ਮੋਟਰਸਾਈਕਲ ਸਵਾਰ 4 ਲੁਟੇਰੇ ਪਿਸਤੌਲ ਦੀ ਨੋਕ ''ਤੇ ਕੁੜੀ ਤੋਂ ਸਕੂਟਰੀ ਖੋਹ ਕੇ ਫਰਾਰ
Saturday, Nov 11, 2023 - 11:01 PM (IST)
ਗੁਰਦਾਸਪੁਰ (ਵਿਨੋਦ) : ਅੱਜ ਸ਼ਾਮ ਗੁਰਦਾਸਪੁਰ ਸਦਰ ਦੇ ਪਿੰਡ ਨਰਪੁਰ ਨੇੜੇ 2 ਮੋਟਰਸਾਈਕਲਾਂ 'ਤੇ ਸਵਾਰ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਇਕ ਕੁੜੀ ਤੋਂ ਸਕੂਟਰੀ ਖੋਹ ਲਈ। ਸਕੂਟਰੀ 'ਚ ਕੁੜੀ ਦਾ ਮੋਬਾਇਲ, ਏਟੀਐੱਮ ਕਾਰਡ ਤੇ ਹੋਰ ਸਾਮਾਨ ਵੀ ਸੀ। ਇਸ ਸਬੰਧੀ ਪੀੜਤ ਮਨਦੀਪ ਕੌਰ ਵਾਸੀ ਨਰਪੁਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਲਈ ਆਪਣੇ ਛੋਟੇ ਭਰਾ ਨਾਲ ਪਿੰਡ ਦੇ ਬਾਹਰ ਸੜਕ ’ਤੇ ਆਈ ਹੋਈ ਸੀ, ਜਦੋਂ ਉਹ ਪਿੰਡ ਦੇ ਬਾਹਰਵਾਰ ਪੁੱਜੀ ਤਾਂ ਸੜਕ 'ਤੇ ਪਹਿਲਾਂ ਤੋਂ ਹੀ 2 ਮੋਟਰਸਾਈਕਲਾਂ 'ਤੇ ਖੜ੍ਹੇ 4 ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਕਿਹਾ ਕਿ ਤੇਰੇ ਕੋਲ ਜੋ ਵੀ ਹੈ, ਕੱਢ ਦੇ।
ਇਹ ਵੀ ਪੜ੍ਹੋ : ਗੱਡੀ ਦਾ ਸ਼ੀਸ਼ਾ ਤੋੜ ਲੱਖਾਂ ਦੀ ਨਕਦੀ ਤੇ ਗਹਿਣੇ ਉਡਾਏ, ਸ਼ਾਪਿੰਗ ਕਰਨ ਗਏ ਪਤੀ-ਪਤਨੀ ਨਾਲ ਵਾਪਰੀ ਘਟਨਾ
ਪੀੜਤ ਲੜਕੀ ਨੇ ਦੱਸਿਆ ਕਿ ਉਸ ਕੋਲ ਉਸ ਦੇ ਮੋਬਾਇਲ ਤੋਂ ਇਲਾਵਾ ਕੁਝ ਨਹੀਂ ਹੈ, ਜੋ ਸਕੂਟਰੀ ਦੀ ਡਿੱਕੀ ਵਿੱਚ ਪਿਆ ਹੈ, ਜਿਸ 'ਤੇ ਲੁਟੇਰਿਆਂ ਨੇ ਉਸ ਤੋਂ ਜ਼ਬਰਦਸਤੀ ਉਸ ਦੀ ਸਕੂਟਰੀ ਖੋਹਣੀ ਸ਼ੁਰੂ ਕਰ ਦਿੱਤੀ। ਪਿਸਤੌਲ ਦਿਖਾ ਕੇ ਉਨ੍ਹਾਂ ਨੇ ਸਕੂਟਰੀ ਖੋਹ ਲਈ ਅਤੇ ਮੈਂ ਆਪਣੇ ਭਰਾ ਨਾਲ ਭੱਜ ਕੇ ਜਾਨ ਬਚਾਈ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8