ਪੁਲਸ ’ਚ ਭਰਤੀ ਕਰਵਾਉਣ ਨੂੰ ਲੈ ਥਾਣੇਦਾਰ ਨੇ ਮਾਰੀ 4 ਲੱਖ ਦੀ ਠੱਗੀ

Sunday, Aug 11, 2024 - 03:21 PM (IST)

ਤਰਨਤਾਰਨ (ਰਮਨ)-ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦੇ ਨਾਮ ਉਪਰ ਇਕ ਲੋਕਲ ਰੈਂਕ ਏ. ਐੱਸ. ਆਈ. ਵੱਲੋਂ 4 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਡੀ.ਆਈ.ਜੀ. ਫਿਰੋਜ਼ਪੁਰ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਨਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਜੌਹਲ ਢਾਏ ਵਾਲਾ ਨੇ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲੋਕਲ ਰੈਂਕ ਏ.ਐੱਸ.ਆਈ. ਬਲਦੇਵ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਤੁੜ ਨੇ ਉਨ੍ਹਾਂ ਨੂੰ ਕੁਝ ਅਧਿਕਾਰੀਆਂ ਨਾਲ ਵਧੀਆ ਸਬੰਧ ਹੋਣ ਸਬੰਧੀ ਭਰੋਸੇ ਵਿਚ ਲੈ ਲਿਆ, ਜਿਸ ਤੋਂ ਬਾਅਦ ਉਸਨੇ ਧੀ ਨੂੰ ਪੁਲਸ ਮਹਿਕਮੇ ਵਿਚ ਭਰਤੀ ਕਰਵਾਉਣ ਲਈ 4 ਲੱਖ ਰੁਪਏ ਦੀ ਰਕਮ ਵਸੂਲ ਕਰ ਲਈ ਗਈ।

ਇਹ ਵੀ ਪੜ੍ਹੋ- ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਬਲਦੇਵ ਸਿੰਘ ਪਾਸੋਂ ਦਿੱਤੀ ਗਈ ਰਕਮ ਵਾਪਸ ਕਰਨ ਲਈ ਦਬਾਅ ਬਣਾਇਆ ਗਿਆ ਤਾਂ ਉਸਨੇ ਬੀਤੇ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਰੋਡ ਦਬੁਰਜੀ ਵਿਖੇ ਆਪਣੇ ਆਪ ਨੂੰ ਗੋਲੀ ਮਾਰਦੇ ਹੋਏ ਲੁੱਟ ਦਾ ਨਾਟਕ ਰਚਿਆ ਸੀ ਅਤੇ ਕਿਹਾ ਸੀ ਕਿ ਵਾਪਸ ਕਰਨ ਵਾਲੀ ਰਕਮ ਲੁਟੇਰੇ ਲੈ ਗਏ ਹਨ ਪਰ ਪੁਲਸ ਵੱਲੋਂ ਕੀਤੀ ਗਈ ਜਾਂਚ ਵਿਚ ਇਹ ਸਾਰਾ ਡਰਾਮਾ ਸਾਬਤ ਹੋ ਗਿਆ, ਜਿਸ ਤੋਂ ਬਾਅਦ ਸਬੰਧਤ ਬਲਦੇਵ ਸਿੰਘ ਥਾਣੇਦਾਰ ਖ਼ਿਲਾਫ਼ ਥਾਣਾ ਸਿਟੀ ਵਿਖੇ ਪਰਚਾ ਵੀ ਦਰਜ ਕੀਤਾ ਗਿਆ ਸੀ ਅਤੇ ਵਿਭਾਗ ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਮਨਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਬਲਦੇਵ ਸਿੰਘ ਆਪਣੇ ਆਪ ਨੂੰ ਵੱਖ-ਵੱਖ ਅਦਾਲਤਾਂ ’ਚ ਆਪਣੇ ਚੰਗੇ ਸਬੰਧ ਹੋਣ ਲਈ ਲੋਕਾਂ ਨੂੰ ਵਿਸ਼ਵਾਸ ਵਿਚ ਲੈਂਦਾ ਸੀ, ਜਿਸ ਦੇ ਚੱਲਦਿਆਂ ਉਹ ਵੀ ਉਸਦੇ ਗਲਤ ਭਰੋਸੇ ’ਚ ਆ ਗਏ। ਬਲਦੇਵ ਸਿੰਘ ਨੇ ਵਸੂਲ ਕੀਤੀ ਰਕਮ ਨਾ ਤਾਂ ਵਾਪਸ ਕੀਤੀ ਅਤੇ ਨਾ ਹੀ ਨੌਕਰੀ ਦਵਾਈ।

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਡੇਹਰਾ ਸਾਹਿਬ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਏ.ਐੱਸ.ਆਈ ਬਲਦੇਵ ਸਿੰਘ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News