਾਈ ਜਾਏਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।