ਓਟ ਸੈਂਟਰ ਦੇ ਡਾਟਾ ਆਪਰੇਟਰ ਤੋਂ ਲੁਟੇਰਿਆਂ ਨੇ ਕੁੱਟਮਾਰ ਕਰਕੇ ਮੋਬਾਈਲ ਤੇ ਖੋਹੀ ਨਕਦੀ
Friday, Jun 28, 2024 - 02:54 PM (IST)

ਸੁਰ ਸਿੰਘ (ਗੁਰਪ੍ਰੀਤ ਢਿੱਲੋਂ)-ਸਰਕਾਰੀ ਹਸਪਤਾਲ ਸੁਰ ਸਿੰਘ ਵਿਖੇ ਓਟ ਸੈਂਟਰ ਅੰਦਰ ਡਾਟਾ ਆਪਰੇਟਰ ਦੀ ਡਿਊਟੀ ਨਿਭਾ ਰਹੇ ਚਮਕੌਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਬੈਂਕਾ ਨੇ ਜਗਬਾਣੀ ਨੂੰ ਦੱਸਿਆ ਕਿ ਉਹ ਆਪਣੀ ਡਿਊਟੀ ਕਰਕੇ ਵਾਪਸ ਆਪਣੇ ਪਿੰਡ ਬੈਂਕਾ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪੁਲ ਸੂਆ ਬੈਂਕਾ ਡਰੇਨ ਵਿਖੇ ਪਹੁੰਚਿਆ ਤਾਂ ਮਗਰੋਂ ਆਏ ਦੋ ਹਥਿਆਰਬੰਦ ਲੁਟੇਰਿਆਂ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਭਾਰੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 2000 ਰੁਪਏ ਨਕਦ ਅਤੇ ਮੋਬਾਈਲ ਖੋਹ ਲਿਆ ਅਤੇ ਵਾਪਸ ਸੁਰ ਸਿੰਘ ਨੂੰ ਦੌੜ ਗਏ।
ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ
ਇਸ ਦੀ ਸੂਚਨਾ ਉਸ ਵੱਲੋਂ ਪੁਲਸ ਚੌਂਕੀ ਸੁਰ ਸਿੰਘ ਨੂੰ ਦਿੱਤੀ ਗਈ ਹੈ। ਡਾਟਾ ਆਪਰੇਟਰ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਹਸਪਤਾਲ ਸੁਰ ਸਿੰਘ ਵਿਖੇ ਓਟ ਸੈਂਟਰ ਵਿਖੇ ਰੋਜਾਨਾ ਨਸ਼ਾ ਛੱਡਣ ਵਾਲੀਆਂ ਗੋਲੀਆਂ ਓਟ ਸੈਂਟਰ ਦੇ ਮਰੀਜ਼ਾਂ ਨੂੰ ਦਿੰਦਾ ਹੈ ਅਤੇ ਨਿਤ ਦਿਨ ਮਰੀਜ਼ ਉਸ ਨਾਲ ਝਗੜਾ ਵੀ ਕਰਦੇ ਹਨ, ਉਸ ਨੂੰ ਸ਼ੱਕ ਹੈ ਕਿ ਇਹ ਕਾਰਵਾਈ ਕਿਸੇ ਮਰੀਜ਼ ਵੱਲੋਂ ਹੀ ਕੀਤੀ ਲੱਗਦੀ ਜਾਪਦੀ ਹੈ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਲੁਟੇਰਿਆਂ ਦੀ ਸ਼ਨਾਖਤ ਕਰਕੇ ਉਸ ਨੂੰ ਇਨਸਾਫ਼ ਦਵਾਇਆ ਜਾਵੇ।
ਇਹ ਵੀ ਪੜ੍ਹੋ- SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਕੀ ਕਹਿੰਦੇ ਹਨ ਚੌਕੀ ਇੰਚਾਰਜ ਸੁਰ ਸਿੰਘ
ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਸੁਰ ਸਿੰਘ ਏ.ਐੱਸ.ਆਈ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਚਮਕੌਰ ਸਿੰਘ ਦੀ ਦਰਖਾਸਤ ਆ ਚੁੱਕੀ ਆ ਅਤੇ ਉਨ੍ਹਾਂ ਵੱਲੋਂ ਇਸ ਦਰਖਾਸਤ ’ਤੇ ਕਾਰਵਾਈ ਕਰਦਿਆਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8