ਡਰੱਗ ਜਾਗਰੂਕਤਾ ’ਤੇ ਸੈਮੀਨਾਰ ਜੀ. ਐੱਨ. ਡੀ. ਯੂ. ’ਚ ਅੱਜ

Thursday, Apr 03, 2025 - 12:34 PM (IST)

ਡਰੱਗ ਜਾਗਰੂਕਤਾ ’ਤੇ ਸੈਮੀਨਾਰ ਜੀ. ਐੱਨ. ਡੀ. ਯੂ. ’ਚ ਅੱਜ

ਅੰਮ੍ਰਿਤਸਰ (ਸੰਜੀਵ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ‘ਡਰੱਗ ਜਾਗਰੂਕਤਾ ਤੋਂ ਐਕਸ਼ਨ ਤੱਕ- ਨੌਜਵਾਨ ਕਿਉਂ ਜੋਖਮ ਵਿਚ ਹਨ ਅਤੇ ਉਨ੍ਹਾਂ ਦੀ ਮਦਦ ਕਿਵੇਂ ਕਰੀਏ’ ਵਿਸ਼ੇ 'ਤੇ ਇੱਕ ਦਿਨ ਦਾ ਸੈਮੀਨਾਰ ਆਯੋਜਿਤ 3 ਅਪ੍ਰੈਲ ਨੂੰ ਕੀਤਾ ਜਾ ਰਿਹਾ, ਜਿਸ ਦਾ ਮਕਸਦ ਨੌਜਵਾਨਾਂ ਵਿਚ ਨਸ਼ਿਆਂ ਦੀ ਦੁਰਵਰਤੋਂ ਦੀ ਵਧ ਰਹੀ ਸਮੱਸਿਆ ਨੂੰ ਹੱਲ ਕਰਨਾ ਸੀ। ਇਹ ਸਮਾਗਮ ਖਾਸ ਤੌਰ ’ਤੇ ਸੰਬੰਧਤ ਅਤੇ ਸਹਿਯੋਗੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸੱਦਾ ਦਿੱਤਾ ਗਿਆ ਤਾਂ ਜੋ ਉਹ ਵਿਦਿਆਰਥੀਆਂ ਵਿਚ ਨਸ਼ੇ ਦੇ ਵਿਰੁੱਧ ਆਪਣੀ ਸਮਝ ਅਤੇ ਭੂਮਿਕਾ ਨੂੰ ਵਧਾ ਸਕਣ।

ਸੈਮੀਨਾਰ ਦੀ ਪ੍ਰਧਾਨਗੀ ਪ੍ਰੋ. (ਡਾ.) ਕਰਮਜੀਤ ਸਿੰਘ, ਜੀ. ਐੱਨ. ਡੀ. ਯੂ. ਦੇ ਵਾਈਸ-ਚਾਂਸਲਰ ਕਰਨਗੇ। ਉਨ੍ਹਾਂ ਨੇ ਵਿਦਿਅਕ ਸੰਸਥਾਵਾਂ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਨਾਲ ਨਜਿੱਠਣ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਲਿਜਾਣ ਲਈ ਸਮੂਹਿਕ ਕਾਰਵਾਈ ਦੀ ਤੁਰੰਤ ਲੋੜ ’ਤੇ ਜ਼ੋਰ ਦੇਣ ਲਈ ਇਸ ਸਮਾਗਮ ਦਾ ਹਿੱਸਾ ਦੀ ਅਪੀਲ ਕੀਤੀ।ਡਾ. ਜਗਦੀਪ ਪਾਲ ਸਿੰਘ ਭਾਟੀਆ, ਭਾਟੀਆ ਨਿਊਰੋਸਾਈਕਿਆਟਰੀ ਹਸਪਤਾਲ ਅਤੇ ਡੀ-ਐਡਿਕਸ਼ਨ ਸੈਂਟਰ ਦੇ ਪ੍ਰਸਿੱਧ ਮਨੋਵਿਗਿਆਨੀ, ਇਸ ਸਮਾਗਮ ਦੇ ਮਹਿਮਾਨ ਬੁਲਾਰੇ ਹੋਣਗੇ ।


author

Shivani Bassan

Content Editor

Related News