ਜੇਲ੍ਹਾਂ ’ਚ HIV, TV ਤੇ ਵਾਇਰਲ ਹੈਪੇਟਾਈਟਸ ਦੀ ਜਾਂਚ ਲਈ ਸਕਰੀਨਿੰਗ ਮੁਹਿੰਮ ਕੀਤੀ ਜਾਵੇਗੀ ਸ਼ੁਰੂ: DC ਹਿੰਮਾਸ਼ੂ

Tuesday, Jun 13, 2023 - 06:21 PM (IST)

ਜੇਲ੍ਹਾਂ ’ਚ HIV, TV ਤੇ ਵਾਇਰਲ ਹੈਪੇਟਾਈਟਸ ਦੀ ਜਾਂਚ ਲਈ ਸਕਰੀਨਿੰਗ ਮੁਹਿੰਮ ਕੀਤੀ ਜਾਵੇਗੀ ਸ਼ੁਰੂ: DC ਹਿੰਮਾਸ਼ੂ

ਗੁਰਦਾਸਪੁਰ, 12 ਜੂਨ (ਵਿਨੋਦ, ਹਰਮਨ, ਹੇਮੰਤ)- ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲਾਂ ਦੇ ਬੰਦੀਆਂ ਦੀ ਸਿਹਤ ਜਾਂਚ ਲਈ 15 ਜੂਨ ਤੋਂ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ 15 ਜੂਨ ਨੂੰ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਇੰਟੈਗਰੇਟਿਡ ਯੋਨ ਰੋਗ, ਐੱਚ. ਆਈ. ਵੀ., ਟੀ. ਬੀ. ਅਤੇ ਵਾਇਰਲ ਹੈਪੇਟਾਈਟਸ ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਲਈ ਜੇਲ ’ਚ ਬੰਦੀਆਂ ਦੀ ਅਜਿਹੇ ਰੋਗਾਂ ਦੀ ਜਾਂਚ ਲਈ ਸਕਰੀਨਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਜ਼ਿਲੇ ’ਚ ਇਹ ਸਕਰੀਨਿੰਗ ਮੁਹਿੰਮ 2 ਜੁਲਾਈ ਤੱਕ ਚੱਲੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਝੁਲਸਾਉਣ ਵਾਲੀ ਗਰਮੀ ਦੌਰਾਨ ਬਿਜਲੀ ਮਹਿਕਮੇ ਨੇ ਦਿੱਤੀ ਰਾਹਤ ਭਰੀ ਖ਼ਬਰ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਇਨ੍ਹਾਂ ਬੀਮਾਰੀਆਂ ਸਬੰਧੀ ਕਾਉਂਸਲਿੰਗ, ਸਕਰੀਨਿੰਗ ਕਰਨ ਦਾ ਮੁੱਖ ਉਦੇਸ਼ ਅਜਿਹੇ ਮਰੀਜ਼ਾਂ ਦੀ ਭਾਲ ਕਰਨਾ ਹੈ, ਜੋ ਇਨ੍ਹਾਂ ਬੀਮਾਰੀਆਂ ਤੋਂ ਪੀੜਤ ਹਨ ਤਾਂ ਜੋ ਉਨ੍ਹਾਂ ਦੀ ਭਾਲ ਕਰ ਕੇ ਅਤੇ ਸਮੇਂ ਸਿਰ ਇਲਾਜ ਕਰਵਾ ਕੇ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੇਂਦਰੀ ਜੇਲ ਗੁਰਦਾਸਪੁਰ ’ਚ ਬੰਦ ਬੰਦੀਆਂ ਅਤੇ ਰੈੱਡ ਕਰਾਸ ਦੇ ਨਸ਼ਾ ਛੁਡਾਉ ਕੇਂਦਰ ’ਚ ਦਾਖਲ ਮਰੀਜ਼ਾਂ ਦੀ ਬੀਮਾਰੀਆਂ ਦੀ ਸਕਰੀਨਿੰਗ ਲਈ ਲੋੜੀਂਦਾ ਮਾਈਕਰੋਪਲਾਨ ਤਿਆਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਲੂ ਨੇ ਝੰਬੇ ਅੰਬਰਸਰੀਏ, ਵਧਦੀ ਗਰਮੀ ਨੂੰ ਦੇਖ ਲੋਕਾਂ ਨੂੰ ਘਰੋਂ ਬਾਹਰ ਜਾਣ 'ਤੇ ਪੈ ਰਹੀ ਚਿੰਤਾ

ਇਸ ਸਬੰਧੀ ਲੋੜੀਂਦੇ ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਦੀ ਡਿਉਟੀ ਸਕਰੀਨਿੰਗ ਲਈ ਲਗਾ ਦਿੱਤੀ ਗਈ ਹੈ, ਜੋ ਕਿ ਬੈਰਕ ਵਾਈਜ ਇਨ੍ਹਾਂ ਕੈਦੀਆਂ ਦੀ ਸਕਰੀਨਿੰਗ ਕਰਨਗੇ। ਇਸ ਤੋਂ ਇਲਾਵਾ ਕਾਉਂਸਲਰ ਬੰਦੀਆਂ ਦੀਆਂ ਬਿਮਾਰੀਆਂ ਬਾਰੇ ਕਾਉਂਸਲਿੰਗ ਵੀ ਕਰਨਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਕਰੀਨਿੰਗ ਮੁਹਿੰਮ ਤਹਿਤ ਚਿਲਡਰਨ ਹੋਮ ਦੇ ਸਹਿਵਾਸੀ ਬੱਚਿਆਂ ਅਤੇ ਬਿਰਦ ਆਸ਼ਰਮਾਂ ਵਿੱਚ ਰਹਿ ਰਹੇ ਬਜ਼ੁਰਗਾਂ ਦੇ ਵੀ ਟੀ.ਬੀ, ਹੈਪਾਟਾਈਟਸ ਅਤੇ ਟਰਾਂਸਮੀਟਿਡ ਇਨਫੈਕਸ਼ਨ ਦੇ ਟੈਸਟ ਕੀਤੇ ਜਾਣਗੇ।

ਇਹ ਵੀ ਪੜ੍ਹੋ- 9 ਸਾਲਾ ਅਰਜਿਤ ਸ਼ਰਮਾ ਨੇ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਉਨ੍ਹਾਂ ਇਸ ਮੁਹਿੰਮ ’ਚ ਲੱਗੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਮੁਹਿੰਮ ਨੂੰ 100 ਫੀਸਦੀ ਸਫਲ ਬਣਾਉਣ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


author

Shivani Bassan

Content Editor

Related News