ਪੰਜਾਬ ਸਣੇ 4 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ ਜਾਰੀ

Monday, Jun 23, 2025 - 10:45 AM (IST)

ਪੰਜਾਬ ਸਣੇ 4 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ ਜਾਰੀ

ਨੈਸ਼ਨਲ ਡੈਸਕ- ਚਾਰ ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣ ਵਾਲੇ ਹਨ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਪਹਿਲਾਂ ਇਕ ਘੰਟਾ ਬੈਲਟ ਵੋਟਾਂ ਦੀ ਗਿਣਤੀ ਹੋਈ, ਇਸ ਤੋਂ ਬਾਅਦ 9 ਵਜੇ ਤੋਂ ਈਵੀਐੱਮ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਵੋਟਾਂ ਦੀ ਗਿਣਤੀ 'ਚ ਗੁਜਰਾਤ ਦੀ ਕਾਦੀ ਅਤੇ ਵਿਸਾਵਦਰ ਸੀਟ 'ਤੇ ਭਾਜਪਾ ਨੇ ਬੜ੍ਹਤ ਬਣਾਈ ਹੋਈ ਹੈ। ਦੂਜੇ ਪਾਸੇ ਪੰਜਾਬ ਦੀ ਲੁਧਿਆਣਾ ਵੈਸਟ ਸੀਟ 'ਤੇ 'ਆਪ' ਉਮੀਦਵਾਰ ਅੱਗੇ ਹੈ। ਇਸ ਤੋਂ ਇਲਾਵਾ ਕੇਰਲ ਦੀ ਨੀਲਾਂਬੁਰ ਸੀਟ 'ਤੇ ਕਾਂਗਰਸ ਉਮੀਦਵਾਰ, ਪੱਛਮੀ ਬੰਗਾਲ ਦੀ ਕਾਲੀਗੰਜ ਸੀਟ 'ਤੇ ਤ੍ਰਿਣਮੂਲ ਕਾਂਗਰਸ ਅੱਗੇ ਚੱਲ ਰਹੀ ਹੈ। ਦੱਸਣਯੋਗ ਹੈ ਕਿ 5 ਸੀਟਾਂ 'ਤੇ 19 ਜੂਨ ਨੂੰ ਵੋਟਿੰਗ ਹੋਈ ਸੀ। 

ਇਹ ਵੀ ਪੜ੍ਹੋ : ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚਿਆ ਵਿਸ਼ਵਾਸ ਕੁਮਾਰ ਗ੍ਰਿਫ਼ਤਾਰ! ਜਾਣੋ ਪੂਰੀ ਸੱਚਾਈ

19 ਜੂਨ ਨੂੰ ਹੋਈ ਵੋਟਿੰਗ 'ਚ ਸਭ ਤੋਂ ਵੱਧ ਕੇਰਲ 'ਚ ਵੋਟਾਂ ਪਈਆਂ। ਗੁਜਰਾਤ ਦੀ ਕਾਦੀ 'ਚ 57.91 ਫੀਸਦੀ ਤੇ ਵਿਸਾਵਦਰ 'ਚ 56.89 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਲੁਧਿਆਣਾ ਵੈਸਟ 'ਚ 51.33 ਫੀਸਦੀ ਵੋਟਿੰਗ ਹੋਈ। ਪੱਛਮੀ ਬੰਗਾਲ ਦੀ ਕਾਲੀਗੰਜ ਸੀਟ 'ਤੇ 73.36 ਫੀਸਦੀ ਵੋਟਾਂ ਪਈਆਂ। ਉੱਥੇ ਹੀ ਕੇਰਲ ਦੀ ਨੀਲਾਂਬੁਰ ਸੀਟ 'ਤੇ 75.27 ਫੀਸਦੀ ਵੋਟਾਂ ਪਈਆਂ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News