ਪਨਿਆੜ ਸ਼ੂਗਰ ਮਿੱਲ ਦੇ ਬੋਰਡ ਆਫ਼ ਡਾਇਰੈਕਟਰਜ਼ ਦੀਆਂ ਹੋਈਆਂ ਚੋਣਾਂ ''ਤੇ ਆਪ ਆਗੂ ਸ਼ਮਸ਼ੇਰ ਸਿੰਘ ਨੇ ਚੁੱਕੇ ਸਵਾਲ
Wednesday, Jul 03, 2024 - 09:16 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪਿਛਲੇ ਦਿਨੀਂ ਸਰਕਾਰੀ ਖੰਡ ਮਿੱਲ ਪਨਿਆੜ ਦੀ ਬੋਰਡ ਆਫ਼ ਡਾਇਰੈਕਟਰ ਦੀ ਚੋਣ ਨੂੰ ਲੈ ਕੇ ਆਗੂ ਸ਼ਮਸ਼ੇਰ ਸਿੰਘ ਵੱਲੋਂ ਕਈ ਸਵਾਲ ਚੁੱਕੇ ਗਏ। ਇਸ ਮੌਕੇ ਦੀਨਾਨਗਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਪ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਖੰਡ ਮਿਲ ਪਨਿਆੜ ਦੇ ਹਜਾਰਾਂ ਗੰਨਾ ਕਾਸ਼ਤਕਾਰ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਵੱਲੋਂ ਅਜਿਹੇ ਅਯੋਗ ਲੋਕਾਂ ਨੂੰ ਮਿੱਲ ਦੇ ਡਾਇਰੈਕਟਰ ਬਣਾ ਕੇ ਕੁਰਸੀਆਂ 'ਤੇ ਬਿਠਾ ਦਿੱਤਾ ਗਿਆ ਹੈ, ਜੋ ਕਿ ਮਿੱਲ ਦੇ ਡਾਇਰੈਕਟਰ ਬਣਨ ਦੀਆਂ ਮੁੱਢਲੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਇਸ ਬੇਨਿਯਮੀ ਵਿੱਚ ਸਭ ਤੋਂ ਵੱਡਾ ਰੋਲ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਆਗੂਆਂ ਦਾ ਹੈ, ਜਿਨ੍ਹਾਂ ਨੇ ਬੋਰਡ ਆਫ਼ ਡਾਇਰੈਕਟਰ ਦੇ 10 ਮੈਂਬਰਾਂ ਵਿੱਚ ਪੰਜ ਅਯੋਗ ਲੋਕਾਂ ਨੂੰ ਬੋਰਡ ਆਫ ਡਾਇਰੈਕਟਰ ਦੀਆਂ ਕੁਰਸੀਆਂ ਉਪੱਰ ਬਿਠਾ ਕੇ ਲੋਕਾਂ ਦੇ ਨਾਲ ਨਾਲ ਪਨਿਆੜ ਖੰਡ ਮਿੱਲ ਨਾਲ ਜੁੜੇ ਹਜ਼ਾਰਾਂ ਗੰਨਾ ਕਾਸ਼ਤਕਾਰਾਂ ਦੀਆ ਅੱਖਾਂ ਵਿੱਚ ਘੱਟਾ ਪਾਇਆ ਹੈ।
ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ
ਇਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਲੋਂ ਮੌਜੂਦਾ ਅਯੋਗ ਬੋਰਡ ਆਫ ਡਾਇਰੈਕਟਰ ਨੂੰ ਭੰਗ ਕਰਕੇ ਮਾਮਲੇ ਦੀ ਮੁਕੰਮਲ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਨਿਯਮਾਂ ਦੀ ਧੱਜੀਆਂ ਉਡਾਉਣ ਵਾਲੇ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- 7 ਸਾਲਾ ਬੱਚੇ ਦੀ ਭੇਤਭਰੀ ਹਾਲਤ 'ਚ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e