ਸ਼ਾਰਪ ਸ਼ੂਟਰ ਬਣ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ ਰੀਵਾ ਰੋਜਰਸ

12/24/2019 11:41:38 AM

ਅੰਮ੍ਰਿਤਸਰ (ਨਿਕਿਤਾ): ਆਮ ਤੌਰ 'ਤੇ ਜਿੱਥੇ ਲੜਕੀਆਂ ਦਾ ਧਿਆਨ ਬੈਡਮਿੰਟਨ ਅਤੇ ਟੇਬਲ ਟੈਨਿਸ ਵਰਗੀਆਂ ਗੇਮਾਂ ਵੱਲ ਹੁੰਦਾ ਹੈ, ਉਥੇ ਹੀ 14 ਸਾਲ ਦੀ ਰੀਵਾ ਰੋਜਰਸ ਦੀਆਂ ਨਜ਼ਰਾਂ ਦੇਸ਼ ਦੀ ਗਿਣੀ ਚੁਣੀ ਸ਼ਾਰਪ ਸ਼ੂਟਰਸ 'ਤੇ ਹੈ। ਉਥੇ ਰੀਵਾ ਦਾ ਕਹਿਣਾ ਹੈ ਕਿ ਉਹ ਅੱਗੇ ਵਧ ਕੇ ਡਿਫੈਂਸ 'ਚ ਜਾ ਕੇ ਸਰੱਹਦਾਂ 'ਤੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।

ਰੀਵਾ ਰੋਜਰਸ ਦੀ ਮਾਂ ਮੀਨਾਕਸ਼ੀ ਰੋਜਰਸ ਨੇ ਆਪਣੀ ਧੀ 'ਚ ਸ਼ੁਰੂ ਤੋਂ ਹੀ ਅਜਿਹੇ ਗੁਣ ਵੇਖ ਲਏ ਸਨ, ਜਿਸ ਨਾਲ ਉਸ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਅੱਗੇ ਵੱਧ ਕੇ ਇਕ ਚੰਗੀ ਸ਼ੂਟਰ ਬਣੇਗੀ। ਉਥੇ ਉਸ ਦੇ ਬਿਜ਼ਨੈੱਸਮੈਨ ਪਿਤਾ ਅਤੇ ਨਾਨਾ ਨੇ ਵੀ ਉਸ ਨੂੰ ਉਸ ਰੂਪ 'ਚ ਵੇਖਣਾ ਸ਼ੁਰੂ ਕਰ ਦਿੱਤਾ ਅਤੇ ਛੋਟੀ ਉਮਰ ਤੋਂ ਹੀ ਰੀਵਾ ਨੇ ਵੀ ਆਪਣਾ ਇੰਟਰੈਸਟ ਸ਼ੂਟਿੰਗ 'ਚ ਹੀ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਲਮਾਂ 'ਚ ਮਾਰਧਾੜ ਦੀਆਂ ਫਿਲਮਾਂ ਉਸ ਨੂੰ ਚੰਗੀਆਂ ਲੱਗਣ ਲੱਗੀਆਂ ਅਤੇ ਵੇਖਦੇ ਹੀ ਵੇਖਦੇ 10 ਸਾਲ ਦੀ ਉਮਰ ਤੱਕ ਉਹ ਆਪਣੀ ਪ੍ਰਿਤਭਾ ਆਪਣੇ ਪਰਿਵਾਰ ਨੂੰ ਵਿਖਾ ਚੁੱਕੀ ਸੀ ਅਤੇ ਕਈ ਮੁਕਾਬਲੇ ਜਿੱਤ ਕੇ ਰੀਵਾ ਨੇ ਆਪਣੀ ਪ੍ਰਤਿਭਾ ਦੀ ਧਾਕ ਜਮਾਉਣੀ ਸ਼ੁਰੂ ਕਰ ਦਿੱਤੀ। ਸੀਡਰ ਸਪ੍ਰਿੰਗ ਸੀਨੀਅਰ ਸੈਕੰਡਰੀ ਸਕੂਲ 'ਚ ਸਕੇਟਿੰਗ 'ਚ ਵੀ ਕਈ ਸਟੇਟ ਲੈਵਲ ਦੇ ਅਵਾਰਡ ਜਿੱਤੇ ਹਨ।

ਚੰਗੇ ਫਿਟਨੈੱਸ ਦੀ ਮਿਸਾਲ ਹੈ ਰੀਵਾ
ਕਿਸੇ ਵੀ ਖੇਡ ਮੁਕਾਬਲੇ 'ਚ ਅੱਗੇ ਵੱਧਣ ਲਈ ਤੰਦਰੁਸਤ ਸਰੀਰ ਦੇ ਨਾਲ-ਨਾਲ ਮਨ ਦੀ ਇਕਾਗਰਤਾ ਨੂੰ ਵੀ ਕਾਮਯਾਬੀ ਦਾ ਇਕ ਬਹੁਤ ਵੱਡਾ ਰਹੱਸ ਦੱਸਦੀ ਰੀਵਾ ਰੋਜਰਸ ਕਹਿੰਦੀ ਹੈ ਕਿ ਨਿਸ਼ਾਨਾ ਸਾਧਣ ਲਈ ਉਹ ਨੇਤਰ ਤਰਾਟਕ ਯੋਗਾ ਵੀ ਕਰਦੀ ਹੈ। ਓਲੰਪਿਕ ਐਥਲੀਟ ਪ੍ਰੋਫੈਸ਼ਨਲ ਸ਼ੂਟਰ ਬੁੱਕ ਬਗਾਵਤ ਨੂੰ ਉਹ ਆਪਣਾ ਆਦਰਸ਼ ਮੰਨਦੀ ਹੈ ਉਹ ਉਸ ਦੀ ਪ੍ਰੇਰਨਾ ਬਣੀ ਪ੍ਰਿੰਸੀਪਲ ਦਾ ਨਾਂ ਵੀ ਬੁੱਕ ਹੈ।

ਘਰ ਦੀਆਂ ਦੀਵਾਰਾਂ 'ਤੇ ਸ਼ੁਰੂ ਕਰ ਦਿੱਤੀ ਸੀ ਪ੍ਰੈਕਟਿਸ
ਰੀਵਾ ਰੋਜਰ ਨੂੰ ਗਨ-ਸ਼ੂਟਿੰਗ ਦਾ ਇੰਨਾ ਸ਼ੌਕ ਪੈਦਾ ਹੋ ਚੁੱਕਿਆ ਸੀ ਕਿ ਉਹ ਘਰ ਦੀਆਂ ਦੀਵਾਰਾਂ 'ਤੇ ਹੀ ਟਾਰਗੈੱਟ ਬੋਰਡ ਲਾ ਕੇ 177 ਏਅਰ-ਗਨ ਤੋਂਂ ਪ੍ਰੈਕਟਿਸ ਕਰਨੀ ਬਚਪਨ ਤੋਂ ਹੀ ਸ਼ੁਰੂ ਕਰ ਦਿੱਤੀ ਸੀ। ਨੇਮੀ ਤੌਰ 'ਤੇ ਰੀਵਾ ਸਵੇਰੇ 5 ਤੋਂ 7 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ 8 ਤੱਕ ਆਪਣੇ ਘਰ 'ਤੇ ਹੀ ਪ੍ਰੈਕਟਿਸ ਕਰਦੀ ਸੀ। ਉਹ ਆਪਣੀ ਪੜ੍ਹਾਈ ਸਕੂਲ 'ਚ ਹੀ ਕਰ ਲੈਂਦੀ ਸੀ।

ਉਲਟ ਹਾਲਾਤ 'ਚ ਜਾਰੀ ਰੱਖੀ ਪ੍ਰੈਕਟਿਸ
ਰੀਵਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਸ਼ੂਟਿੰਗ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਕਈ ਲੋਕਾਂ ਨੇ ਇਸ ਖੇਡ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਅਤੇ ਮਨੋਬਲ ਤੋੜਨਾ ਸ਼ੁਰੂ ਕੀਤਾ ਪਰ ਰੀਵਾ ਦੀ ਪ੍ਰਿੰਸੀਪਲ ਮੈਡਮ ਅੰਜਲੀ ਵਰਮਾ ਨੇ ਉਸ ਨੂੰ ਬਰਾਬਰ ਉਤਸ਼ਾਹਿਤ ਕਰਦੇ ਹੋਏ ਗੇਮ ਨੂੰ ਅੱਗੇ ਵਧਾਉਣ ਲਈ ਕਿਹਾ। ਉਸ ਦਾ ਕਹਿਣਾ ਹੈ ਕਿ ਜੇਕਰ ਪ੍ਰਿੰਸੀਪਲ ਅੰਜਲੀ ਵਰਮਾ ਉਸ ਨੂੰ ਮੋਟੀਵੇਟ ਨਾ ਕਰਦੀ ਤਾਂ ਉਹ ਸ਼ਾਇਦ ਲੋਕਾਂ ਦੇ ਤਾਅਨੇ ਸੁਣ ਕੇ ਇਸ ਗੇਮ ਨੂੰ ਛੱਡ ਦਿੰਦੀ

ਕੁਝ ਖਾਸ ਆਦਤਾਂ
ਸਵੇਰੇ ਉੱਠਦੇ ਹੀ 15 ਮਿੰਟ ਦਾ ਧਿਆਨ ਯੋਗ
ਖਾਣ 'ਚ ਜੰਕ ਫੂਡ ਨਹੀਂ, ਫਲ, ਪਨੀਰ ਅਤੇ ਸਬਜ਼ੀਆਂ
ਗਲੂਟੇਨ ਫ੍ਰੀ ਨੂੰ ਪ੍ਰੈਫਰ ਕਰਦੀ ਹੈ
ਕਣਕ ਦੀ ਨਹੀਂ, ਰੌਂਗੀ, ਜੌਂ, ਬਾਜਰਾ, ਮੱਕੀ ਦੀ ਰੋਟੀ ਜ਼ਿਆਦਾ ਪਸੰਦ ਕਰਦੀ ਹੈ

ਵਿਸ਼ੇਸ਼ ਉਪਲੱਬਧੀਆਂ
ਰਾਸ਼ਟਰੀ ਪੱਧਰ 'ਤੇ ਸਕੇਟਿੰਗ ਐਵਾਰਡ
ਸਟੇਟ ਲੇਵਲ 'ਤੇ ਗਨ ਸ਼ੂਟਿੰਗ ਗੋਲਡ ਮੈਡਲ ਐਵਾਰਡ


Shyna

Content Editor

Related News