ਰੈਪਰ ਹਨੀ ਸਿੰਘ ਤੇ ਬਾਦਸ਼ਾਹ ''ਚ ਮੁੜ ਛਿੜੀ ਜ਼ੁਬਾਨੀ ਜੰਗ, ਸ਼ਰੇਆਮ ਆਖ ਰਹੇ ਨੇ ਇਹ ਗੱਲਾਂ

Wednesday, Mar 27, 2024 - 01:45 PM (IST)

ਰੈਪਰ ਹਨੀ ਸਿੰਘ ਤੇ ਬਾਦਸ਼ਾਹ ''ਚ ਮੁੜ ਛਿੜੀ ਜ਼ੁਬਾਨੀ ਜੰਗ, ਸ਼ਰੇਆਮ ਆਖ ਰਹੇ ਨੇ ਇਹ ਗੱਲਾਂ

ਐਂਟਰਟੇਨਮੈਂਟ ਡੈਸਕ - ਪ੍ਰਸਿੱਧ ਰੈਪਰ ਬਾਦਸ਼ਾਹ ਅਤੇ ਯੋ ਯੋ ਹਨੀ ਸਿੰਘ ਇਕ ਵਾਰ ਫਿਰ ਜ਼ੁਬਾਨੀ ਜੰਗ ਕਾਰਨ ਸੁਰਖੀਆਂ ਵੇਖਣ ਨੂੰ ਮਿਲ ਰਹੀ ਹੈ। ਦਰਅਸਲ ਹਾਲ ਹੀ 'ਚ ਹਨੀ ਸਿੰਘ 'ਹੋਲੀ ਪਾਰਟੀ' ਦਾ ਹਿੱਸਾ ਬਣੇ, ਜਿੱਥੇ ਉਨ੍ਹਾਂ ਨੇ ਬਾਦਸ਼ਾਹ ਦੀ ‘ਪਾਪਾ ਕੇ ਕਮਬੈਕ’ ਕੁਮੈਂਟ ਦਾ ਕਰਾਰਾ ਜਵਾਬ ਦਿੱਤਾ। ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਰੈਪਰ ਬਾਦਸ਼ਾਹ ਨੇ ਇਕ ਸ਼ੋਅ ਦੌਰਾਨ ਯੋ ਯੋ ਹਨੀ ਸਿੰਘ ਨੂੰ ਘੇਰਦਿਆਂ ਉਨ੍ਹਾਂ 'ਤੇ ਟਿੱਪਣੀ ਕੀਤੀ ਸੀ। ਉਥੇ ਹੀ ਹੁਣ ਰੈਪਰ ਹਨੀ ਸਿੰਘ ਨੇ ਇੱਕ ਟਿੱਪਣੀ ਨਾਲ ਬਾਦਸ਼ਾਹ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਮੇਰੇ ਪ੍ਰਸ਼ੰਸਕ ਹੀ ਹਰ ਗੱਲ ਦਾ ਜਵਾਬ ਦੇਣ ਲਈ ਕਾਫੀ ਹਨ, ਬਾਦਸ਼ਾਹ ਨੂੰ ਜਵਾਬ ਦੇਣ ਲਈ ਮੈਨੂੰ ਮੂੰਹ ਖੋਲ੍ਹਣ ਦੀ ਲੋੜ ਨਹੀਂ ਹੈ।

ਹਨੀ ਸਿੰਘ ਨੂੰ ਬੀਤੇ ਸੋਮਵਾਰ ਹੋਲੀ ਮੌਕੇ ਮੁੰਬਈ 'ਚ 'ਹੋਲੀ ਪਾਰਟੀ' 'ਚ ਪਰਫਾਰਮ ਕਰਦੇ ਦੇਖਿਆ ਗਿਆ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਬਾਦਸ਼ਾਹ 'ਤੇ ਚੁਟਕੀ ਲਈ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ''ਹਰ ਕੋਈ ਕਹਿੰਦਾ ਹੈ, ਜਵਾਬ ਦਿਓ, ਜਵਾਬ ਦਿਓ… ਮੈਂ ਕੀ ਜਵਾਬ ਦੇਵਾਂ… ਤੁਸੀਂ ਲੋਕ ਪਹਿਲਾਂ ਹੀ ਉਸ ਦੀਆਂ ਸਾਰੀਆਂ ਟਿੱਪਣੀਆਂ ਦਾ ਬਹੁਤ ਵਧੀਆ ਜਵਾਬ ਦੇ ਚੁੱਕੇ ਹੋ। ਮੈਨੂੰ ਆਪਣਾ ਮੂੰਹ ਖੋਲ੍ਹਣ ਦੀ ਲੋੜ ਹੈ।''

ਇਹ ਖ਼ਬਰ ਵੀ ਪੜ੍ਹੋ :  ਪ੍ਰਸਿੱਧ ਕਾਮੇਡੀਅਨ ਚੜ੍ਹਿਆ ਪੁਲਸ ਦੇ ਹੱਥੀਂ, 13 ਹੋਰਾਂ ਨਾਲ ਲਿਆ ਗਿਆ ਹਿਰਾਸਤ 'ਚ

ਦੱਸਣਯੋਗ ਹੈ ਕਿ ਹਾਲ ਹੀ 'ਚ ਇੱਕ ਸ਼ੋਅ ਦੌਰਾਨ ਯੋ ਯੋ ਹਨੀ ਸਿੰਘ 'ਤੇ ਕੁਮੈਂਟ ਕਰਦੇ ਹੋਏ ਬਾਦਸ਼ਾਹ ਨੇ ਕਿਹਾ ਸੀ, ''ਮੈਨੂੰ ਇੱਕ ਪੈੱਨ ਅਤੇ ਕਾਗਜ਼ ਦੇ ਦਿਓ। ਮੈਂ ਤੁਹਾਡੇ ਲਈ ਇੱਕ ਤੋਹਫ਼ਾ ਲਿਆਇਆ ਹਾਂ। ਮੈਂ ਕੁਝ ਗੀਤ ਲਿਖ ਕੇ ਤੁਹਾਨੂੰ ਦੇਵਾਂਗਾ। ਪਾਪਾ ਦੀ ਵਾਪਸੀ ਤੁਹਾਡੇ ਨਾਲ ਹੋਵੇਗੀ ਅਤੇ ਇਹ ਗੱਲ ਲੋਕਾਂ ਨਾਲ ਸਾਂਝੀ ਕੀਤੀ ਗਈ ਸੀ, ਜਿਸ ਨੂੰ ਪਸੰਦ ਨਹੀਂ ਆਇਆ। ਇਸ ਮਗਰੋਂ ਹੁਣ ਹਨੀ ਸਿੰਘ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News