ਬਿਜਲੀ ਚੋਰਾਂ ਦੇ ਹੌਂਸਲੇ ਬੁਲੰਦ, ਮੀਟਰ ਟੈਂਪਰ ਕਰਵਾ ਕੇ ਕਰ ਰਹੇ ਬਿਜਲੀ ਚੋਰੀ
Monday, Jan 29, 2024 - 02:24 PM (IST)
ਅੰਮ੍ਰਿਤਸਰ (ਰਮਨ)- ਪੰਜਾਬ ’ਚ ਭਾਵੇਂ ਸਰਕਾਰ ਨੇ ਘਰੇਲੂ 600 ਯੂਨਿਟ ਬਿਜਲੀ ਲੋਕਾਂ ਨੂੰ ਫ੍ਰੀ ਦਿੱਤੀ ਹੈ ਪਰ ਉਸ ਦੇ ਬਾਵਜੂਦ ਲੋਕਾਂ ਦੇ ਬਿਜਲੀ ਚੋਰੀ ਕਰਨ ਲਈ ਹੌਂਸਲੇ ਬੁਲੰਦ ਹਨ। ਬਾਰਡਰ ਜ਼ੋਨ ਇਲਾਕੇ ’ਚ ਜਦੋਂ ਵੀ ਪਾਵਰਕਾਮ ਦੀਆਂ ਟੈਕਨੀਕਲ ਟੀਮਾਂ ਬਿਜਲੀ ਚੋਰੀ ਨੂੰ ਲੈ ਕੇ ਛਾਪੇਮਾਰੀ ਕਰਦੀਆਂ ਹਨ ਤਾਂ ਕਈ ਮੀਟਰ ਟੈਂਪਰ ਹੋਏ ਫੜੇ ਜਾਂਦੇ ਹਨ। ਪਾਵਰਕਾਮ ਨੇ ਅੱਜ ਦਿਨ ਤੱਕ ਜਿੰਨੇ ਯਤਨ ਬਿਜਲੀ ਚੋਰੀ ਰੋਕਣ ਨੂੰ ਲੈ ਕੇ ਕੀਤੇ ਹਨ ਤਾਂ ਬਿਜਲੀ ਚੋਰਾਂ ਨੇ ਉਨ੍ਹਾਂ ਤੋਂ ਦੋ ਕਦਮ ਅੱਗੇ ਚੱਲ ਕੇ ਨਵੇਂ-ਨਵੇਂ ਤਰੀਕੇ ਬਿਜਲੀ ਚੋਰੀ ਦੇ ਕੱਢੇ ਹਨ। ਉੱਥੇ ਹੀ ਹੁਣ ਪ੍ਰੀ-ਪੇਡ ਮੀਟਰ ਲਗਾਉਣ ਦੀ ਤਿਆਰੀਆਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ, ਰੇਤ ਦੀਆਂ ਸਰਕਾਰੀ ਖੱਡਾਂ 'ਚ ਸੈਨਾ ਤੇ BSF ਦੀ NOC ਬਿਨਾਂ ਨਹੀਂ ਹੋਵੇਗੀ ਮਾਈਨਿੰਗ
ਲੋਕਾਂ ਨੂੰ ਲੱਖਾਂ ਰੁਪਏ ਜੁਰਮਾਨਾ
ਪੰਜਾਬ ਸਰਕਾਰ ਨੇ ਜੋ 600 ਯੂਨਿਟ ਬਿਜਲੀ ਲੋਕਾਂ ਨੂੰ ਫ੍ਰੀ ਕੀਤੀ ਹੈ। ਉਸ ਦਾ ਫਾਇਦਾ ਪਾਵਰਕਾਮ ਨੂੰ ਵੀ ਹੋਣ ਲੱਗਾ ਹੈ। ਪਿਛਲੇ ਇਕ ਸਾਲ ਦੀ ਗੱਲ ਕਰੀਏ ਤਾਂ ਪਾਵਰਕਾਮ ਨੇ ਬਾਰਡਰ ਜ਼ੋਨ ’ਚ ਬਿਜਲੀ ਚੋਰੀ ਦੇ ਸ਼ੱਕ ’ਚ ਸੈਂਕੜੇ ਮੀਟਰ ਜ਼ਬਤ ਕੀਤੇ ਹਨ, ਜਿਨ੍ਹਾਂ ਵਿਚੋਂ 75 ਫ਼ੀਸਦੀ ਮੀਟਰ ਟੈਂਪਰ ਹੀ ਪਾਏ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਲੱਖਾਂ ਰੁਪਏ ਜੁਰਮਾਨਾ ਪਿਆ ਹੈ। ਪਾਵਰ ਕਾਮ ਦੇ ਅਧਿਕਾਰੀਆਂ ਦੁਆਰਾ ਜਦੋਂ ਦੇਖਿਆ ਜਾਂਦਾ ਹੈ ਕਿ ਘਰ ’ਚ ਏ. ਸੀ., ਗੀਜਰ ਲੱਗੇ ਹਨ ਅਤੇ ਗਰਮੀਆਂ ਸਰਦੀਆਂ ’ਚ ਜ਼ੀਰੋ ਬਿੱਲ ਹੀ ਆ ਰਿਹਾ ਹੈ ਤੇ 600 ਯੂਨਿਟ ਤੋਂ ਵੀ ਘੱਟ ਬਿਜਲੀ ਖ਼ਪਤ ਹੋ ਰਹੀ ਹੈ ਤਾਂ ਉਨ੍ਹਾਂ ਦੇ ਮੀਟਰ ਨੂੰ ਜ਼ਬਤ ਕਰ ਕੇ ਐੱਮ.ਈ. ਲੈਬ ’ਚ ਭੇਜਿਆ ਜਾਂਦਾ ਹੈ ਅਤੇ ਉੱਥੇ ਬੋਰਡ ਦੀ ਨਿਗਰਾਨੀ ’ਚ ਉਸ ਨੂੰ ਚੈੱਕ ਕੀਤਾ ਜਾਂਦਾ ਹੈ ਉੱਥੇ ਮੀਟਰ ਟੈਂਪਰ ਪਾਇਆ ਜਾਂਦਾ ਹੈ। ਉੱਥੇ ਹੀ ਵਿਭਾਗ ਦੁਆਰਾ ਉਕਤ ਖਪਤਕਾਰਾਂ ਦੇ ਘਰ ’ਚ ਸਾਰੇ ਸਵਿਚ, ਫ੍ਰੀਜ, ਏ. ਸੀ., ਟੀ.ਵੀ., ਮੋਟਰ ਆਦਿ ਦੇ ਲੋਡ ਨੂੰ ਚੈੱਕ ਕੀਤਾ ਜਾਂਦਾ ਹੈ ਤੇ ਉਸ ਦੇ ਤਹਿਤ ਹੀ ਜੁਰਮਾਨਾ ਪਾਇਆ ਜਾਂਦਾ ਹੈ। ਜਿੰਨਾ ਲੋਕਾਂ ਦੇ ਘਰਾਂ ਦਾ ਬਿੱਲ ਸਾਰੇ ਸਾਲ ’ਚ ਨਹੀਂ ਆਉਣਾ ਹੁੰਦਾ ਓਨਾ ਇਕ ਵਾਰ ’ਚ ਜੁਰਮਾਨੇ ਦੇ ਰੂਪ ’ਚ ਪੈ ਜਾਂਦਾ ਹੈ।
ਇਹ ਵੀ ਪੜ੍ਹੋ : ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ
ਗੱਲਾਂ ’ਚ ਆ ਜਾਂਦੇ ਹਨ ਲੋਕ
ਲੋਕਾਂ ਦਾ ਜਦੋਂ ਬਿਜਲੀ ਬਿੱਲ ਥੋੜ੍ਹਾ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਪਣੇ ਘਰ ਦੀ ਬਿਜਲੀ ਵੱਲ ਇਲੈਕਟ੍ਰਾਨਿਕ ਚੀਜ਼ਾਂ ’ਤੇ ਧਿਆਨ ਨਾ ਦੇ ਕੇ ਲੋਕਾਂ ਦੀਆਂ ਗੱਲਾਂ ’ਚ ਆ ਜਾਂਦੇ ਹਨ ਤੇ ਮੀਟਰ ਟੈਂਪਰ ਕਰਵਾ ਲੈਂਦੇ ਹਨ। ਜਦੋਂ ਕਦੇ ਪਾਵਰਕਾਮ ਦੀਆਂ ਟੀਮਾਂ ਫੀਲਡ ’ਚ ਚੈਕਿੰਗ ਲਈ ਆਉਂਦੀਆਂ ਹਨ ਤਾਂ ਉਹ ਫੜੇ ਜਾਂਦੇ ਹਨ ਤੇ ਭਾਰੀ ਜੁਰਮਾਨਾ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8