ਦੀਨਾਨਗਰ ਵਿਖੇ ਇਕ ਲੱਖ ਰੁਪਏ ਚੋਰੀ ਕਰਕੇ ਫਰਾਰ ਹੋਣ ਵਾਲੇ ਚੋਰਾਂ ਨੂੰ ਪੁਲਸ ਨੇ 24 ਘੰਟਿਆਂ ''ਚ ਕੀਤਾ ਕਾਬੂ

Sunday, Sep 29, 2024 - 04:56 PM (IST)

ਦੀਨਾਨਗਰ ਵਿਖੇ ਇਕ ਲੱਖ ਰੁਪਏ ਚੋਰੀ ਕਰਕੇ ਫਰਾਰ ਹੋਣ ਵਾਲੇ ਚੋਰਾਂ ਨੂੰ ਪੁਲਸ ਨੇ 24 ਘੰਟਿਆਂ ''ਚ ਕੀਤਾ ਕਾਬੂ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਬੀਤੇ ਦਿਨੀਂ ਦੀਨਾਨਗਰ ਦੇ ਮਹੁੱਲਾ ਗੁਰੂ ਨਾਨਕ ਨਗਰੀ ਸੰਤੋਸ਼ ਪੈਲਸ ਨੇੜੇ ਚੋਰ ਦਿਨ ਦਿਹਾੜੇ ਘਰ ਦੇ ਤਾਲੇ ਤੋੜ ਕੇ ਇੱਕ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਸਨ। ਦੀਨਾਨਗਰ ਪੁਲਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ  ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ।
 ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਥਾਣੇਦਾਰ ਦੇ ਮੁੰਡੇ ਨੂੰ ਮਾਰੀਆਂ ਗੋਲੀਆਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਪੀ. ਦੀਨਾਨਗਰ (ਆਈ. ਪੀ. ਐੱਸ.) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ  ਥਾਣਾ ਮੁਖੀ ਅਜਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਸਖ਼ਤ ਮਿਹਨਤ ਕਰਨ ਉਪਰੰਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ  'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਉਹਨਾਂ ਦੱਸਿਆ ਕਿ ਜਦ ਇਹਨਾਂ ਵੱਲੋਂ ਘਰ ਦੇ ਤਾਲੇ ਤੋੜ ਕੇ ਚੋਰੀ ਕੀਤੀ ਗਈ ਸੀ ਤਾਂ ਇੱਕ ਚੋਰ ਦਾ ਉੱਥੇ ਪਰਸ ਡਿੱਗ ਗਿਆ ਸੀ ਜਿਸ ਵਿੱਚ ਉਸ ਦਾ ਆਧਾਰ ਕਾਰਡ ਨਿਕਲਿਆ ਜਿਸ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦੇ ਅਧਾਰ 'ਤੇ ਇਹਨਾਂ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਸ ਮੁਤਾਬਕ ਫੜੇ ਗਏ ਆਰੋਪੀ ਦੀ ਪਛਾਣ ਅਮਰਜੀਤ ਵਾਸੀ ਦੀਨਾਨਗਰ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ  ਗ੍ਰਿਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

 ਇਹ ਵੀ ਪੜ੍ਹੋ- ਪੰਜਾਬ ਦੇ ਗੁਰੂਘਰ 'ਚ ਵੱਡਾ ਹਾਦਸਾ, ਸਰੋਵਰ 'ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ  

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News