ਮਾਮੂਲੀ ਝਗੜੇ ਦੌਰਾਨ ਸ਼ਰੇਆਮ ਚੱਲੀਆਂ ਗੋਲੀਆਂ

06/25/2020 9:26:21 AM

ਤਰਨਤਾਰਨ (ਰਮਨ): ਬੀਤੀ ਦਿਨੀਂ ਦੋ ਧਿਰਾਂ 'ਚ ਹੋਏ ਮਾਮੂਲੀ ਤਕਰਾਰ ਦੌਰਾਨ ਗੋਲੀਆਂ ਚੱਲਣ ਨਾਲ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ 10 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਝਗੜੇ ਦੌਰਾਨ ਚੱਲੀਆਂ ਸ਼ਰੇਆਮ ਗੋਲੀਆਂ ਨਾਲ ਜਿੱਥੇ ਪੁਲਸ ਦੀ ਕਾਰਜ ਪ੍ਰਣਾਲੀ ਤੇ ਕਈ ਤਰਾਂ ਦੇ ਸਵਾਲ ਖੜ੍ਹੇ ਹੁੰਦੇ ਹਨ ਉੱਥੇ ਪਿੰਡ 'ਚ ਇਸ ਵਾਰਦਾਤ ਉਪਰੰਤ ਕਾਫ਼ੀ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋਂ : ਅਫ਼ਸੋਸਜਨਕ ਖ਼ਬਰ: ਸਹੁਰੇ ਘਰ ਰਹਿ ਰਹੇ ਜਵਾਈ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖੱਖ ਨੇ ਥਾਣਾ ਵੈਰੋਂਵਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਖੇਤੀ ਬਾੜੀ ਦਾ ਕੰਮ ਕਰਦਾ ਹੈ। ਉਸ ਦਾ ਭਤੀਜਾ ਗੁਰਜੰਟ ਸਿੰਘ ਜੋ ਠੀਕ ਤਰਾਂ ਚੱਲ ਫਿਰ ਨਹੀਂ ਸਕਦਾ ਹੈ, ਉਹ ਪਿੰਡ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਬਣੇ ਇਕ ਥੱੜੇ ਜੋ ਗੁਰਸੇਵਕ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਘਰ ਨਜ਼ਦੀਕ ਮੌਜੂਦ ਹੈ, ਵਿਖੇ ਬੈਠ ਜਾਂਦਾ ਸੀ। ਜਿਸ ਨੂੰ ਗੁਰਸੇਵਕ ਸਿੰਘ ਚੰਗਾ ਨਹੀਂ ਸਮਝਦਾ ਸੀ। ਇਸੇ ਤਹਿਤ ਮਿਤੀ 21 ਜੂਨ ਨੂੰ ਗੁਰਸੇਵਕ ਸਿੰਘ ਨੇ ਆਪਣੇ ਭਰਾ ਗੁਰਲਾਲ ਸਿੰਘ ਨਾਲ ਮਿਲ ਕੇ ਗੁਰਜੰਟ ਸਿੰਘ ਨਾਲ ਲੜਾਈ-ਝਗੜਾ ਕਰਦੇ ਹੋਏ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਇਹ ਸਭ ਜਦੋਂ ਗੁਰਜੰਟ ਸਿੰਘ ਨੇ ਘਰ ਆ ਕੇ ਦੱਸਿਆ ਤਾਂ ਉਹ ਗੁਰਸੇਵਕ ਸਿੰਘ ਦੇ ਘਰ ਸਮਝਾਉਣ ਲਈ ਗਿਆ। ਜਿੱਥੇ ਗੁਰਸੇਵਕ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਉਸ ਨਾਲ ਕਾਫ਼ੀ ਮਾੜਾ ਚੰਗਾ ਬੋਲਿਆ ਗਿਆ ਜਿਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਗਿਆ।

ਇਹ ਵੀ ਪੜ੍ਹੋਂ : ਤਰਨਤਾਰਨ 'ਚ ਵੱਡੀ ਵਾਰਦਾਤ, ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ

ਇਸ ਤੋਂ ਬਾਅਦ ਮੰਗਲਵਾਰ ਦੀ ਰਾਤ ਕਰੀਬ 8 ਵਜੇ ਜਦੋਂ ਉਹ ਆਪਣੇ ਭਤੀਜੇ ਗੁਰਜੰਟ ਸਿੰਘ ਅਤੇ ਮਹੇਸ਼ ਨਾਲ ਪਿੰਡ ਤੋਂ ਘਰ ਵਾਪਸ ਆ ਰਿਹਾ ਤਾਂ 3-4 ਮੋਟਰ ਸਾਈਕਲਾਂ ਤੇ ਸਵਾਰ ਵਿਅਕਤੀ ਜਿਨ੍ਹਾਂ ਕੋਲ ਪਿਸਤੌਲ ਰਾਈਫਲਾਂ ਅਤੇ ਹੋਰ ਹਥਿਆਰ ਮੌਜੂਦ ਸਨ, ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਜਿਸ ਨਾਲ ਇਕ ਗੋਲੀ ਉਸ ਦੇ ਪੱਟ 'ਤੇ ਜਾ ਲੱਗੀ ਜਦ ਕਿ ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ, ਹਰਭਿੰਦਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਨਿਵਾਸੀ ਪਿੰਡ ਖੱਖ ਅਤੇ ਪਰਗਟ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਜਹਾਂਗੀਰ ਵੀ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨਾਂ ਹੇਠ ਗੁਰਸੇਵਕ ਸਿੰਘ, ਗੁਲਾਲ ਸਿੰਘ, ਹਰਮਨ ਸਿੰਘ, ਹੀਰਾ ਸਿੰਘ, ਅੰਮ੍ਰਿਤ ਸਿੰਘ, ਮਲਕੀਤ ਸਿੰਘ, ਅਜੂ, ਜੋਤੀ, ਚੰਦਨ ਸਿੰਘ ਅਤੇ ਗੋਪੀ ਖਿਲਾਫ਼ ਮਾਮਲਾ ਦਰਜ ਕਰ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


Baljeet Kaur

Content Editor

Related News