ਤਰਨਤਾਰਨ ਪੁਲਸ ਵਲੋਂ ਇਕ ਹੋਰ ਨਸ਼ਾ ਸਮੱਗਲਰ ਦੀ 34 ਲੱਖ 50 ਹਜ਼ਾਰ ਰੁਪਏ ਕੀਮਤ ਦੀ ਜਾਇਦਾਦ ਫ੍ਰੀਜ਼

Tuesday, Jan 12, 2021 - 02:54 PM (IST)

ਤਰਨਤਾਰਨ ਪੁਲਸ ਵਲੋਂ ਇਕ ਹੋਰ ਨਸ਼ਾ ਸਮੱਗਲਰ ਦੀ 34 ਲੱਖ 50 ਹਜ਼ਾਰ ਰੁਪਏ ਕੀਮਤ ਦੀ ਜਾਇਦਾਦ ਫ੍ਰੀਜ਼

ਤਰਨਤਾਰਨ (ਰਮਨ): ਜ਼ਿਲ੍ਹਾ ਪੁਲਸ ਵਲੋਂ 1 ਹੋਰ ਨਸ਼ਾ ਸਮੱਗਲਰ ਦੀ 34 ਲੱਖ 50 ਹਜ਼ਾਰ ਰੁਪਏ ਕੀਮਤ ਵਾਲੀ ਜਾਇਦਾਦ ਨੂੰ ਫ੍ਰੀਜ਼ ਕਰਨ ਦੀ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਸ ਵਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹੇ ਦੇ ਕੁੱਲ 92 ਨਸ਼ਾ ਸਮੱਗਲਰਾਂ ਦੀਆਂ 1 ਅਰਬ 17 ਕਰੋਡ਼ 33 ਲੱਖ 43 ਹਜ਼ਾਰ 11 ਰੁਪਏ ਕੀਮਤ ਵਾਲੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਕੀ ਇਨਸਾਨਾਂ ’ਚ ਮਹਾਮਾਰੀ ਦਾ ਰੂਪ ਲੈ ਸਕਦਾ ਹੈ ਬਰਡ ਫਲੂ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਐੱਸ.ਐੱਸ.ਪੀ. ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮਹਿੰਮ ਤਹਿਤ ਇਕ ਹੋਰ ਸਮੱਗਲਰ ਅਜਮੇਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਖਾਲੜਾ, ਜਿਸ ਦੇ ਖ਼ਿਲਾਫ਼ 2015 ਨੂੰ ਇਕ ਕਿਲੋ 840 ਗ੍ਰਾਮ ਹੈਰੋਇਨ ਬਰਾਮਦਗੀ ਤਹਿਤ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਦੇ ਇਕ ਮਕਾਨ ਜਿਸ ਦੀ ਕੀਮਤ 34 ਲੱਖ 50 ਹਜ਼ਾਰ ਰੁਪਏ ਬਣਦੀ ਹੈ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ। ਐੱਸ.ਐੱਸ.ਪੀ. ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਦੇ ਕੁੱਲ 92 ਨਸ਼ਾ ਸਮੱਗਲਰਾਂ ਦੀਆਂ 1 ਅਰਬ 17 ਕਰੋੜ 33 ਲੱਖ 43 ਹਜ਼ਾਰ 11 ਰੁਪਏ ਕੀਮਤ ਵਾਲੀਆਂ ਕੀਮਤ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ :  10 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਚੈਕਿੰਗ, 87 ਦੀ ਜਾਂਚ ਕਰੇਗੀ ਸਟੇਟ ਹੈਲਥ ਏਜੰਸੀ


author

Baljeet Kaur

Content Editor

Related News