ਸਿੱਖ ਕੌਮ ਦਿਆਲੂ ਹੈ ਪਰ ਹੈਂਕੜਬਾਜਾਂ ਨੂੰ ਕਦੇ ਨਹੀਂ ਬਖਸ਼ਦੀ: ਜਥੇਦਾਰ ਹਵਾਰਾ
Thursday, May 19, 2022 - 02:31 PM (IST)

ਅੰਮ੍ਰਿਤਸਰ (ਅਨਜਾਣ) : ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਿੱਖਾਂ ਨੂੰ ਕਤਲ ਕੀਤੇ ਜਾਣ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਿਆਲੂ ਵੀ ਹੈ ਪਰ ਹੈਂਕੜਬਾਜਾਂ ਨੂੰ ਕਦਾਚਿੱਤ ਵੀ ਨਹੀਂ ਬਖਸ਼ਦੀ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ: ਬਲਜਿੰਦਰ ਸਿੰਘ ਨੇ ਜਥੇਦਾਰ ਹਵਾਰਾ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇੱਕ ਕੱਟੜ ਜਥੇਬੰਦੀ’ ਇਸਲਾਮਿਕ ਸਟੇਟ ਖੁਰਾਸਾਨ’ ਨੇ ਇਨ੍ਹਾਂ ਕਤਲਾਂ ਦੀ ਜਿੰਮੇਵਾਰੀ ਲਈ ਹੈ।
ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ
ਉਨ੍ਹਾਂ ਕਾਤਿਲ ਧਿਰ ਨੂੰ ਕਟਹਿਰੇ ਵਿੱਚ ਖੜ੍ਹੇ ਕਰਦਿਆਂ ਕਿਹਾ ਕਿ ਦੋ ਨਿਹੱਥੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਉਹ ਆਪਣੇ ਆਪ ਨੂੰ ਸੂਰਮੇਂ ਜਾਂ ਮੁਜਾਹਦੀਨ ਨਾ ਸਮਝਣ। ਭਾਰਤ ਵਿੱਚ ਕਈ ਮੌਕਿਆਂ ‘ਤੇ ਸਿੱਖਾਂ ਨੇ ਆਪਣੀਆਂ ਜਾਨਾਂ ‘ਤੇ ਖੇਡ ਕੇ ਮੁਸਲਮਾਨਾਂ ਦੀਆਂ ਜਾਨਾਂ ਤੇ ਇੱਜਤਾਂ ਬਚਾਈਆਂ ਹਨ। ਇਸਲਾਮ ਦੇ ਇਹ ਨਕਲੀ ਸੇਵਾਦਾਰ ਜੇਕਰ ਸਿੱਖਾਂ ਦੇ ਸ਼ੁਕਰਗੁਜ਼ਾਰ ਨਹੀਂ ਹੋ ਸਕਦੇ ਤਾਂ ਨਿਹੱਥੇ ਸਿੱਖਾਂ ਦੇ ਲਹੂ ਨਾਲ ਹੱਥ ਰੰਗ ਕੇ ਅਕ੍ਰਿਤਘਣ ਨਾ ਬਨਣ। ਉਹ ਸਮਝ ਲੈਣ ਕਿ ਸਿੱਖਾਂ ਵਿੱਚ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਦੇ ਵਾਰਸ ਹਾਲੇ ਜਿਊਂਦੇ ਹਨ।
ਪੜ੍ਹੋ ਇਹ ਵੀ ਖ਼ਬਰ: ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
