ਮੱਖੀ ਕਲਾ ਵਿਖੇ ਦਿਹਾਤੀ ਮਜਦੂਰ ਸਭਾ ਵਲੋਂ ਲਗਾਇਆ ਪੱਕਾ ਮੋਰਚਾ 25ਵੇਂ ਦਿਨ ਵਿੱਚ ਦਾਖਲ
Wednesday, Sep 19, 2018 - 08:54 PM (IST)

ਭਿੱਖੀਵਿੰਡ, ਖਾਲੜਾ ( ਭਾਟੀਆ )— ਦਿਹਾਤੀ ਮਜਦੂਰ ਸਭਾ ਵਲੋਂ ਪਿੰਡ ਮੱਖੀ ਕਲਾ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਧਰਨਾ ( ਮੋਰਚਾ ) ਅੱਜ 25ਵਂੇ ਦਿਨ ਵਿੱਚ ਦਾਖਲ ਹੋ ਗਿਆ ਹੈ । ਇਸ ਧਰਨੇ ਦੀ ਅਗਵਾਈ ਸੰਤੋਖ ਸਿੰਘ ਮੱਖੀ, ਬਗੀਚਾ ਸਿੰਘ ਮੱਖੀ ਕਲਾ ਨੇ ਕੀਤੀ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਪੰਜਾਬ 'ਚ ਕੈਪਟਨ ਦੀ ਸਰਕਾਰ ਨੇ ਲੋਕਾਂ ਨੂੰ ਪੰਚਾਇਤੀ ਜ਼ਮੀਨ ਵਿੱਚੋ 5-5 ਮਰਲੇ ਦੇ ਪਲਾਂਟ ਦੇਣ ਦਾ ਵਾਅਦਾ ਝੂਠਾ ਸਾਬਤ ਹੋਇਆ ਹੈ। ਜਿਸ ਦੀਆਂ ਡੀਸੀ ਤਰਨਤਾਰਨ ਵਲੋਂ ਬੀ.ਡੀ. ਪੀ.ਓ ਭਿੱਖੀਵਿੰਡ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਅਰਜ਼ੀਆਂ ਲਈਆਂ ਗਈਆਂ ਸਨ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਵਲੋਂ ਅਜੇ ਤੱਕ ਗਰੀਬ ਲੋਕਾ ਨਾਲ ਕੀਤਾ ਵਾਅਦਾ ਪੂਰਾ ਨਹੀ ਹੋ ਰਿਹਾ। ਇਨ੍ਹਾਂ ਆਗੂਆਂ ਨੇ ਹਲਕਾ ਵਿਧਾਇਕ ਖੇਮਕਰਨ ਸੁਖਪਾਲ ਸਿੰਘ ਭੁੱਲਰ ਅਤੇ ਡੀਸੀ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਮੱਖੀ ਕਲਾਂ ਦੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਏ ਗਏ ਪੱਕੇ ਮੋਰਚੇ ਵਿੱਚ ਪਹੁੰਚ ਕੇ ਗਰੀਬ ਲੋਕਾਂ ਦੀ ਸਾਰ ਲਈ ਜਾਵੇ। ਚੋਣਾਂ ਦੌਰਾਨ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਜਾਵੇ। ਜੇਕਰ ਗਰੀਬ ਲੋਕਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਪੰਹੁਵਿੰਡ, ਸੰਤੋਖ ਸਿੰਘ, ਗੱਜਣ ਸਿੰਘ ਨਾਰਲਾ, ਬਗੀਚਾ ਸਿੰਘ, ਕੁਲਦੀਪ ਸਿੰਘ ਨੀਲਾ, ਗੁਰਮੀਤ ਕੌਰ , ਮੁੱਖਤਾਰ ਸਿੰਘ , ਕੁਲਬੀਰ ਸਿੰਘ, ਕੁਲਵਿੰਦਰ ਕੌਰ, ਚੰਨਬੀਰ ਸਿੰਘ ਆਦਿ ਆਗੂ ਹਾਜ਼ਰ ਸਨ।