ਸ਼ਿਵਰਾਤਰੀ ਮੌਕੇ ਕੇਲਿਆਂ ਤੇ ਦੁੱਧ ਦਾ ਲੰਗਰ ਲਗਾਇਆ
Wednesday, Feb 26, 2025 - 04:52 PM (IST)

ਖਰੜ (ਅਮਰਦੀਪ) : ਖਰੜ ਵਿਖੇ ਸ਼ਿਵਰਾਤਰੀ ਬੜੀ ਧੂਮ-ਧਾਮ ਨਾਲ ਮਨਾਈ ਗਈ। ਹਿਮਾਚਲੀ ਜਨ ਹਿਤ ਮਹਾਂਸਭਾ ਖਰੜ ਵੱਲੋਂ ਖਰੜ-ਮੋਹਾਲੀ ਕੌਮੀ ਮਾਰਗ 'ਤੇ ਸੰਗਤਾਂ ਦੇ ਲਈ ਕੇਲਿਆਂ ਅਤੇ ਦੁੱਧ ਦਾ ਲੰਗਰ ਲਗਾਇਆ ਗਿਆ।
ਲੰਗਰ ਵਿੱਚ ਭਾਜਪਾ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਵਾਲੀਆ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਉਨ੍ਹਾਂ ਲੰਗਰ ਵਿੱਚ ਸੇਵਾ ਕੀਤੀ। ਇਸ ਮੌਕੇ ਪ੍ਰਿਥਵੀ ਰਾਜ, ਰਿੰਪਲ ਜੈਨ, ਅਸ਼ੋਕ ਬਜਾਜ਼, ਵਿਜੇ ਵਰਮਾ ਅਤੇ ਸ਼ਰਮਾ ਜੀ ਵੀ ਹਾਜ਼ਰ ਸਨ।