ਪਿਓ ਦਾ ਭਲਵਾਨੀ ਦਾ ਅਧੂਰਾ ਸੁਪਨਾ ਪੁੱਤਰ ਨੇ ਕੀਤਾ ਪੂਰਾ, 13 ਸਾਲਾ ਸ਼ਿਵਮ ਨੇ ਜਿੱਤੇ 3 ਗੋਲਡ ਮੈਡਲ
Tuesday, Jan 06, 2026 - 02:49 PM (IST)
ਗੁਰਦਾਸਪੁਰ(ਹਰਮਨ)- ਜੇਕਰ ਮਨ ’ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਗਰੀਬੀ ਰਸਤੇ ਦਾ ਰੋੜਾ ਨਹੀਂ ਬਣ ਸਕਦੀ। ਅਜਿਹੀ ਹੀ ਮਿਸਾਲ ਗੁਰਦਾਸਪੁਰ ਦੇ 13 ਸਾਲਾ ਹੋਣਹਾਰ ਖਿਡਾਰੀ ਸ਼ਿਵਮ ਸ਼ਰਮਾ ਨੇ ਪੇਸ਼ ਕੀਤੀ ਹੈ, ਜਿਸ ਨੇ ਆਪਣੀ ਕੜੀ ਮਿਹਨਤ ਸਦਕਾ ਸਿਰਫ਼ ਦੋ ਸਾਲਾਂ ’ਚ ਜੂਡੋ ਦੇ ਮੈਦਾਨ ਵਿਚ ਤਿੰਨ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸ਼ਿਵਮ ਦੀ ਇਸ ਪ੍ਰਾਪਤੀ ਤੋਂ ਬਾਅਦ ਹੁਣ ਉਸ ਦੀ ਚੋਣ ਨੈਸ਼ਨਲ ਸਕੂਲ ਗੇਮਜ਼ ਲਈ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ HIV ਨੂੰ ਲੈ ਕੇ ਡਰਾਉਣੀ ਰਿਪੋਰਟ, ਹੈਰਾਨ ਕਰਨਗੇ ਅੰਕੜੇ
ਸ਼ਿਵਮ ਦੇ ਪਿਤਾ ਰਵਿੰਦਰ ਸ਼ਰਮਾ ਖੁਦ ਭਲਵਾਨੀ ਦਾ ਸ਼ੌਂਕ ਰੱਖਦੇ ਸਨ ਅਤੇ ਅਖਾੜੇ ’ਚ ਨਾਮ ਕਮਾਉਣਾ ਚਾਹੁੰਦੇ ਸਨ ਪਰ ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ। ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਨੂੰ ਆਈ. ਟੀ. ਆਈ. ’ਚ ਪਾ ਦਿੱਤਾ। ਜਦੋਂ ਕਿ ਛੋਟੇ ਪੁੱਤਰ ਸ਼ਿਵਮ ਨੇ ਆਪਣੇ ਪਿਤਾ ਦੇ ਸੁਪਨੇ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਹੋਰ ਡਿੱਗੇਗਾ ਪਾਰਾ, 3 ਦਿਨ ਲਈ Cold Day ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ...
ਸੱਤਵੀਂ ਜਮਾਤ ’ਚ ਪੜ੍ਹਨ ਵਾਲੇ ਸ਼ਿਵਮ ਦੀ ਬਾਂਹ ਸਮਾਜ ਸੇਵੀ ਰਵਿੰਦਰ ਖੰਨਾ ਨੇ ਫੜੀ ਅਤੇ ਉਸ ਨੂੰ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ’ਚ ਦਾਖ਼ਲ ਕਰਵਾਇਆ। ਸੈਂਟਰ ਦੇ ਕੋਚਾਂ ਨੇ ਸ਼ਿਵਮ ਅੰਦਰਲੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਦਿਨ-ਰਾਤ ਸਖ਼ਤ ਮਿਹਨਤ ਕਰਵਾਈ। ਸ਼ਿਵਮ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਕੋਚਾਂ ਵੱਲੋਂ ਹੀ ਉਸ ਦੀ ਕਿੱਟ ਅਤੇ ਮੁਕਾਬਲਿਆਂ ’ਚ ਜਾਣ ਲਈ ਖ਼ਰਚੇ ਦਾ ਪ੍ਰਬੰਧ ਕੀਤਾ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪਠਾਨਕੋਟ 'ਚ ISI ਦਾ 15 ਸਾਲਾ ਜਾਸੂਸ ਗ੍ਰਿਫ਼ਤਾਰ
ਸ਼ਿਵਮ ਹੁਣ ਨੈਸ਼ਨਲ ਪੱਧਰ ’ਤੇ ਖੇਡਣ ਲਈ ਜੀ-ਤੋੜ ਮਿਹਨਤ ਕਰ ਰਿਹਾ ਹੈ। ਉਸ ਦਾ ਸੁਪਨਾ ਹੈ ਕਿ ਉਹ ਜੂਡੋ ’ਚ ਓਲੰਪੀਅਨ ਬਣ ਕੇ ਦੇਸ਼ ਦਾ ਨਾਂ ਚਮਕਾਵੇ। ਖੇਡਾਂ ਦੇ ਨਾਲ-ਨਾਲ ਉਹ ਪੁਲਸ ’ਚ ਭਰਤੀ ਹੋ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ, ਤਾਂ ਜੋ ਉਹ ਉਨ੍ਹਾਂ ਖਿਡਾਰੀਆਂ ਵਾਂਗ ਦੇਸ਼ ਦਾ ਨਾਮ ਰੌਸ਼ਨ ਕਰ ਸਕੇ ਜੋ ਅੱਜ ਖੇਡ ਕੋਟੇ ਰਾਹੀਂ ਪੁਲਿਸ ’ਚ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਤਰੱਕੀ: IPS ਹਰਪ੍ਰੀਤ ਸਿੰਘ ਨੇ ਸੰਭਾਲਿਆ ਸੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ SSP ਦਾ ਚਾਰਜ, ਤੀਜੇ ਦਿਨ ਬਣੇ DIG
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
