ਕੈਬਨਿਟ ਮੰਤਰੀ ਬਾਜਵਾ ਦੀਆਂ ਕੋਸ਼ਿਸ਼ਾਂ ਸਦਕਾ 261 ਵੈਟਰਨਰੀ ਇੰਸਪੈਕਟਰਾਂ ਨੂੰ ਮਿਲਿਆ 4200 ਗਰੇਡ-ਪੇਅ

05/05/2021 12:02:02 PM

ਪਠਾਨਕੋਟ/ਮੋਹਾਲੀ (ਆਦਿੱਤਿਆ, ਰਾਜਨ, ਨਿਆਮੀਆਂ)-ਅੱਜ ਕੈਬਨਿਟ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੰਤਰੀ ਪਸ਼ੂ ਪਾਲਣ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਵਿੱਤ ਵਿਭਾਗ ਦੇ ਪੱਤਰ ਦੇ ਹਵਾਲੇ ਨਾਲ ਪਸ਼ੂ ਪਾਲਣ ਵਿਭਾਗ ’ਚ ਕੰਮ ਕਰ ਰਹੇ ਵੈਟਰਨਰੀ ਇੰਸਪੈਕਟਰਾਂ ਦੀਆਂ ਕੁਲ ਸੈਂਕਸ਼ਨ ਪੋਸਟਾਂ ਦੇ 50 ਫੀਸਦੀ ਵੈਟਰਨਰੀ ਇੰਸਪੈਕਟਰਾਂ ’ਚੋਂ 261 ਵੈਟਰਨਰੀ ਇੰਸਪੈਕਟਰਾਂ ਨੂੰ ਆਪਣੇ ਪੱਤਰ ਨੰਬਰ-6800 ਮਿਤੀ 4 ਮ‌ਈ 2021 ਦੇ ਅਨੁਸਾਰ 4200 ਗਰੇਡ ਪੇਅ ਦੇਣ ਦੇ ਹੁਕਮ ਜਾਰੀ ਕਰ ਦਿੱਤੇ।

PunjabKesari

ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਕਿਸ਼ਨ ਚੰਦਰ ਮਹਾਜਨ, ਜਸਵਿੰਦਰ ਬੜੀ, ਰਾਜੀਵ ਮਲਹੋਤਰਾ ਅਤੇ ਗੁਰਦੀਪ ਸਿੰਘ ਬਾਸੀ ਨੇ ਇਸ ਕਦਮ ਲਈ ਵਿਭਾਗ ਦੇ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਵਿਜੇ ਕੁਮਾਰ ਜੰਜੂਆ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ. ਸੰਜੀਵ ਖੋਸਲਾ ਸਮੇਤ ਸੁਪਰਡੈਂਟਾਂ ਅਵਤਾਰ ਸਿੰਘ ਭੰਗੂ, ਅਮਰਜੀਤ ਸਿੰਘ, ਸਿਕੰਦਰ ਸਿੰਘ, ਬੰਬ ਬਹਾਦਰ, ਮਿਸਟਰ ਦੂਬੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਇਸ ਕੇਸ ਨੂੰ ਨੇਪਰੇ ਚਾੜ੍ਹਿਆ ਹੈ।

ਭੁਪਿੰਦਰ ਸਿੰਘ ਸੱਚਰ ਅਤੇ ਕਿਸ਼ਨ ਚੰਦਰ ਮਹਾਜਨ ਨੇ ਵਿਭਾਗ ਦੇ ਡਾਇਰੈਕਟਰ ਡਾ. ਖੋਸਲਾ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ 39 ਵੈਟਰਨਰੀ ਇੰਸਪੈਕਟਰਾਂ ਨੂੰ ਸਾਲਾਨਾ ਗੁਪਤ ਰਿਪੋਰਟਾਂ ਨਾ ਮਿਲਣ ਕਾਰਨ 4200 ਗ੍ਰੇਡ-ਪੇ ਤੋਂ ਵਾਂਝੇ ਹੋਣਾ ਪਿਆ ਹੈ, ਜਲਦ ਤੋਂ ਜਲਦ ਉਨ੍ਹਾਂ 39 ਵੈਟਰਨਰੀ ਇੰਸਪੈਕਟਰਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੂੰ ਵੀ ਇਹ 4200 ਗਰੇਡ-ਪੇਅ ਦਿੱਤਾ ਜਾਵੇ, ਜੋ  ਇਸ ਦੇ ਕਾਬਲ ਹਨ। ਸੱਚਰ ਅਤੇ ਮਹਾਜਨ ਨੇ ਮਾਣਯੋਗ ਮੰਤਰੀ ਬਾਜਵਾ, ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਆਈ. ਏ. ਐੱਸ. ਅਤੇ ਵਿਭਾਗ ਦੇ ਡਾਇਰੈਕਟਰ ਡਾ. ਸੰਜੀਵ ਖੋਸਲਾ ਨੂੰ ਬੇਨਤੀ ਕੀਤੀ ਹੈ ਕਿ ਵਿਭਾਗ ’ਚ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਾਂ ਦੀਆਂ ਖਾਲੀ ਪ‌ਈਆ ਆਸਾਮੀਆਂ ਨੂੰ ਜਲਦ ਤੋਂ ਜਲਦ ਭਰਨ ਦੀ ਕਾਰਵਾਈ ਚਾਲੂ ਕੀਤੀ ਜਾਵੇ । ਇਸ ਮੌਕੇ ਦਲਜੀਤ ਸਿੰਘ ਰਾਜਾਤਾਲ, ਜਗਸੀਰ ਸਿੰਘ ਖਿਆਲਾ, ਹਰਪ੍ਰੀਤ ਸਿੰਘ ਬਠਿੰਡਾ, ਸਤਨਾਮ ਸਿੰਘ ਢੀਂਡਸਾ, ਜਸਕਰਨ ਸਿੰਘ ਮੋਹਾਲੀ, ਮਨਦੀਪ ਸਿੰਘ ਗਿੱਲ, ਜਗਰਾਜ ਸਿੰਘ ਟੱਲੇਵਾਲ, ਰਾਮ ਲੁਭਾਇਆ ਕਪੂਰਥਲਾ, ਅਮਨਦੀਪ ਸ਼ਰਮਾ, ਸੰਦੀਪ ਚੌਧਰੀ, ਗੁਰਪ੍ਰੀਤ ਸੰਗਰੂਰ, ਮਨਮਹੇਸ਼ ਸ਼ਰਮਾ, ਚੰਦਰ ਦੇਵ ਫਾਜ਼ਿਲਕਾ, ਹਰਜੋਧ ਸਿੰਘ, ਅਜਾਇਬ ਸਿੰਘ ਨਵਾਂਸ਼ਹਿਰ,ਬ੍ਰਿਜ ਲਾਲ ਪੂਹਲਾ, ਸੁਰਜੀਤ ਸਿੰਘ ਲੋਧੀਪੁਰ, ਮੋਹਨ ਲਾਲ ,ਹਰਪ੍ਰੀਤ ਚਤਰਾ, ਨਾਮਦੇਵ ਮਾਨਸਾ, ਧਰਮਵੀਰ ਆਦਿ ਹਾਜ਼ਰ ਸਨ।


Manoj

Content Editor

Related News