ਘਰ ’ਚ ਦਾਖਲ ਹੋ ਕੇ ਵਿਧਵਾ ਨਾਲ ਕੀਤਾ ਜਬਰ-ਜ਼ਨਾਹ

Monday, Aug 26, 2019 - 12:32 AM (IST)

ਘਰ ’ਚ ਦਾਖਲ ਹੋ ਕੇ ਵਿਧਵਾ ਨਾਲ ਕੀਤਾ ਜਬਰ-ਜ਼ਨਾਹ

ਤਰਨਤਾਰਨ, (ਰਾਜੂ)- ਥਾਣਾ ਸਿਟੀ ਤਰਨਤਾਰਨ ਪੁਲਸ ਨੇ ਘਰ ’ਚ ਦਾਖਲ ਹੋ ਕੇ ਵਿਧਵਾ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪੀੜਤ ਵਿਧਵਾ ਨੇ ਦੱਸਿਆ ਕਿ ਉਸ ਦਾ ਕੇਸ ਮਾਣਯੋਗ ਸੀ. ਜੇ. ਐੱਮ. ਸ਼੍ਰੀ ਸੁਮਿਤ ਭੱਲਾ ਦੀ ਅਦਾਲਤ ਵਿਚ ਚੱਲਦਾ ਹੈ, ਜਿਸ ਸਬੰਧੀ ਬੀਤੇ ਦਿਨੀਂ ਉਹ ਅਦਾਲਤ ਵਿਚ ਤਰੀਕ ਭੁਗਤਣ ਲਈ ਅਦਾਲਤ ’ਚ ਗਈ ਸੀ। ਪੇਸ਼ੀ ਤੋਂ ਬਾਅਦ ਸੁਰਜੀਤ ਸਿੰਘ ਅਤੇ ਕਮਲਜੀਤ ਸਿੰਘ ਜੋ ਅਦਾਲਤ ਵਿਚ ਤਰੀਕ ’ਤੇ ਆਏ ਸੀ, ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਕਾਰ ਹੈ ਅਸੀਂ ਤੁਹਾਨੂੰ ਗੋਇੰਦਵਾਲ ਬਾਈਪਾਸ ’ਤੇ ਛੱਡ ਦਿਆਂਗੇ, ਜਿਸ ’ਤੇ ਉਹ ਰਜ਼ਾਮੰਦ ਹੋ ਗਈ ਤੇ ਕਾਰ ’ਚ ਬੈਠ ਕੇ ਨਾਲ ਚਲੀ ਗਈ। ਉਹ ਉਕਤ ਵਿਅਕਤੀਆਂ ਨੂੰ ਚਾਹ ਪਿਅਾਉਣ ਲਈ ਆਪਣੇ ਘਰ ਲੈ ਗਈ ਅਤੇ ਬੀਤੀ 19 ਅਗਸਤ ਨੂੰ ਉਕਤ ਵਿਅਕਤੀ ਕੰਧ ਟੱਪ ਕੇ ਘਰ ਵਿਚ ਦਾਖਲ ਹੋਏ, ਜਿਨ੍ਹਾਂ ਨੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਉਸ ਵੱਲੋਂ ਰੌਲਾ ਪਾਉਣ ’ਤੇ ਉਕਤ ਵਿਅਕਤੀ ਫਰਾਰ ਹੋ ਗਏ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਸਬ-ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ ’ਤੇ ਉਕਤ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 221 ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Bharat Thapa

Content Editor

Related News