ਵਿਆਹ ਕਰਵਾਉਣ ਲਈ ਜੈਂਡਰ ਬਦਲ ਰਵੀ ਤੋਂ ਬਣਿਆ 'ਰੀਆ ਜੱਟੀ', ਹੁਣ ਪਤੀ ਨੇ ਦਿੱਤਾ ਧੋਖਾ

04/01/2022 11:08:12 AM

ਅੰਮ੍ਰਿਤਸਰ : ਅੰਮ੍ਰਿਤਸਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅੰਮ੍ਰਿਤਸਰ ਦੇ ਰਈਆ ਪਿੰਡ ’ਚ ਰਹਿੰਦੇ ਅਰਜੁਨ ਕੁਮਾਰ ਨਾਂ ਦੇ ਮੁੰਡੇ ਨੇ ਆਪਣੇ ਨਾਲ ਕੰਮ ਕਰਦੇ ਰਵੀ ਉਰਫ਼ ਰੀਆ ਦਾ ਜ਼ੈਂਡਰ ਬਦਲ ਕੇ ਉਸ ਨਾਲ ਵਿਆਹ ਕਰਵਾਇਆ ਅਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਨੂੰ ਛੱਡ ਦਿੱਤਾ। ਮੁੰਡੇ ਤੋਂ ਕੁੜੀ ਬਣੀ ਰੀਆ (ਰਵੀ) ਨੇ ਦੱਸਿਆ ਕਿ ਅਰਜੁਨ ਨਾਲ ਮੈਂ 3 ਸਾਲ ਤੋਂ ਰਿਲੇਸ਼ਨਸ਼ਿਪ ’ਚ ਰਹੀ ਹਾਂ ਅਤੇ ਉਸ ਦੇ ਕਹਿਣ ’ਤੇ ਹੀ ਮੈਂ ਆਪਣਾ ਜੈਂਡਰ ਬਦਲਿਆ ਸੀ। ਹੁਣ ਅਰਜੁਨ ਉਸ ਨੂੰ ਕਿੰਨਰਾਂ ਹਵਾਲੇ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਹੁਣ ਸਾਲ 'ਚ 7 ਵਾਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਜਾ ਸਕਣਗੇ ਸਿੱਖ ਸ਼ਰਧਾਲੂ

 

ਰੀਆ (ਰਵੀ) ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪਹਿਲਾਂ ਮੁੰਡਾ ਸੀ ਜਿਸ ਦਾ ਨਾਂ ਰਵੀ ਸੀ ਅਰਜੁਨ ਨੇ ਉਸ ਦਾ ਨਾਂ ਰੀਆ ਜੱਟੀ ਰੱਖਿਆ ਸੀ। ਅਰਜੁਨ ਨੇ ਉਸ ਦਾ ਜੈਂਡਰ ਬਦਲਵਾ ਕੇ ਧੋਖਾ ਕੀਤਾ ਹੈ। ਰੀਆ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 7-8 ਮਹੀਨੇ ਪਹਿਲਾਂ ਅਰਜੁਨ ਵਲੋਂ ਉਸ ਨੂੰ ਵਿਆਹ ਕਰਵਾਉਣ ਲਈ ਜੈਂਡਰ ਬਦਲਣ ਲਈ ਮਜਬੂਰ ਕੀਤਾ ਗਿਆ ਅਤੇ ਹੁਣ ਉਸ ਦਾ ਇਲਾਜ ਵੀ ਚੱਲ ਰਿਹਾ ਹੈ। ਰੀਆ ਦਾ ਕਹਿਣਾ ਹੈ ਕਿ ਅਰਜੁਨ ਨੇ ਉਸ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ। ਹੁਣ ਰੀਆ ਪਿੰਡ ਵਾਸੀਆਂ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਉਸ ਨਾਲ ਇਨਸਾਫ਼ ਕੀਤਾ ਜਾਵੇ ਅਤੇ ਉਹ ਮੁੜ ਅਰਜੁਨ ਨਾਲ ਰਹਿਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ’ਚ ਪਾਸ ਹੋਏ ਇਹ ਮਤੇ

ਦੱਸ ਦੇਈਏ ਕਿ ਰੀਆ 3 ਸਾਲ ਪਹਿਲਾਂ ਰਵੀ ਸੀ ਅਤੇ ਆਪਣੇ ਦੋਸਤ ਅਰਜੁਨ ਨਾਲ ਜਾਗਰਣ ਵਿੱਚ ਕੰਮ ਕਰਦਾ ਸੀ। ਹੌਲੀ-ਹੌਲੀ ਅਰਜੁਨ ਅਤੇ ਰਵੀ ਦੋਵੇਂ ਰਿਲੇਸ਼ਨਸ਼ਿਪ ਵਿੱਚ ਆਏ। ਅਰਜੁਨ ਨੇ ਰਵੀ ਨਾਲ ਵਿਆਹ ਕਰਨ ਦੀ ਗੱਲ ਕੀਤੀ, ਪਰ ਪਹਿਲਾਂ ਅਰਜੁਨ ਨੇ ਰਵੀ ਨੂੰ ਕਿਹਾ ਕਿ ਉਹ ਮੁੰਡੇ ਤੋਂ ਕੁੜੀ ਵਿੱਚ ਜਾਵੇ ਅਤੇ ਫਿਰ ਉਹ ਉਸ ਨਾਲ ਵਿਆਹ ਕਰੇਗਾ। ਫਿਰ ਕੀ ਸੀ ਉਹ ਰਵੀ ਤੋਂ ਰੀਆ ਬਣ ਗਈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News