ਜਵਾਈ ਨੇ ਦੋਸਤ ਨਾਲ ਮਿਲ ਕੇ ਸਹੁਰੇ ਦੀ ਕੀਤੀ ਮਾਰਕੁੱਟ, ਪੁਲਸ ਨੇ ਕੀਤਾ ਦਰਜ

Saturday, Jul 20, 2024 - 04:20 PM (IST)

ਜਵਾਈ ਨੇ ਦੋਸਤ ਨਾਲ ਮਿਲ ਕੇ ਸਹੁਰੇ ਦੀ ਕੀਤੀ ਮਾਰਕੁੱਟ, ਪੁਲਸ ਨੇ ਕੀਤਾ ਦਰਜ

ਗੁਰਦਾਸਪੁਰ (ਵਿਨੋਦ)-ਕਾਹਨੂੰਵਾਨ ਪੁਲਸ ਨੇ ਸਹੁਰੇ ਦੀ ਮਾਰਕੁੱਟ ਕਰਨ ਵਾਲੇ ਜਵਾਈ ਅਤੇ ਉਸ ਦੇ ਦੋਸਤ ਦੇ ਖ਼ਿਲਾਫ਼ 115(2),117 (2),3 /5 ਬੀ.ਐੱਨ.ਐੱਸ ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਪਰ ਦੋਸ਼ੀ ਅਜੇ ਫਰਾਰ ਹਨ।ਇਸ ਸਬੰਧੀ ਹਰਦੇਵ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਨੈਣੇਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਕੁੜੀ ਅਰਸਦੀਪ ਕੌਰ ਦੀ ਵਿਆਹ 3-12-18 ਨੂੰ ਦਲਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨੋਵਾਲ ਜੀਂਦੜ ਨਾਲ ਹੋਇਆ ਸੀ। ਜਿੰਨਾਂ ਦੀ ਇਕ 4 ਸਾਲ ਦੀ ਕੁੜੀ ਹੈ।

ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ

ਵਿਆਹ ਤੋਂ ਬਾਅਦ ਦੋਸ਼ੀ ਦਲਵਿੰਦਰ ਸਿੰਘ ਨੇ ਉਸ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 18-4-24 ਨੂੰ ਉਸ ਦੀ ਕੁੜੀ ਉਸ ਦੇ ਕੋਲ ਰਹਿ ਰਹੀ ਹੈ। ਮਿਤੀ 15-7-24 ਨੂੰ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਾਹਨੂੰਵਾਨ ਤੋਂ ਨਿੱਜੀ ਕੰਮ ਕਰਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਕਿ ਜਦ ਉਹ ਬਡਵਾਲ ਹਸਪਤਾਲ ਨੇੜੇ ਪਹੁੰਚਿਆਂ ਤਾਂ ਇਕ ਪਾਸੇ ਮੋਟਰਸਾਈਕਲ ਲਗਾ ਕੇ ਰੁਕ ਗਿਆ। ਇੰਨੇ ਨੂੰ ਕਾਹਨੂੰਵਾਨ ਸਾਇਡ ਤੋਂ ਇਕ ਗੱਡੀ ਸਕੌਡਾ ਨੰਬਰ ਪੀਬੀ10 ਈ.ਐੱਫ 0432 ਉਸ ਦੇ ਕੋਲ ਆ ਕੇ ਰੁਕੀ, ਜਿਸ ਵਿਚ ਦਲਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਬਜਾੜ ਥਾਣਾ ਭੈਣੀ ਮੀਆਂ ਖਾਂ ਸਵਾਰ ਸਨ। ਜਿੰਨਾਂ ਨੇ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨਾਲ ਉਸ ਦਾ ਇਕ ਦੰਦ ਟੁੱਟ ਗਿਆ ਅਤੇ ਇਕ ਦੰਦ ਹਿੱਲ ਗਿਆ। ਜਿਸ ਤੋਂ ਬਾਅਦ ਦੋਸ਼ੀ ਕਾਰ ਵਿਚ ਸਵਾਰ ਹੋ ਕੇ ਭੱਜ ਗਏ। ਦੂਜੇ ਪਾਸੇ ਏ.ਐੱਸ.ਆਈ ਨਰੇਸ਼  ਕੁਮਾਰ ਨੇ ਦੱਸਿਆ ਕਿ ਹਰਦੇਵ ਸਿੰਘ ਦੇ ਬਿਆਨਾਂ ’ਤੇ ਦਲਵਿੰਦਰ ਸਿੰਘ ਤੇ ਬਿਕਰਮਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-  ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ, ਆਹਾਤੇ 'ਚ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆਏ ਮੁਲਾਜ਼ਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News