ਦਿਆਲਪੁਰਾ ਤਰਨਤਾਰਨ ਰੋਡ ’ਤੇ ਵਾਪਰਿਆ ਸੜਕ ਹਾਦਸਾ, 1 ਮੌਤ, 3 ਜ਼ਖ਼ਮੀ
Tuesday, Aug 02, 2022 - 02:39 PM (IST)

ਭਿੱਖੀਵਿੰਡ/ਖਾਲੜਾ (ਸੁਖਚੈਨ, ਅਮਨ) - ਦਿਆਲਪੁਰਾ ਤਰਨਤਾਰਨ ਰੋਡ ’ਤੇ ਵਾਪਰੇ ਸੜਕ ਹਾਦਸੇ ਇਕ ਨੌਜਵਾਨ ਦੀ ਮੌਕੇ ’ਤੇ ਮੌਤ ਅਤੇ 3 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਫਤਿਹਪੁਰ ਸੁੱਗਾ ਕਿਸੇ ਘਰੇਲੂ ਕੰਮ ਲਈ ਕਾਰ ’ਚ ਸਵਾਰ ਹੋ ਕੇ ਆਪਣੇ ਪਿੰਡ ਤੋਂ ਤਰਨਤਾਰਨ ਨੂੰ ਜਾ ਰਿਹਾ ਸੀ। ਪਿੰਡ ਬਾਠ-ਸਾਹਬਾਜਪੁਰ ’ਚ ਇਕ ਕਾਰ ਨੂੰ ਓਵਰ ਟੈਕ ਕਰਦਿਆਂ ਉਸਦੀ ਆਪਣੀ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਤਿੰਨ ਲੋਕਾਂ ਨੂੰ ਕੁਚਲਦੀ ਹੋਈ ਇਕ ਰੁੱਖ ਨਾਲ ਜਾ ਟਕਰਾਈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ
ਇਸ ਹਾਦਸੇ ’ਚ ਕਾਰ ਚਾਲਕ ਗਗਨਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਸੜਕ ਕਿਨਾਰੇ ਖੜ੍ਹੇ ਜਥੇਦਾਰ ਦਰਸ਼ਨ ਸਿੰਘ ਪੁੱਤਰ ਤੇਜਾ ਸਿੰਘ ਸ਼ਾਹਬਾਜ਼ਪੁਰ, ਗੁਰਵਿੰਦਰ ਸਿੰਘ ਪੁੱਤਰ ਨਿਰਵੈਰ ਸਿੰਘ ਤੇ ਨੀਰਵੈਰ ਸਿੰਘ ਪੁੱਤਰ ਬਲਕਾਰ ਸਿੰਘ (ਪਿਓ-ਪੁੱਤਰ) ਵਾਸੀਆਨ ਬੇਗੇਪੁਰ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀ ਹਾਲਤ ’ਚ ਉਕਤ ਲੋਕਾਂ ਨੂੰ ਏ. ਐੱਸ. ਆਈ. ਗੁਰਮੀਤ ਸਿੰਘ ਥਾਣਾ ਕੱਚਾ ਪੱਕਾ ਨੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ