ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਖਾਣ ਨਾਲ ਨੌਜਵਾਨ ਦੀ ਮੌਤ
Sunday, Nov 05, 2023 - 03:23 PM (IST)

ਬਟਾਲਾ (ਸਾਹਿਲ)- ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਖਾਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐੱਸ.ਆਈ ਰਵੇਲ ਸਿੰਘ ਨੇ ਦੱਸਿਆ ਕਿ ਵਰੁਣ ਕੁਮਾਰ (24) ਪੁੱਤਰ ਰਾਜ ਕੁਮਾਰ ਕਾਲੀਆ ਵਾਸੀ ਪਿੰਡ ਮਾੜੀ ਪੰਨਵਾਂ ਨੇ ਭੁਲੇਖੇ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨਾਲ ਇਸਦੀ ਹਾਲਤ ਵਿਗੜ ਗਈ ਅਤੇ ਪਰਿਵਾਰ ਵਾਲਿਆਂ ਨੇ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਥੇ ਇਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ 174 ਸੀ.ਆਰ.ਪੀ.ਸੀ. ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਲੰਗਰ 'ਚ ਬਣਨਗੀਆਂ ਭਾਰਤੀ ਸਬਜ਼ੀਆਂ, ਕੇਂਦਰ ਦੀ ਵੱਡੀ ਪਹਿਲਕਦਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8