ਮਕੌੜਾ ਪੱਤਣ ਤੇ ਰਾਵੀ ਦਰਿਆ ਪਾਰ ਰਹਿੰਦੇ ਲੋਕਾਂ ਦਾ ਟੁੱਟਿਆ ਸਬਰ ਦਾ ਬੰਨ੍ਹ

Saturday, Feb 10, 2024 - 07:38 PM (IST)

ਮਕੌੜਾ ਪੱਤਣ ਤੇ ਰਾਵੀ ਦਰਿਆ ਪਾਰ ਰਹਿੰਦੇ ਲੋਕਾਂ ਦਾ ਟੁੱਟਿਆ ਸਬਰ ਦਾ ਬੰਨ੍ਹ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਲੋਕ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਿਤ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ ਦੇ ਪਰਲੇ ਪਾਸੇ ਪਾਕਿਸਤਾਨ ਦੀ ਸਰਹੱਦ ਨਾਲ ਰਹਿੰਦੇ ਇਕ ਟਾਪੂ ਦੇ ਰੂਪ ਵਿਚ ਵੱਸੇ ਸੱਤ ਪਿੰਡਾਂ ਦੇ ਲੋਕਾਂ ਦੇ ਸਬਰ ਦਾ ਬੰਨ ਅੱਜ ਟੁੱਟ ਗਿਆ ਹੈ। ਜਿਨਾਂ ਨੂੰ ਹਰੇਕ ਸਰਕਾਰ ਵੱਲੋਂ ਵੋਟਾਂ ਸਮੇਂ ਜਲਦ ਪੱਕੇ ਪੁੱਲ ਦਾ ਲਾਰਾ ਲਾ ਸਮਾਂ ਬਤੀਤ ਕੀਤਾ ਜਾ ਰਿਹਾ ਹੈ ਪਰ ਬੜਾ ਲੰਬਾ ਸਮਾਂ ਬੀਤ ਜਾਣ ਪਿੱਛੋਂ ਵੀ ਲੋਕਾਂ ਨੂੰ ਕੁਝ ਨਹੀ ਮਿਲਿਆ ਜਿਸ ਕਾਰਨ ਅੱਜ ਰੋਸ ਵਜੋਂ ਲੋਕ ਸਭਾ ਵੋਟਾਂ ਮੌਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਪੱਕਾ ਪੁੱਲ ਨਹੀਂ ਤਾਂ ਫਿਰ ਕੋਈ ਵੋਟ ਨਹੀਂ ਦਾ ਨਾਆਰਾ ਮਾਰਦੇ ਹੋਈ ਲੋਕ ਸਭਾ ਵੋਟਾਂ ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ ਇਸੇ ਨਾਲ ਹੀ ਜੇਕਰ ਕਿਸੇ ਵੀ ਪਾਰਟੀ ਦਾ ਕੋਈ ਉਮੀਦਵਾਰ ਜਾਂ ਫਿਰ ਉਸ ਦਾ ਸਮਰੱਥਕ ਵੋਟਾਂ ਮੰਗਣ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਇਥੋਂ ਬੁਰੀ ਤਰਾਂ ਨਾਲ ਭਜਾਇਆ ਜਾਵੇਗਾ।
7 ਪਿੰਡਾਂ ਦੇ ਲੋਕ ਰਹਿੰਦੇ ਨੇ ਰਾਵੀ ਤੋਂ ਪਰਲੇ ਪਾਸੇ
ਜੇਕਰ ਗੱਲ ਕੀਤੀ ਜਾਵੇ ਤਾਂ ਰਾਵੀ ਦਰਿਆ ਤੋਂ ਪਰਲੇ ਪਾਸੇ ਪਿੰਡ ਮੰਮੀ ਚੱਕਰੰਗਾ, ਤੂਰਬਾਨੀ, ਭਰਿਆਲ, ਲਸਿਆਣ ਤੇ ਕਚਲੇ ਝੰਬਰ ਆਦਿ ਪਿੰਡ ਹਨ ਇਨ੍ਹਾਂ ਪਿੰਡਾਂ ਦੇ ਪਰਲੇ ਪਾਸੇ ਪਾਕਿਸਤਾਨ ਹੈ ਜਦੋਂ ਕਿ ਭਾਰਤ ਵਾਲੇ ਪਾਸੇ ਦਰਿਆ ਤੇ ਪੱਕੇ ਪੁੱਲ ਦਾ ਨਿਰਮਾਣ ਨਾ ਹੋਣ ਕਾਰਨ ਲੋਕਾਂ ਦਾ ਬਰਸਾਤਾਂ ਵਿਚ ਬਿਲਕੁਲ ਲਿੰਕ ਟੁੱਟ ਜਾਂਦਾ ਹੈ।
ਕਿਸਾਨਾਂ ਸਿਰ ਵੱਡੀ ਮੁਸੀਬਤਾਂ ਦਾ ਪਹਾੜ
ਜੇਕਰ ਕਿਸਾਨੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਲੋਕ ਗੰਨੇ ਦੀ ਫਸਲ ਦੀ ਬਿਜਾਈ ਕਰਦੇ ਹਨ ਜਿਸ ਕਾਰਨ ਲੋਕਾਂ ਨੂੰ ਸਭ ਤੋ ਵੱਡੀ ਮੁਸਬੀਤ ਦਾ ਸਾਹਮਣਾ ਗੰਨੇ ਨੂੰ ਮਿੱਲਾਂ ਵਿਚ ਲਿਜਾਣ ਮੌਕੇ ਕਰਨਾ ਪੈਦਾ ਹੈ ਕਿਉਂਕਿ ਆਰਜੀ ਪੁੱਲ ਹੋਣ ਕਾਰਨ ਗੰਨੇ ਦੀ ਪੂਰੀ ਲੱਦੀ ਟਰਾਲੀ ਪੁੱਲ ਉਪਰੋ ਨਹੀਂ ਲੰਘ ਸਕਦੀ ਹੈ ਜਿਸ ਕਾਰਨ ਲੋਕਾਂ ਨੂੰ ਥੋੜੀ-ਥੋੜੀ ਮਾਤਰਾ ਵਿਚ 4-5 ਟਰਾਲੀਆ ਰਾਹੀ ਗੰਨਾ ਦਰਿਆ ਤੋਂ ਪਾਰ ਲਿਆਉਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਕਾਰਨ ਕਾਫੀ ਲਾਗਤ ਆ ਜਾਂਦੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਸਿਰਫ ਕੇਂਦਰ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਝੂਠੇ ਲਾਅਰੇ ਲਾ ਕੇ ਸਮਾਂ ਕੱਢ ਰਹੀ ਹੈ।
ਅੱਠਵੀਂ ਤੋ ਬਾਆਦ ਵਿਦਿਆਰਥੀਆਂ ਨੂੰ ਪੜ੍ਹਾਈ ਛੱਡਣੀ ਪੈਂਦੀ ਹੈ
ਜੇਕਰ ਸਿਹਤ ਅਤੇ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਖੇਤਰ ਵਿਚ ਬਹੁਤ ਜਰੂਰੀ ਮੰਨੀ ਜਾਦੀ ਹੈ ਪਰ ਇਸ ਇਲਾਕੇ ਅੰਦਰ ਸਿਰਫ ਇਕ ਸਰਕਾਰੀ ਸਕੂਲ ਅੱਠਵੀਂ ਜਮਾਤ ਤੱਕ ਹੋਣ ਕਾਰਨ ਇਸ ਤੋਂ ਬਾਆਦ ਦਰਿਆ ਪਾਰਲੇ ਪਾਸੇ 10-12 ਕਿਲੋਮੀਟਰ ਦੀ ਦੂਰੀ ਤੇ ਉਚੇਰੀ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਇਕ ਕਿਸ਼ਤੀ ਰਾਹੀਂ ਆਉਣਾ ਪੈਂਦਾ ਹੈ ਜਿਸ ਕਾਰਨ ਵਧੇਰੇ ਵਿਦਿਆਰਥੀਆਂ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨ ਦੇ ਨਾਲ ਪੜ੍ਹਾਈ ਛੱਡਣੀ ਪੈਂਦੀ ਹੈ
ਕੀ ਕਹਿੰਦੇ ਨੇ ਇਲਾਕਾ ਵਾਸੀ 
ਇਸ ਮੌਕੇ ਇਲਾਕਾ ਵਾਸੀ ਅਮਰੀਕ ਸਿੰਘ ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਬਿਕਰਮਜੀਤ ਸਿੰਘ ਰਮੇਸ਼ ਕੁਮਾਰ, ਹਜੂਰਾ ਸਿੰਘ, ਪਲਵਿੰਦਰ ਸਿੰਘ, ਹਰਦੀਪ ਸਿੰਘ, ਬਲਦੇਵ ਸਿੰਘ, ਜਗੀਰ ਸਿੰਘ, ਸੁਖਦੇਵ ਸਿੰਘ ਆਦਿ ਨੇ ਦੱਸਿਆ ਕਿ ਜੇਕਰ ਕੇਦਰ ਸਰਕਾਰ ਵੱਲੋਂ ਕੁੱਝ ਰਾਸ਼ੀ ਮੁਹੱਈਆ ਕੀਤੇ ਜਾਣ ਦੀ ਪ੍ਰਸ਼ਾਸ਼ਨ ਵੱਲੋ ਗੱਲ ਕਹੀ ਜਾ ਰਹੀ ਹੈ ਤਾਂ ਫਿਰ ਕੰਮ ਕਿਉਂ ਨਹੀ ਸ਼ੁਰੂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਜਲਦ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਆਉਣ ਵਾਲੀਆ 2024 ਦੀ ਲੋਕ ਸਭਾ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਹੋਵੇਗੀ।


author

Aarti dhillon

Content Editor

Related News