ਰੰਜਿਸ਼ ਦੇ ਚੱਲਦਿਆਂ ਨੌਜਵਾਨ ਦੀ ਹੱਤਿਆ ਕਰਨ ਦੇ ਦੋਸ਼ ''ਚ 4 ਨਾਮਜ਼ਦ

Wednesday, Sep 16, 2020 - 10:58 AM (IST)

ਰੰਜਿਸ਼ ਦੇ ਚੱਲਦਿਆਂ ਨੌਜਵਾਨ ਦੀ ਹੱਤਿਆ ਕਰਨ ਦੇ ਦੋਸ਼ ''ਚ 4 ਨਾਮਜ਼ਦ

ਤਰਨਤਾਰਨ (ਰਾਜੂ) : ਥਾਣਾ ਸਿਟੀ ਤਰਨਤਾਰਨ ਪੁਲਸ ਨੇ ਨੌਜਵਾਨ ਲੜਕੇ ਦੀ ਭੇਦਭਰੇ ਹਾਲਾਤਾਂ 'ਚ ਹੋਈ ਮੌਤ ਦੇ ਮਾਮਲੇ 'ਚ 4 ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਜੋਗਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮੁਹੱਲਾ ਭੱਠਾ ਮੁਰਾਦਪੁਰਾ ਨੇ ਦੱਸਿਆ ਕਿ ਉਸ ਦਾ 22 ਸਾਲਾ ਨੌਜਵਾਨ ਵਿਸ਼ਾਲ ਬੀਤੀ ਰਾਤ 8 ਵਜੇ ਢਾਬੇ ਤੋਂ ਰੋਟੀ ਲੈਣ ਗਿਆ ਸੀ, ਜੋ ਕਿ ਰਾਤ ਭਰ ਵਾਪਸ ਨਹੀਂ ਆਇਆ। ਉਸ ਦੀ ਅਸੀਂ ਅਗਲੇ ਦਿਨ ਭਾਲ ਕੀਤੀ ਤਾਂ ਸਾਨੂੰ ਦਾਣਾ ਮੰਡੀ ਦੀ ਬੈਕ ਸਾਈਡ 'ਤੇ ਪਲਾਟਾਂ ਵਿਚੋਂ ਵਿਸ਼ਾਲ ਦੀ ਲਾਸ਼ ਮਿਲੀ। 

ਇਹ ਵੀ ਪੜ੍ਹੋ : 'PUBG' ਖੇਡਣ ਤੋਂ ਰੋਕਦੀ ਸੀ ਮਾਂ, ਗੁੱਸੇ 'ਚ ਆਈ ਧੀ ਨੇ ਕੀਤਾ ਅਜਿਹਾ ਕਾਰਾ ਕੇ ਸੁਣ ਕੰਬ ਜਾਵੇਗੀ ਰੂਹ

ਜੋਗਿੰਦਰ ਸਿੰਘ ਨੇ ਦੱਸਿਆ ਕਿ ਰਾਮੂ, ਰੰਮਾ, ਹਰੀ ਸਿੰਘ ਉਰਫ ਨਿੱਕਾ ਅਤੇ ਬਾਊ ਵਾਸੀਆਨ ਮੁਰਾਦਪੁਰਾ ਦਾ ਉਸ ਦੇ ਮੁੰਡੇ ਨਾਲ ਕੁਝ ਸਮਾਂ ਪਹਿਲਾਂ ਝਗੜਾ ਹੋਇਆ ਸੀ ਅਤੇ ਹੋ ਸਕਦਾ ਹੈ ਕਿ ਉਕਤ ਵਿਅਕਤੀਆਂ ਨੇ ਹੀ ਰੰਜਿਸ਼ ਦੇ ਚੱਲਦਿਆਂ ਉਸ ਦੇ ਲੜਕੇ ਦਾ ਕਤਲ ਕੀਤਾ ਹੋਵੇ। ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐੱਚ.ਓ. ਜਸਵੰਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਰਾਮੂ ਪੁੱਤਰ ਦਿਆਲ ਸਿੰਘ, ਰੰਮਾ ਪੁੱਤਰ ਪ੍ਰੀਤਮ ਸਿੰਘ, ਹਰੀ ਸਿੰਘ ਉਰਫ ਨਿੱਕਾ ਪੁੱਤਰ ਬਚਨ ਸਿੰਘ ਅਤੇ ਬਾਊ ਪੁੱਤਰ ਹਰੀ ਸਿੰਘ ਉਰਫ ਨਿੱਕਾ ਵਾਸੀਆਨ ਮੁਰਾਦਪੁਰਾ ਖਿਲਾਫ ਮੁਕੱਦਮਾ ਨੰਬਰ 246 ਧਾਰਾ 302/34 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਭਰਾ ਦੀ ਮੌਤ ਦੀ ਖ਼ਬਰ ਸੁਣ ਦੂਜੇ ਭਰਾ ਨੇ ਵੀ ਤਿਆਗੇ ਪ੍ਰਾਣ


author

Baljeet Kaur

Content Editor

Related News