ਪੁਲਸ ਵਲੋਂ ਗਰੀਬ ਪਰਿਵਾਰ ਨਾਲ ਕੁੱਟਮਾਰ, ਘਰ ਦੇ ਸਾਮਾਨ ਦੀ ਵੀ ਕੀਤੀ ਭੰਨਤੋੜ, ਜਾਣੋ ਪੂਰਾ ਮਾਮਲਾ
Sunday, Mar 10, 2024 - 11:31 AM (IST)
ਝਬਾਲ(ਨਰਿੰਦਰ)- ਨਸ਼ਿਆਂ ਵੇਚਣ ਵਾਲਿਆਂ ਨੂੰ ਰੋਕਣ 'ਤੇ ਝਬਾਲ ਪੁੱਖਤਾ ਵਿਖੇ ਉਲਟਾ ਪੁਲਸ ਮੁਲਾਜ਼ਮਾਂ ਵੱਲੋਂ ਪਿੰਡ ਦੇ ਇੱਕ ਗਰੀਬ ਪਰਿਵਾਰ ਦੇ ਘਰ ਅੰਦਰ ਦਾਖ਼ਲ ਹੋ ਕੇ ਦਿਵਿਆਂਗ ਨੌਜਵਾਨ ਦੀ ਮਾਰਕੁੱਟ ਕਰਨ ਦੇ ਨਾਲ-ਨਾਲ ਸਮਾਨ ਦੀ ਭੰਨਤੋੜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸਬੰਧੀ ਲੋਕਾਂ ਦਾ ਰੋਹ ਵੇਖ ਮੌਕੇ ਪੁੱਜੇ ਡੀ. ਐੱਸ. ਪੀ. ਸਿਟੀ ਤਰਨਤਾਰਨ ਸ੍ਰੀ ਤਰਸੇਮ ਮਸੀਹ ਝਬਾਲ ਵਿਖੇ ਪਹੁੰਚੇ, ਜਿਥੇ ਉਹਨਾਂ ਨੂੰ ਜਾਣਕਾਰੀ ਦਿੰਦਿਆਂ ਦਿਵਿਆਂਗ ਨੌਜਵਾਨ ਕੁਲਜੀਤ ਸਿੰਘ ਪੁੱਤਰ ਤਰਸੇਮ ਸਿੰਘ ਦੀ ਭਾਬੀ ਅਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਉਰਫ ਸੋਨਾ ਵਾਸੀ ਝਬਾਲ ਨੇ ਕਾਮਰੇਡ ਦਵਿੰਦਰ ਸੋਹਲ, ਕਾਂਗਰਸੀ ਆਗੂ ਨਿੱਪੀ ਸੂਦ ਤੇ ਚੇਅਰਮੈਨ ਰਮਨ ਕੁਮਾਰ ਅਤੇ ਖਾਲੜਾ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਦੀ ਹਾਜ਼ਰੀ ਵਿੱਚ ਦੱਸਿਆ ਕਿ ਕਿਸੇ ਬਾਹਰਲੇ ਸਟੇਸ਼ਨ 'ਤੇ ਤਾਇਨਾਤ ਪੰਜਾਬ ਪੁਲਸ ਦਾ ਵਿਆਕਤੀ ਜੋ ਕਿ ਅਕਸਰ ਹੀ ਝਬਾਲ ਪੁਖਤਾ 'ਚ ਨਸ਼ੇ ਦਾ ਧੰਦਾ ਕਰਨ ਵਾਲਿਆਂ ਕੋਲੋ ਨਸ਼ਾ ਕਰਨ ਆਉਂਦਾ ਹੈ। ਉਨ੍ਹਾਂ ਦੱਸਿਆ ਵੀਰਵਾਰ ਵੀ ਉਹ ਦੇਰ ਸ਼ਾਮ ਝਬਾਲ ਵਿਖੇ ਸਮੈਕ ਵੇਚਣ ਦਾ ਧੰਦਾ ਕਰਦੇ ਵਿਆਕਤੀਆਂ ਨਾਲ ਸਾਡੇ ਘਰਾਂ ਸਾਹਮਣੇ ਚੱਕਰ ਲਾ ਰਿਹਾ ਸੀ, ਜਿਸ 'ਤੇ ਮੇਰੇ ਪਤੀ ਸੋਨੂੰ ਨੇ ਰੋਕਿਆ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਵਾਪਰਿਆ ਭਾਣਾ, ਅਣਪਛਾਤੇ ਵਾਹਨ ਦੀ ਟੱਕਰ ’ਚ ਬੈਂਕ ਮੈਨੇਜਰ ਦੀ ਮੌਤ
ਇਸ ਦੌਰਾਨ ਸ਼ੁੱਕਰਵਾਰ ਸ਼ਿਵਾਰਤਰੀ ਵਾਲੇ ਦਿਨ ਜਦੋਂ ਸੋਨੂੰ ਜੰਝਘਰ ਬੋਹੜ ਥੱਲੇ ਬੈਠਾ ਸੀ ਤਾਂ ਉਸ ਮੁਲਾਜ਼ਮ ਦੀ ਥਾਣਾ ਝਬਾਲ ਵਿਖੇ ਡਿਊਟੀ ਵੀ ਨਹੀਂ ਸੀ, ਉਹ ਮੁਲਾਜ਼ਮ ਥਾਣਾ ਝਬਾਲ ਦੇ ਐੱਸ. ਐੱਚ. ਓ. ਦੇ ਗੰਨਮੈਨ ਜੋ ਹੋਮਗਾਰਡ ਮੁਲਾਜ਼ਮ ਹੈ ਨੂੰ ਨਾਲ ਲੈ ਕੇ ਸਿਵਲ ਵਰਦੀ 'ਚ ਪੁੱਜਾ ਅਤੇ ਸੋਨੂੰ ਦੀ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਗੁੱਸੇ ਵਿਚ ਉਕਤ ਦੋਵਾਂ ਵੱਲੋਂ ਹੋਰ ਪੁਲਸ ਬੁਲਾ ਕੇ ਸੋਨੂੰ ਨੂੰ ਭਾਰੀ ਮਾਰਕੁੱਟ ਕਰਕੇ ਥਾਣੇ ਲਿਜਾਇਆ ਗਿਆ। ਜਦ ਸੋਨੂੰ ਥਾਣੇ ਬੰਦ ਸੀ ਤਾਂ ਉਕਤ ਦੋਵਾਂ ਮੁਲਾਜ਼ਮਾਂ ਵੱਲੋਂ ਵਾਪਸ ਸੋਨੂੰ ਦੇ ਘਰ ਪੁੱਜ ਕੇ ਕੋਠੇ 'ਤੇ ਬਣੇ ਕਬੂਤਰਾਂ ਵਾਲੇ ਖੁੱਡੇ 'ਤੇ ਆਪਣੀ ਜੇਬ 'ਚੋਂ ਲਿਆਦੀ ਸਮੈਕ ਕੱਢ ਕੇ ਰੱਖ ਕੇ ਸੋਨੂੰ ਦੇ ਘਰੋਂ ਸਮੈਕ ਬਰਾਮਦ ਹੋਣ ਦਾ ਡਰਾਮਾ ਕਰਦਿਆਂ ਆਪ ਵੀਡੀਓ ਬਣਾਉਣ ਉਪਰੰਤ ਸੋਨੂੰ ਦਾ ਭਰਾ ਜੋ ਅਪਾਹਜ ਨੂੰ ਮਾਰਕੁੱਟ ਕਰਦਿਆਂ ਸਾਮਾਨ ਦੀ ਭੰਨ ਤੋੜ ਕੀਤੀ। ਇਥੋਂ ਤੱਕ ਘਰ 'ਚ ਮੌਜੂਦ ਔਰਤਾਂ ਦੀ ਧੁਹ ਘਸੀਟ ਕੀਤੀ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ, ਇਕ ਹਫ਼ਤੇ ਤੱਕ ਇਹ ਰੇਲਵੇ ਸੇਵਾ ਪ੍ਰਭਾਵਿਤ
ਜਿਸ 'ਤੇ ਉੱਕਤ ਮੋਹਤਬਰਾਂ ਵਿਅਕਤੀਆਂ ਨੇ ਪੂਰਾ ਮਾਮਲਾ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ 'ਤੇ ਡੀ. ਐੱਸ. ਪੀ. ਸਿਟੀ ਤਰਨਤਾਰਨ ਤਰਸੇਮ ਮਸੀਹ ਤੇ ਥਾਣਾ ਮੁਖੀ ਝਬਾਲ ਕਸ਼ਮੀਰ ਸਿੰਘ ਵੱਲੋਂ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਗਿਆ। ਜਿਸ ਡੀ. ਐੱਸ. ਪੀ. ਨੂੰ ਪਰਿਵਾਰਕ ਮੈਂਬਰਾਂ ਤੇ ਮੋਹਤਬਰ ਵਿਆਕਤੀਆਂ ਨੇ ਵੀ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਮਾਰਕੁੱਟ, ਭੰਨਤੋੜ ਬਾਰੇ ਜਾਣਕਾਰੀ ਦਿੱਤੀ।
ਇਸ ਸਮੇਂ ਹਾਜ਼ਰ ਲੋਕਾਂ ਨੇ ਪੁਲਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਦੀ ਨਿਰਪੱਖਤਾ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਦੋ ਸਮੈਕ ਬਰਾਮਦ ਦਾ ਡਰਾਮਾ ਕੀਤਾ। ਉਨ੍ਹਾਂ ਦੋਸ਼ੀ ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ । ਜਦ ਕਿ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਸਿਟੀ ਤਰਸੇਮ ਮਸੀਹ ਅਤੇ ਥਾਣਾ ਮੁੱਖੀ ਕਸ਼ਮੀਰ ਸਿੰਘ ਵੱਲੋਂ ਪਰਿਵਾਰ ਤੇ ਮੋਹਤਬਰ ਵਿਆਕਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵਿਆਕਤੀ ਨਾਲ ਵੀ ਬੇਇਨਸਾਫ਼ੀ ਨਹੀਂ ਹੋਵੇਗੀ ਤੇ ਇਸ ਕੇਸ ਦੀ ਨਿਰਪੱਖ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਦ ਉਨ੍ਹਾਂ ਨੂੰ ਥਾਣਾ ਮੁਖੀ ਝਬਾਲ ਕਸ਼ਮੀਰ ਸਿੰਘ ਦੇ ਨਾਲ ਆਏ ਹੋਮਗਾਰਡ ਮੁਲਾਜ਼ਮ ਜਗਸੀਰ ਸਿੰਘ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਨੂੰ ਇੱਥੋ ਚਲਦਾ ਕਰ ਦਿੱਤਾ ਗਿਆ ਹੈ। ਜਦੋਂ ਕਿ ਥਾਣਾ ਮੁੱਖੀ ਨੇ ਕਿਹਾ ਕਿ ਪੁਲਸ ਨੇ ਨਸ਼ਿਆਂ ਦੀ ਮੁਖਬਰੀ 'ਤੇ ਰੇਡ ਕੀਤੀ ਸੀ ਪਰ ਇਹਨਾਂ ਅੱਗੋਂ ਪੁਲਸ 'ਤੇ ਹਮਲਾ ਕਰਕੇ ਮੁਲਾਜ਼ਮਾਂ ਦਾ ਮੋਬਾਇਲ ਖੋਹਿਆ ਜਿਸ 'ਤੇ ਪੁਲਸ ਨੇ ਕਾਰਵਾਈ ਕੀਤੀ।
ਇਹ ਵੀ ਪੜ੍ਹੋ : ਪਤਨੀ ਨੂੰ ਸ਼ਰੀਕੇ 'ਚ ਰਹਿੰਦਾ ਵਿਅਕਤੀ ਕਰਦਾ ਸੀ ਪ੍ਰੇਸ਼ਾਨ, ਦੁਖੀ ਹੋ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8