ਅਲਕੋਹਲ ਅਤੇ ਲਾਹਨ ਦੇ ਮਾਸਟਰ ਮਾਈਂਡ ਸਣੇ ਫਰਾਰ 31 ਮੁਲਜ਼ਮਾਂ ਦੀ ਜਲਦ ਹੋਵੇਗੀ ਗ੍ਰਿਫਤਾਰੀ : ਐੱਸ. ਐੱਸ. ਪੀ.

09/24/2020 12:57:54 PM

ਤਰਨਤਾਰਨ (ਰਮਨ): ਜ਼ਿਲੇ ਅੰਦਰ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਜ਼ਿਲਾ ਪੁਲਸ ਵਲੋਂ ਮੁੱਖ ਮੰਤਰੀ ਦੇ ਹੁਕਮਾਂ ਤਹਿਤ ਨਾਜਾਇਜ਼ ਸ਼ਰਾਬ ਕਾਰੋਬਾਰੀਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬਿਆਸ ਦਰਿਆ ਅੰਦਰ ਵੱਖ-ਵੱਖ ਇਲਾਕਿਆਂ 'ਚ ਡਰੋਨਾਂ ਦੀ ਮਦਦ ਨਾਲ ਚਲਾਏ ਗਏ ਸਰਚ ਅਭਿਆਨ ਦੌਰਾਨ ਹੁਣ ਤੱਕ ਕੁੱਲ 30 ਮੁਲਜ਼ਮਾਂ ਖਿਲਾਫ ਥਾਣਾ ਚੋਹਲਾ ਸਾਹਿਬ ਅਤੇ ਹਰੀਕੇ ਪੱਤਣ ਵਿਖੇ ਮਾਮਲੇ ਦਰਜ ਕਰਦੇ ਹੋਏ 5 ਲੱਖ ਲੀਟਰ ਲਾਹਨ ਸਣੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਉਕਤ ਸਾਰੇ ਮੁਲਜ਼ਮਾਂ ਸਮੇਤ ਜ਼ਹਿਰੀਲੀ ਸ਼ਰਾਬ ਦਾ ਮੁੱਖ ਦੋਸ਼ੀ ਰਸ਼ਪਾਲ ਸਿੰਘ ਉਰਫ ਸ਼ਾਲਾ ਪੁਲਸ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ, ਜਿੰਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਜ਼ਿਲਾ ਪੁਲਸ ਲਈ ਇਕ ਚੁਣੌਤੀ ਬਣ ਚੁੱਕੀ ਹੈ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: ਨਸ਼ੇੜੀ ਭਤੀਜੇ ਨੇ ਚਾਚੇ ਨੂੰ ਡਾਂਗਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਜ਼ਿਲ੍ਹਾ ਪੁਲਸ ਵਲੋਂ ਪਹਿਲਾਂ ਵਾਂਗ ਦਰਿਆ ਬਿਆਸ ਦੇ ਪਿੰਡ ਕਿੜੀਆਂ ਆਦਿ ਵਿਖੇ ਡਰੋਨ ਦੀ ਮਦਦ ਨਾਲ 1 ਲੱਖ ਦੋ ਹਜ਼ਾਰ 605 ਲੀਟਰ ਲਾਹਨ, 2 ਲੱਕੜ ਦੀਆਂ ਕਿਸ਼ਤੀਆਂ, 13 ਲੋਹੇ ਵਾਲੇ ਡਰੰਮ, 6 ਸਿਲਵਰ ਪਤੀਲੇ ਬਰਾਮਦ ਕਰਦੇ ਹੋਏ 10 ਮੁਲਜ਼ਮਾਂ ਜਿੰਨਾਂ 'ਚ ਲਾਡੀ ਪੁੱਤਰ ਮੁਖਤਿਆਰ ਸਿੰਘ ਸੋਢੀ ਪੁੱਤਰ ਸੋਖਾ ਸਿੰਘ, ਦਲੇਰ ਸਿੰਘ ਪੁੱਤਰ ਸੋਖਾ ਸਿੰਘ, ਸਾਬੀ ਪੁੱਤਰ ਬਖਸ਼ੀਸ਼ ਸਿੰਘ, ਗੋਰਾ ਪੁੱਤਰ ਜੱਗਾ ਸਿੰਘ, ਗੋਰਾ ਪੁੱਤਰ ਗੱਜਣ ਸਿੰਘ, ਕੁਲਬੀਰ ਸਿੰਘ ਪੁੱਤਰ ਮੱਘਰ ਸਿੰਘ ਦਲੇਰ ਸਿੰਘ ਪੁੱਤਰ ਅਨੋਖ ਸਿੰਘ ਵਾਸੀਆਨ ਕਿੜੀਆਂ, ਰਾਜਵਿੰਦਰ ਸਿੰਘ ਪੁੱਤਰ ਫੁੰਮਣ ਸਿੰਘ, ਰਣਜੀਤ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਮੱਰੜ ਸ਼ਾਮਲ ਸਨ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਸੀ। ਪ੍ਰੰਤੂ ਇਹ ਪੁਲਸ ਗ੍ਰਿਫਤ ਤੋਂ ਬਾਹਰ ਹਨ।

ਇਹ ਵੀ ਪੜ੍ਹੋ: ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

ਪੁਲਸ ਵਲੋਂ ਚਲਾਏ ਗਏ ਤਲਾਸ਼ੀ ਅਭਿਆਨ ਤਹਿਤ ਬਿਆਸ ਦਰਿਆ 'ਚ ਕੀਤੀ ਛਾਪੇਮਾਰੀ ਦੌਰਾਨ ਹੁਣ ਤੱਕ ਕੁੱਲ 5 ਲੱਖ 605 ਲੀਟਰ ਲਾਹਨ, 5 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਦਾ ਜ਼ਖੀਰਾ,17 ਕਿਸ਼ਤੀਆਂ, 100 ਤਿਰਪੈਲਾਂ, 30 ਲੋਹੇ ਦੇ ਵੱਡੇ ਡਰੰਮ, 15 ਸਿਲਵਰ ਦੇ ਪਤੀਲੇ, 100 ਕੁਵਿੰਟਲ ਸੁੱਕੀ ਲੱਕੜ ਬਰਾਮਦ ਕਰਦੇ ਹੋਏ ਕੁੱਲ 30 ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਪ੍ਰੰਤੂ ਇਨ੍ਹਾਂ ਮੁਲਜ਼ਮਾਂ 'ਚੋਂ ਹੁਣ ਤੱਕ ਪੁਲਸ ਨੇ ਇਕ ਵੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਨਹੀਂ ਕੀਤੀ ਹੈ। ਇੰਨ੍ਹਾਂ ਹੀ ਨਹੀਂ ਜ਼ਹਿਰੀਲੀ ਸ਼ਰਾਬ ਕਾਂਡ 'ਚ ਮਾਰੇ ਗਏ ਵਿਅਕਤੀਆਂ ਸਬੰਧੀ ਮਾਮਲਿਆਂ 'ਚ ਨਾਮਜਦ ਮੁੱਖ ਮੁਲਜ਼ਮ ਰਸ਼ਪਾਲ ਸਿੰਘ ਉਰਫ ਸ਼ਾਲਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਢੋਟੀਆਂ ਪੁਲਸ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ। ਇਸ ਮਾਸਟਰ ਮਾਈਂਡ ਮੁਲਜ਼ਮ ਦੀ ਪਹਿਲਾਂ ਜ਼ਿਲ੍ਹੇ ਦੀ ਲੋਕਲ ਅਦਾਲਤ ਤੇ ਬਾਅਦ 'ਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜਮਾਨਤ ਅਰਜ਼ੀ ਦਿੱਤੇ ਜਾਣ ਉਪਰੰਤ ਮਾਣਯੋਗ ਹਾਈਕੋਰਟ ਵਲੋਂ ਅਰਜੀ ਨੂੰ ਖਾਰਜ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਐੱਸ.ਐੱਸ.ਪੀ. ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਲਾਹਨ ਮਾਮਲੇ 'ਚ ਨਾਮਜਦ ਕੁੱਲ 30 ਮੁਲਜ਼ਮਾਂ ਅਤੇ ਮਾਸਟਰ ਮਾਈਂਡ ਰਛਪਾਲ ਸਿੰਘ ਸ਼ਾਲਾ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿੰਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।


Baljeet Kaur

Content Editor

Related News