ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸਾਲਾਨਾ ਹੋਲੇ ਮਹੱਲੇ ਦੇ ਦੀਵਾਨ 6 ਤੱਕ ਸਜਾਏ ਜਾਣਗੇ

Monday, Mar 03, 2025 - 11:24 AM (IST)

ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸਾਲਾਨਾ ਹੋਲੇ ਮਹੱਲੇ ਦੇ ਦੀਵਾਨ 6 ਤੱਕ ਸਜਾਏ ਜਾਣਗੇ

ਚਵਿੰਡਾ ਦੇਵੀ /ਕੱਥੂਨੰਗਲ (ਰਾਜਬੀਰ)-ਗੁਰਦੁਆਰਾ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲੇ ਟਾਹਲੀ ਸਾਹਿਬ ਵਿਖੇ ਹੋਲੇ ਮਹੱਲੇ ਸੰਬੰਧੀ ਸਾਲਾਨਾ ਧਾਰਮਿਕ ਦੀਵਾਨ ਅੱਜ ਤੋਂ 6 ਮਾਰਚ ਤੱਕ ਸਜਾਏ ਜਾਣਗੇ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸਰਦਾਰਾਂ ਸਿੰਘ ਜੀ ਨੇ ਦੱਸਿਆ ਕਿ ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਹਨ, ਜਿਸ ਦੌਰਾਨ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸਜਾਏ ਜਾਣ ਵਾਲੇ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿੱਧ ਬਾਬਾ ਸਰਦਾਰਾਂ ਸਿੰਘ ਨੂੰ ਗੁਰੂ ਜੱਸ ਤੇ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕਰਨਗੇ।

ਇਹ ਵੀ ਪੜ੍ਹੋ- Punjab: ਗੱਡੀ 'ਚ ਪਵਾਇਆ ਪੈਟਰੋਲ ਨਿਕਲਿਆ ਪਾਣੀ, ਖ਼ਰਾਬ ਹੋ ਰਹੇ ਵਾਹਨ, ਹੈਰਾਨ ਕਰੇਗਾ ਪੂਰਾ ਮਾਮਲਾ

ਸੰਤ ਬਾਬਾ ਸਰਦਾਰਾਂ ਸਿੰਘ ਜੀ ਨੇ ਦੱਸਿਆ ਕਿ 6 ਮਾਰਚ ਨੂੰ ਪੰਜਾਬ ਨਾਮਵਰ ਚੋਟੀ ਦੇ ਪਹਿਲਵਾਨਾਂ ਵਿਚਾਲੇ ਕੁਸ਼ਤੀਆਂ ਹੋਣਗੀਆਂ ਅਤੇ 5 ਮਾਰਚ ਨੂੰ ਮਾਝਾ ਕਬੱਡੀ ਕਲੱਬ ਅਤੇ ਦੋਆਬਾ ਕਬੱਡੀ ਕਲੱਬ ਦਰਮਿਆਨ ਕਬੱਡੀ ਦਾ ਸ਼ੋਅ ਮੈਚ ਹੋਵੇਗਾ, ਪਹਿਲੀ ਜੇਤੂ ਟੀਮਾ ਨੂੰ ਨਗਦ ਇਨਾਮ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਇਲਾਕੇ ਦੀਆਂ ਸਰਬੱਤ ਸੰਗਤਾਂ ਨੂੰ ਅਪੀਲ ਕੀਤੀ ਕਿ ਹੁੰਮ-ਹੁੰਮਾ ਕਿ ਇਨ੍ਹਾਂ ਸਮਾਗਮਾਂ ਵਿਚ ਪਹੁੰਚੋ ਅਤੇ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨ। ਇਸ ਮੌਕੇ ਬਾਬਾ ਮੇਜਰ ਸਿੰਘ, ਸੈਕਟਰੀ ਰਛਪਾਲ ਸਿੰਘ, ਗਿਆਨੀ ਮਲਕੀਤ ਸਿੰਘ ਬੱਗਾ, ਸੁੱਚਾ ਸਿੰਘ ਕਵੀਸਰੀ ਜਥਾ, ਮੱਖਣ ਸਿੰਘ ਦਸਮੇਸ ਨਗਰ ਤੇਜਪਾਲ ਸਿੰਘ ਸੇਖ ਪੈਲਸ ਵਾਲੇ, ਬਲਜੀਤ ਸਿੰਘ , ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕਰ ਕੇ ਘਰ ਆ ਰਹੇ ਬਜ਼ੁਰਗ ਜੋੜੇ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News