BLA ਨੇ ਬਲੋਚਿਸਤਾਨ ’ਚ ਪਾਕਿ ਫੌਜ ਲਈ ਜਾਸੂਸੀ ਕਰਨ ਵਾਲੇ ਨੂੰ ਉਤਾਰਿਆ ਮੌਤ ਦੇ ਘਾਟ
Sunday, Jan 04, 2026 - 03:37 PM (IST)
ਗੁਰਦਾਸਪੁਰ/ਕਵੇਟਾ (ਵਿਨੋਦ)– ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਕਿਹਾ ਹੈ ਕਿ ਉਸ ਨੇ ਬਲੋਚਿਸਤਾਨ ਦੇ ਪੰਜਗੁਰ ਜ਼ਿਲੇ ਵਿਚ ਇਕ ਹਮਲੇ ’ਚ ਬਲੋਚਿਸਤਾਨ ’ਤੇ ਗੈਰ-ਕਾਨੂੰਨੀ ਤੌਰ ’ਤੇ ਕਬਜ਼ਾ ਕਰਨ ਵਾਲੀ ਪਾਕਿਸਤਾਨੀ ਫੌਜ ਦੇ ਇਕ ਪ੍ਰਮੁੱਖ ਏਜੰਟ ਨੂੰ ਮਾਰ ਦਿੱਤਾ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਬੀ. ਐੱਲ. ਏ. ਦੇ ਬੁਲਾਰੇ ਜੀਂਦ ਬਲੋਚ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨੀ ਫੌਜ ਅਤੇ ਇਸ ਦੀਆਂ ਖੁਫੀਆ ਏਜੰਸੀਆਂ ਵੱਲੋਂ ਬਣਾਏ ਗਏ ਅਖੌਤੀ ਡੈੱਥ ਸਕੁਐਡ ਦੇ ਪ੍ਰਮੁੱਖ ਏਜੰਟ ਜ਼ਾਹਿਦ ਮੁਹੰਮਦ ਹੁਸੈਨ ਨੂੰ ਕੱਲ ਰਾਤ ਪੰਜਗੁਰ ਦੇ ਕਟਗਿਰੀ ਖੇਤਰ ਵਿਚ ਉਸ ਦੇ ਟਿਕਾਣੇ ’ਤੇ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ। ਬੁਲਾਰੇ ਨੇ ਕਿਹਾ ਕਿ ਇਹ ਏਜੰਟ ਬਲੋਚ ਅੱਤਿਆਚਾਰਾਂ ਅਤੇ ਕੌਮੀ ਅੰਦੋਲਨ ਵਿਰੁੱਧ ਸਰਗਰਮੀਆਂ ਵਿਚ ਸ਼ਾਮਲ ਹੋਣ ਕਾਰਨ ਬਲੋਚ ਲਿਬਰੇਸ਼ਨ ਆਰਮੀ ਦੀ ਹਿੱਟ ਲਿਸਟ ’ਤੇ ਸੀ।
