ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਤਰਨਤਾਰਨ ਦੀ ਪੁਲਸ ਨੇ ਸਰਕਾਰੀ ਬਿਲਡਿੰਗਾਂ ’ਚ ਚਲਾਇਆ ਸਰਚ ਅਭਿਆਨ
Saturday, Dec 31, 2022 - 11:34 AM (IST)
ਪੱਟੀ (ਜ. ਬ.)- ਜ਼ਿਲ੍ਹਾ ਪੁਲਸ ਮੁਖੀ ਗੁਰਮੀਤ ਸਿੰਘ ਚੌਹਾਨ ਦੇ ਦਿਸ਼ਾਂ ਨਿਰਦੇਸ਼ਾ ਤੇ ਸਤਨਾਮ ਸਿੰਘ ਡੀ. ਐੱਸ. ਪੀ. ਸਬ ਡਵੀਜਨ ਪੱਟੀ ਦੇ ਅਗਵਾਈ ਹੇਠ ਪੁਲਸ ਥਾਣ ਸਿਟੀ ਪੱਟੀ ਦੇ ਮੁਖੀ ਇੰਸ. ਪਰਮਜੀਤ ਸਿੰਘ ਵਿਰਦੀ ਵੱਲੋਂ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆ ਸੁਰੱਖਿਆਂ ਬਲਾਂ ਨਾਲ ਸਰਕਾਰੀ ਬਿਲਡਿੰਗਾਂ ਦੀ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ
ਇਸ ਮੌਕੇ ਸਤਨਾਮ ਸਿੰਘ ਡੀ. ਐੱਸ. ਪੀ. ਸਬ ਡਵੀਜਨ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆ ਸਰਕਾਰੀ ਬਿਲਡਿੰਗਾਂ, ਜਿਨ੍ਹਾਂ ’ਚ ਕੋਰਟ ਕੰਪਲੈਕਸ, ਉਪ ਮੰਡਲ ਦਫ਼ਤਰ ਪੱਟੀ, ਤਹਿਸੀਲ ਕੰਪਲੈਕਸ ਪੱਟੀ ਅਤੇ ਹੋਰ ਥਾਵਾਂ ’ਤੇ ਸਰਚ ਅਭਿਆਨ ਚਲਾਇਆ ਗਿਆ ਹੈ ਤਾਂ ਕੋਈ ਵੀ ਅਣਸੁਖਾਵੀਂ ਵਾਪਰ ਸਕੇ।
ਇਹ ਵੀ ਪੜ੍ਹੋ- ਪੰਜਾਬੀ ਨੌਜਵਾਨ ਨੂੰ ਦੁਬਈ 'ਚ ਹੋਈ 25 ਸਾਲ ਦੀ ਕੈਦ, ਗ਼ਰੀਬ ਮਾਪਿਆਂ ਦੇ ਹਾਲਾਤ ਜਾਣ ਆਵੇਗਾ ਰੋਣਾ
ਇਸ ਮੌਕੇ ਡੀ. ਐੱਸ. ਪੀ. ਸਤਨਾਮ ਸਿੰਘ ਨੇ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਚੀਜ਼ ਜਾਂ ਗਲਤ ਹਰਕਤ ਕਰਦਾ ਕੋਈ ਅਣਪਛਾਤਾ ਵਿਅਕਤੀ ਦਿੱਸੇ ਤਾਂ ਇਸ ਦੀ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਕਾਬੰਦੀ ਵਧਾਈ ਗਈ ਅਤੇ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸ. ਆਈ. ਹਰਦਿਆਲ ਸਿੰਘ, ਸਿਕੰਦਰ ਸਿੰਘ ਰੀਡਰ ਡੀ. ਐੱਸ. ਪੀ. ਪੱਟੀ, ਥਾਣੇਦਾਰ ਬਲਵਿੰਦਰ ਸਿੰਘ, ਥਾਣੇਦਾਰ ਕੁਲਬੀਰ ਸਿੰਘ, ਥਾਣੇਦਾਰ ਬਲਵਿੰਦਰ ਸਿੰਘ, ਥਾਣੇਦਾਰ ਗੁਰਪ੍ਰੀਤ ਸਿੰਘ ਮੁੱਖ ਮੁਨਸ਼ੀ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।