ਪੰਜਾਬ: ਤੇਜ਼ ਗਰਮੀ ਦਾ ਕਹਿਰ ਕਾਰਨ 12 ਵੱਜਦੇ ਹੀ ਬਾਜ਼ਾਰਾਂ ’ਚ ਪੈ ਜਾਂਦਾ ਸੰਨਾਟਾ
Monday, Jun 08, 2026 - 05:51 PM (IST)
ਬਟਾਲਾ (ਸਾਹਿਲ)- ਮਹੀਨੇ ਦੇ ਪਹਿਲੇ ਹਫ਼ਤੇ ਤੋਂ ਹੀ ਸੂਰਜ ਦੇਵ ਆਪਣੀਆਂ ਤੇਜ਼ ਕਿਰਨਾਂ ਨਾਲ ਧਰਤੀ ’ਤੇ ਅੱਗ ਵਰ੍ਹਾ ਰਹੇ ਹਨ, ਜਿਸ ਦੀ ਵਜ੍ਹਾ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਤੇਜ਼ ਗਰਮੀ ਦੀ ਵਜ੍ਹਾ ਨਾਲ ਆਮ ਲੋਕਾਂ ਦੇ ਨਾਲ-ਨਾਲ ਪਸ਼ੂ, ਪੰਛੀ ਅਤੇ ਜਾਨਵਰਾਂ ਦਾ ਵੀ ਜੀਣਾ ਮੁਸ਼ਕਲ ਹੋਇਆ ਪਿਆ ਹੈ। ਅੱਗ ਵਰ੍ਹਾਉਂਦੀ ਗਰਮੀ ਦੀ ਵਜ੍ਹਾ ਨਾਲ ਜਿੱਥੇ ਬੱਚੇ ਅਤੇ ਬੁੱਢੇ ਬਿਮਾਰ ਹੋ ਰਹੇ ਹਨ, ਉੱਥੇ ਨੌਜਵਾਨ ਵੀ ਇਸ ਤੇਜ਼ ਗਰਮੀ ਦੀ ਚਪੇਟ ’ਚ ਆ ਕੇ ਬੇਹਾਲ ਹੋ ਰਹੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੀ ਪਾਬੰਦੀ, 16 ਜੂਨ ਤੱਕ ਹੁਕਮ ਜਾਰੀ
ਗਰਮੀ ਦਾ ਕਹਿਰ ਸਵੇਰੇ 9 ਵੱਜਦੇ ਹੀ ਸ਼ੁਰੂ ਹੋ ਜਾਂਦਾ ਹੈ, ਜੋ ਕਿ 12 ਵੱਜਣ ਤੱਕ ਆਪਣੇ ਪੂਰੇ ਜੋਬਨ ਤੱਕ ਪਹੁੰਚ ਜਾਂਦਾ ਹੈ। ਸੋਮਵਾਰ ਨੂੰ ਇਲਾਕੇ ’ਚ 12 ਵਜੇ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਅਤੇ ਹੌਲੀ-ਹੌਲੀ ਲਗਾਤਾਰ ਵਧਦਾ ਜਾ ਰਿਹਾ ਸੀ, ਦੁਪਹਿਰ 3 ਵਜੇ ਤੱਕ ਇਲਾਕੇ ਦਾ ਤਾਪਮਾਨ 42 ਡਿਗਰੀ ਤੋਂ ਵੀ ਅੱਗੇ ਪਹੁੰਚ ਚੁੱਕਿਆ ਸੀ। ਲੂ ਦੇ ਤੇਜ਼ ਥਪੇੜਿਆਂ ਦੀ ਵਜ੍ਹਾ ਨਾਲ 12 ਵੱਜਦੇ ਹੀ ਬਾਜ਼ਾਰਾਂ ’ਚ ਸੰਨਾਟਾ ਪਸਰ ਜਾਂਦਾ ਹੈ। ਦੁਪਹਿਰ ਦੇ ਵੇਲੇ ਲੋਕ ਘਰਾਂ ਦੇ ਅੰਦਰ ਕੈਦ ਹੋਣ ਨੂੰ ਮਜ਼ਬੂਰ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਤਰਨਤਾਰਨ: ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋਸਤ ਵੱਲੋਂ ਵਿਆਹ...
ਦੁਕਾਨਦਾਰਾਂ ਦਾ ਦਰਦ: ਮੰਦੀ ਤੋਂ ਬਾਅਦ ਗਰਮੀ ਨੇ ਲੱਕ ਤੋੜਿਆ
ਇਸ ਸਬੰਧੀ ਅੱਡਾ ਕਿਲਾ ਲਾਲ ਸਿੰਘ ਦੇ ਦੁਕਾਨਦਾਰਾਂ ਪ੍ਰਵੇਸ਼ ਸ਼ਰਮਾ, ਬਲਵੰਤ ਸਿੰਘ, ਹਰਦੇਵ ਸਿੰਘ, ਸੁਰਿੰਦਰ ਕੁਮਾਰ, ਮਦਨ ਲਾਲ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਆਮ ਦੁਕਾਨਦਾਰ ਪਹਿਲਾਂ ਹੀ ਮੰਦੀ ਤੋਂ ਬਹੁਤ ਪ੍ਰੇਸ਼ਾਨ ਹਨ। ਸਾਰਿਆਂ ਦਾ ਕਾਰੋਬਾਰ ਨਾਂ-ਬਰਾਰਬਰ ਚੱਲ ਰਿਹਾ ਹੈ, ਉੱਥੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਦੀ ਵਜ੍ਹਾ ਨਾਲ ਸਾਡਾ ਕਾਰੋਬਾਰ ਹੋਰ ਵੀ ਬੁਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦੁਕਾਨਾਂ ’ਤੇ ਗਾਹਕ ਬਿਲਕੁਲ ਹੀ ਨਜ਼ਰ ਨਹੀਂ ਆਉਂਦੇ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚਿਤਾਵਨੀ, ਇਸ ਦਿਨ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਮਜ਼ਦੂਰ ਅਤੇ ਰਿਕਸ਼ਾ ਚਾਲਕ ਬੇਹਾਲ
ਲਗਾਤਾਰ ਪੈ ਰਹੀ ਤੇਜ਼ ਗਰਮੀ ਦਾ ਅਸਰ ਮਜ਼ਦੂਰ ਵਰਗ ’ਤੇ ਵੀ ਬਹੁਤ ਜ਼ਿਆਦਾ ਪੈ ਰਿਹਾ ਹੈ। ਤੇਜ਼ ਗਰਮੀ ’ਚ ਵੀ ਪੇਟ ਦੀ ਖਾਤਰ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਰਿਕਸ਼ਾ ਚਾਲਕ ਵੀ ਇਸ ਗਰਮੀ ਤੋਂ ਬੁਰੀ ਤਰ੍ਹਾਂ ਬੇਹਾਲ ਹਨ। ਇਕ ਪਾਸੇ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ ਤੇ ਦੂਜੇ ਪਾਸੇ ਸੂਰਜ ਦੀਆਂ ਤੇਜ਼ ਕਿਰਨਾਂ ਨਾਲ ਧਰਤੀ ਗਰਮ ਹੋ ਕੇ ਤਪਸ਼ ਛੱਡ ਰਹੀ ਹੈ।
ਇਹ ਵੀ ਪੜ੍ਹੋ- ਬਠਿੰਡਾ ਸ਼ਹਿਰ 'ਚ ਲੱਗ ਗਈਆਂ ਕਈ ਪਾਬੰਦੀਆਂ, ਨਵੇਂ ਹੁਕਮ ਜਾਰੀ
ਠੰਢੇ ਪੇਅ-ਪਦਾਰਥਾਂ ਵਾਲਿਆਂ ਦੀ ਹੋਈ ਚਾਂਦੀ
ਅੱਜ-ਕੱਲ੍ਹ ਤੇਜ਼ ਗਰਮੀ ਦੀ ਵਜ੍ਹਾ ਨਾਲ ਗੰਨੇ ਦਾ ਰਸ, ਸ਼ਿਕੰਜਵੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਠੰਢੇ ਪੇਅ-ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਦੀ ਚਾਂਦੀ ਬਣੀ ਹੋਈ ਹੈ। ਹਰ ਵੇਲੇ ਉਨ੍ਹਾਂ ਦੀਆਂ ਦੁਕਾਨਾਂ ’ਤੇ ਠੰਢਾ ਪੀਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਆਮ ਲੋਕ ਇਸ ਤਰ੍ਹਾਂ ਦੀਆਂ ਠੰਢੀਆਂ ਚੀਜ਼ਾਂ ਦਾ ਸੇਵਨ ਕਰਕੇ ਕੁਝ ਰਾਹਤ ਮਹਿਸੂਸ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
