ਦੀਨਾਨਗਰ ਤਹਿਸੀਲ ਕੰਪਲੈਕਸ ''ਚ ਪਟਵਾਰੀ ਕੋਲੋਂ ਸਾਈਨ ਕਰਵਾਉਣ ਆਏ ਨੌਜਵਾਨ ਦਾ ਮੋਟਰਸਾਈਕਲ ਚੋਰੀ

05/21/2024 5:05:30 PM

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਇਲਾਕੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾ ਵੱਧਣ ਕਾਰਨ ਲੋਕਾਂ ਵਿਚ ਦਹਿਸ਼ਤ ਵੇਖੀ ਜਾ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਦੀਨਾਨਗਰ ਵਿਖੇ ਤਹਿਸੀਲ ਕੰਪਲੈਕਸ ਵਿੱਚ ਇੱਕ ਪਟਵਾਰੀ ਕੋਲੋਂ ਆਪਣੇ ਦਸਤਾਵੇਜ਼ਾਂ 'ਤੇ ਹਸਤਾਖ਼ਰ ਕਰਵਾਉਣ ਲਈ ਆਏ ਇੱਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋਣ ਤੋਂ ਮਿਲ ਰਹੀ ਹੈ।

ਇਹ ਵੀ ਪੜ੍ਹੋ-  ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਨੌਜਵਾਨ ਫਸਿਆ ਕਸੂਤਾ, ਬਿਨਾਂ ਕਸੂਰ ਹੋਈ ਜੇਲ੍ਹ, ਮਾਮਲਾ ਜਾਣ ਹੋਵੋਗੇ ਹੈਰਾਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰੋਹਿਤ ਗਿੱਲ ਵਾਸੀ ਅਵਾਂਖਾ ਨੇ ਦੱਸਿਆ ਕਿ ਮੈਂ ਆਪਣਾ ਸਪਲੈਂਡਰ ਮੋਟਰਸਾਈਕਲ ਤਹਿਸੀਲ ਕੰਪਲੈਕਸ ਵਿੱਚ ਖੜ੍ਹਾ ਕਰਕੇ ਉੱਪਰਲੀ ਮੰਜ਼ਿਲ 'ਤੇ ਪਟਵਾਰੀ ਕੋਲੋਂ ਕਿਸੇ ਕਾਗਜ਼ਾਂ 'ਤੇ ਸਾਈਨ ਕਰਵਾਉਣ ਲਈ ਗਿਆ। ਜਦ ਮੈਂ ਹਸਤਾਖਰ ਕਰਵਾ ਕੇ ਹੇਠਾਂ ਆਇਆ ਤਾਂ ਮੇਰਾ ਮੋਟਰਸਾਈਕਲ ਨਹੀਂ ਸੀ, ਜਦੋਂ ਮੈਂ ਇਧਰ ਉਧਰ ਵੇਖਿਆ ਪਰ ਨਹੀਂ ਮਿਲਿਆ। ਇਸ ਸਬੰਧੀ ਦੀਨਾਨਗਰ  ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਨਿਤ ਦਿਨ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਨੂੰ ਗਸ਼ਤ ਤੇਜ਼ ਕਰਨ ਦੀ ਮੰਗ ਕੀਤੀ ਜਾਂਦੀ ਹੈ ।

ਇਹ ਵੀ ਪੜ੍ਹੋ-  ਕਿਸਾਨ ਅੰਦੋਲਨ ਦੇ 33 ਦਿਨਾਂ ’ਚ ਰੇਲਵੇ ਨੂੰ ਪਿਆ ਕਰੋੜਾਂ ਦਾ ਘਾਟਾ, 30 ਹਜ਼ਾਰ ਯਾਤਰੀਆਂ ਨੂੰ ਦਿੱਤਾ ਪੂਰਾ ਰਿਫੰਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News