ਪੁਲਸ ਨੇ 5 ਕਿਲੋ ਅਫ਼ੀਮ ਸਣੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Saturday, Sep 12, 2020 - 05:55 PM (IST)

ਪੁਲਸ ਨੇ 5 ਕਿਲੋ ਅਫ਼ੀਮ ਸਣੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਤਰਨਤਾਰਨ (ਰਮਨ, ਬਲਵਿੰਦਰ ਕੌਰ) : ਜ਼ਿਲ੍ਹੇ ਦੀ ਨਾਰਕੋਟਿਕ ਸੈੱਲ ਪੁਲਸ ਵਲੋਂ ਤਿੰਨ ਮੁਲਜ਼ਮਾਂ ਨੂੰ 5 ਕਿਲੋ ਅਫੀਮ ਸਣੇ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤਹਿਤ ਪੁਲਸ ਨੇ ਥਾਣਾ ਸਰਹਾਲੀ ਕਲਾਂ ਵਿਖੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਰੂਪਾਂ ਦੇ ਮਾਮਲੇ 'ਚ ਰੰਧਾਵਾ ਦਾ ਬਿਆਨ , ਕਿਹਾ-ਵੱਡੇ ਘਰਾਂ ਤੋਂ ਮਿਲੇ ਹੁਕਮਾਂ ਕਾਰਨ SGPC ਨੇ ਲਿਆ ਯੂ-ਟਰਨ

ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. (ਡੀ) ਕਮਲਜੀਤ ਸਿੰਘ ਔਲਖ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁੰਮਨ ਐੱਚ. ਨਿੰਬਾਲੇ ਦੇ ਹੁਕਮਾਂ ਤਹਿਤ ਮਾੜੇ ਅਤੇ ਦੇਸ਼ ਵਿਰੋਧੀ ਅਨਸਰਾਂ ਦੀ ਭਾਲ ਲਈ ਰੋਜ਼ਾਨਾ ਵੱਖ-ਵੱਖ ਪੁਲਸ ਪਾਰਟੀਆਂ ਗਸ਼ਤ ਕਰਦੀਆਂ ਹਨ। ਇਸ ਤਹਿਤ ਨਾਰਕੋਟਿਕ ਸੈੱਲ ਦੇ ਇੰਚਾਰਜ ਏ. ਐੱਸ. ਆਈ. ਗੁਰਦਿਆਲ ਸਿੰਘ ਵਲੋਂ ਏ. ਐੱਸ. ਆਈ. ਨਿਰਮਲ ਸਿੰਘ ਨੂੰ ਸਮੇਤ ਪੁਲਸ ਪਾਰਟੀ ਮੋੜ ਗੁਰਦੁਆਰਾ ਬਾਬਾ ਸਿਧਾਣਾ ਵਿਖੇ ਵਾਹਨਾਂ ਦੀ ਚੈਕਿੰਗ ਕਰਨ ਲਈ ਕਰਨ ਲਈ ਭੇਜਿਆ ਗਿਆ ਸੀ। 

ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿਉਂ ਹੋ ਰਹੀਆਂ ਨੇ ਪੰਜਾਬ 'ਚ ਜ਼ਿਆਦਾ ਮੌਤਾਂ (ਵੀਡੀਓ)

ਇਸ ਦੌਰਾਨ ਇਕ ਟਰੱਕ ਨੰਬਰ ਆਰ. ਜੇ 09-ਜੀ.ਬੀ-0945 ਨੂੰ ਰੋਕ ਤਲਾਸ਼ੀ ਲੈਣ ਲੱਗੇ ਤਾਂ ਟਰੱਕ 'ਚ ਸਵਾਰ ਤਿੰਨ ਵਿਅਕਤੀ ਫਰਾਰ ਹੋਣ ਲੱਗੇ ਜਿੰਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਪੁਲਸ ਵਲੋਂ ਪੁੱਛਗਿੱਛ ਦੌਰਾਨ ਟਰੱਕ ਸਵਾਰ ਵਿਅਕਤੀਆਂ ਨੇ ਆਪਣਾ ਨਾਮ ਘੀਸਾ ਲਾਲ ਪੁੱਤਰ ਪਿਆਰ ਚੰਦ ਵਾਸੀ ਬੰਦੇ ਕਾ ਰਾਜਪੁਰਾ (ਰਾਜਸਥਾਨ), ਇਮਰਾਨ ਅਲੀ ਪੁੱਤਰ ਸਿਆਦ ਅਲੀ ਵਾਸੀ ਵਾਸੀ ਬੇਗੋ (ਰਾਜਸਥਾਨ) ਅਤੇ ਅਬਾਦ ਹੁਸੈਨ ਪੁੱਤਰ ਬੁੱਬੂ ਖਾਨ ਵਾਸੀ ਸਲਵਤੋਂ ਦਾ ਮੁੱਹਲਾ ਬੇਗੋ (ਰਾਜਸਥਾਨ) ਦੱਸਿਆ ਗਿਆ। ਡੀ. ਐੱਸ. ਪੀ. ਕਮਲਜੀਤ ਸਿੰਘ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਲੈਣ ਉਪਰੰਤ 5 ਕਿਲੋ ਅਫੀਮ ਬਰਾਮਦ ਕਰਦੇ ਹੋਏ ਉੁਕਤ ਤਿੰਨਾਂ ਖਿਲਾਫ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸਤਿਕਾਰ ਕਮੇਟੀਆਂ 'ਤੇ ਭੜਕੇ ਲੌਂਗੋਵਾਲ, ਕਿਹਾ- 'ਇਹ ਦੱਸੋ ਪਾਵਨ ਸਰੂਪਾਂ ਕਿੱਥੇ ਨੇ'


author

Baljeet Kaur

Content Editor

Related News