''ਖਡੂਰ ਸਾਹਿਬ ਸੀਟ ਲਈ ਕੁੱਲ 10,40,310 ਵੋਟਰਾਂ ਨੇ ਕੀਤਾ ਮੱਤਦਾਨ''

05/22/2019 2:17:12 PM

ਤਰਨਤਾਰਨ (ਰਮਨ, ਬਲਵਿੰਦਰ ਕੌਰ, ਰਾਜੂ) : ਜ਼ਿਲਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਖਡੂਰ ਸਾਹਿਬ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੌਰਾਨ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਕੁੱਲ 10,40,310 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 541896 ਮਰਦ ਅਤੇ 498406 ਔਰਤਾਂ ਤੋਂ ਇਲਾਵਾ 8 ਤੀਜੇ ਲਿੰਗ ਦੇ ਵੋਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਮੱਤਦਾਨ ਦੌਰਾਨ 11734 ਵੋਟਰਾਂ ਨੇ ਪਹਿਲੀ ਵਾਰ ਮੱਤਦਾਨ ਕੀਤਾ। ਇਸ ਤੋਂ ਇਲਾਵਾ 2552 ਅਪਾਹਜ ਵੋਟਰਾਂ ਨੇ ਵੀ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਮੱਤਦਾਨ 'ਚ 15 ਓਵਰਸੀਜ਼ ਵੋਟਰ ਵੀ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਮੱਤਦਾਨ ਦੌਰਾਨ 696558 ਵੋਟਰਾਂ ਨੇ ਵੋਟਰ ਕਾਰਡ ਅਤੇ 343752 ਵੋਟਰਾਂ ਨੇ ਹੋਰ ਪਹਿਚਾਣ ਦਸਤਾਵੇਜ਼ਾਂ ਦੀ ਵਰਤੋਂ ਕੀਤੀ।

ਸੱਭਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਲਈ ਕੁੱਲ 107772 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 57049 ਪੁਰਸ਼, 50722 ਔਰਤਾਂ ਅਤੇ ਇਕ ਤੀਜੇ ਲਿੰਗ ਦਾ ਵੋਟਰ ਸ਼ਾਮਿਲ ਹੈ। ਵਿਧਾਨ ਸਭਾ ਹਲਕਾ ਤਰਨਤਾਰਨ ਲਈ ਕੁੱਲ 111130 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 58829 ਪੁਰਸ਼ ਅਤੇ 52301 ਔਰਤਾਂ, ਵਿਧਾਨ ਸਭਾ ਹਲਕਾ ਖੇਮਕਰਨ ਲਈ ਕੁੱਲ 133236 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 70882 ਪੁਰਸ਼ ਅਤੇ 62354 ਔਰਤਾਂ, ਵਿਧਾਨ ਸਭਾ ਹਲਕਾ ਪੱਟੀ ਲਈ ਕੁੱਲ 126051 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 65332 ਪੁਰਸ਼ ਅਤੇ 60719 ਔਰਤਾਂ, ਵਿਧਾਨ ਸਭਾ ਹਲਕਾ ਖਡੂਰ ਸਾਹਿਬ ਲਈ ਕੁੱਲ 123945 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 64533 ਪੁਰਸ਼, 59411 ਔਰਤਾਂ ਅਤੇ ਇਕ ਤੀਜੇ ਲਿੰਗ ਦਾ ਵੋਟਰ ਸ਼ਾਮਿਲ ਹੈ। ਵਿਧਾਨ ਸਭਾ ਹਲਕਾ ਬਾਬਾ ਬਕਾਲਾ ਲਈ ਕੁੱਲ 117799 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 59223 ਪੁਰਸ਼, 58574 ਔਰਤਾਂ ਅਤੇ 2 ਤੀਜੇ ਲਿੰਗ ਦੇ ਵੋਟਰ ਸ਼ਾਮਿਲ ਹਨ। ਵਿਧਾਨ ਸਭਾ ਹਲਕਾ ਕਪੂਰਥਲਾ ਲਈ ਕੁੱਲ 87971 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 44758 ਪੁਰਸ਼, 43209 ਔਰਤਾਂ ਅਤੇ 4 ਤੀਜੇ ਲਿੰਗ ਦੇ ਵੋਟਰ ਸ਼ਾਮਿਲ ਹਨ। ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਲਈ ਕੁੱਲ 95891 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 49213 ਪੁਰਸ਼, 46678 ਔਰਤਾਂ ਅਤੇ ਵਿਧਾਨ ਸਭਾ ਹਲਕਾ ਜ਼ੀਰਾ ਲਈ ਕੁੱਲ 136515 ਵੋਟਰਾਂ ਨੇ ਮੱਤਦਾਨ ਕੀਤਾ, ਜਿਨ੍ਹਾਂ 'ਚ 72077 ਪੁਰਸ਼ ਅਤੇ 64438 ਔਰਤ ਵੋਟਰ ਸ਼ਾਮਿਲ ਹਨ।
 


Baljeet Kaur

Content Editor

Related News