ਕੇਂਦਰੀ ਜੇਲ੍ਹ ''ਚ 14 ਹਵਾਲਾਤੀਆਂ ਤੋਂ 14 ਮੋਬਾਈਲ ਫੋਨ ਤੇ 8 ਸਿਮ ਕਾਰਡ ਬਰਾਮਦ
Friday, Dec 05, 2025 - 05:14 PM (IST)
ਅੰਮ੍ਰਿਤਸਰ(ਸੰਜੀਵ)-ਕੇਂਦਰੀ ਜੇਲ੍ਹ ਵਿਚ ਅਚਾਨਕ ਨਿਰੀਖਣ ਦੌਰਾਨ ਜੇਲ ਅਧਿਕਾਰੀਆਂ ਨੇ 14 ਹਵਾਲਾਤੀਆਂ ਦੇ ਕਬਜ਼ੇ ਵਿੱਚੋਂ 14 ਮੋਬਾਈਲ ਫੋਨ ਅਤੇ 8 ਸਿਮ ਕਾਰਡ ਬਰਾਮਦ ਕੀਤੇ, ਜਿਨ੍ਹਾਂ ਵਿਚ ਹਵਾਲਾਤੀ ਸ਼ੰਕਰ, ਜਸ਼ਨਪ੍ਰੀਤ ਸਿੰਘ, ਸੁਜਲ, ਸਾਹਿਬਪ੍ਰੀਤ ਸਿੰਘ, ਕੁਲਬੀਰ ਸਿੰਘ, ਅਮਰਿੰਦਰ ਸਿੰਘ, ਰਾਹੁਲ ਸਿੰਘ, ਹਰਮਨਦੀਪ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਪਿੰਦਰ ਸਿੰਘ, ਸਾਹਿਲ ਕੁਮਾਰ ਅਤੇ ਮਨਦੀਪ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਸ਼ੱਕੀ ਹਾਲਾਤ 'ਚ ਮਾਪਿਆਂ ਦੀ ਸੋਹਣੀ-ਸੁਨੱਖੀ ਧੀ ਦੀ ਮੌਤ ! ਪੇਕੇ ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
ਵਧੀਕ ਜੇਲ ਸੁਪਰਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਸਾਰੇ ਹਵਾਲਾਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ
