ਕੇਂਦਰੀ ਜੇਲ੍ਹ ਤੇ ਸਬ-ਜੇਲ੍ਹ ''ਚ ਚਲਾਈ ਤਲਾਸ਼ੀ ਮੁਹਿੰਮ, 17 ਮੋਬਾਇਲ, 6 ਈਅਰ ਫੋਨ ਸਣੇ ਨਸ਼ੀਲੇ ਪਦਾਰਥ ਬਰਾਮਦ

Thursday, Aug 03, 2023 - 11:19 AM (IST)

ਕੇਂਦਰੀ ਜੇਲ੍ਹ ਤੇ ਸਬ-ਜੇਲ੍ਹ ''ਚ ਚਲਾਈ ਤਲਾਸ਼ੀ ਮੁਹਿੰਮ, 17 ਮੋਬਾਇਲ, 6 ਈਅਰ ਫੋਨ ਸਣੇ ਨਸ਼ੀਲੇ ਪਦਾਰਥ ਬਰਾਮਦ

ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹਾ ਪੁਲਸ ਮੁਖੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਬੁੱਧਵਾਰ ਸਵੇਰੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅਤੇ ਸਬ-ਜੇਲ੍ਹ ਪੱਟੀ ਵਿਖੇ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ 17 ਮੋਬਾਇਲ ਫੋਨ, 6 ਈਅਰ ਫੋਨ, 6 ਡਾਟਾ ਕੇਬਲਾਂ, 6 ਚਾਰਜ਼ਰ, 5 ਸਿਮ, ਲੋਹੇ ਦੀਆਂ ਰਾਡਾਂ, ਪੱਤਰੀਆਂ, ਅਫੀਮ, ਚਰਸ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ ਬਾਹਰ ਖੜ੍ਹੀ ਲਗਜ਼ਰੀ ਗੱਡੀ ਭੰਨੀ

ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ, ਡੀ. ਜੀ. ਪੀ. ਗੌਰਵ ਯਾਦਵ ਅਤੇ ਡੀ. ਜੀ. ਪੀ. ਜੇਲ੍ਹਾਂ ਵੱਲੋਂ ਚਲਾਏ ਗਏ ਸੂਬੇ ਭਰ ’ਚ ਵਿਸ਼ੇਸ਼ ਤਲਾਸ਼ੀ ਅਭਿਆਨ ਦੀ ਲੜੀ ਤਹਿਤ ਜ਼ਿਲ੍ਹਾ ਪੁਲਸ ਸਮੇਤ ਜੇਲ੍ਹ ਪ੍ਰਸ਼ਾਸਨ ਵੱਲੋਂ ਪੱਟੀ ਅਤੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤਲਾਸ਼ੀ ਅਭਿਆਨ ਚਲਾਇਆ ਗਿਆ। ਤਲਾਸ਼ੀ ਅਭਿਆਨ ’ਚ ਐੱਸ. ਪੀ. ਵਿਸ਼ਾਲਜੀਤ ਸਿੰਘ, ਡੀ. ਐੱਸ. ਪੀ. ਕਮਲਜੀਤ ਸਿੰਘ, 4 ਥਾਣਿਆਂ ਦੇ ਮੁਖੀ, 200 ਪੁਲਸ ਕਰਮਚਾਰੀ, ਜੇਲ੍ਹ ਪ੍ਰਸ਼ਾਸਨ ਦੇ 4 ਗਜ਼ਟਿਡ ਅਫ਼ਸਰਾਂ ਸਮੇਤ ਅਚਾਨਕ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿੱਥੋਂ ਪੁਲਸ ਨੇ ਵੱਖ-ਵੱਖ ਬੈਰਕਾਂ ’ਚ ਲਈ ਗਈ ਤਲਾਸ਼ੀ ਦੌਰਾਨ ਉਕਤ ਸਾਮਾਨ ਬਰਾਮਦ ਕੀਤਾ ਗਿਆ, ਜਦਕਿ ਅਫ਼ੀਮ, ਚਰਸ ਨੂੰ ਮਾਮੂਲੀ ਮਾਤਰਾ ’ਚ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪਤਨੀ ਨੇ ਨਸ਼ੇ 'ਤੇ ਲਾਇਆ ਪਤੀ, ਦੋਵੇਂ ਪੀ ਗਏ 1 ਕਰੋੜ ਦੀ ਹੈਰੋਇਨ, ਕੰਗਾਲ ਹੋਣ 'ਤੇ ਆਈ ਹੋਸ਼ ਤਾਂ...

ਉਨ੍ਹਾਂ ਦੱਸਿਆ ਕਿ ਬਰਾਮਦ ਲੋਹੇ ਦੀਆਂ ਪੱਤਰੀਆਂ ਅਤੇ ਰਾਡਾਂ ਨਾਲ ਕਿਸੇ ਵਿਅਕਤੀ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ। ਇਹ ਤਲਾਸ਼ੀ ਅਭਿਆਨ ਭਵਿੱਖ ’ਚ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਬਰਾਮਦ ਸਾਮਾਨ ਨੂੰ ਕਬਜ਼ੇ ’ਚ ਲੈਂਦੇ ਹੋਏ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਲੋਕ ਸਭਾ ਸੀਟ ਦਾ ਚੋਣ ਮੌਸਮ ਬਣਿਆ ਰਹੱਸ, ਪਾਰਟੀਆਂ ਲਈ ਉਮੀਦਵਾਰ ਲੱਭਣਾ ਵੱਡੀ ਚੁਣੌਤੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News