ਵਿਸ਼ਾਲੀ ਖੁੱਲਰ ਸਰਬਸੰਮਤੀ ਨਾਲ ਮੁੜ ਚੁਣੀ ਗਈ ਪਿੰਡ ਚੀਮਾ ਕਲਾਂ ਦੀ ਸਰਪੰਚ

12/16/2018 8:36:07 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)-ਤਰਨਤਾਰਨ ਜ਼ਿਲੇ ਦੇ ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਚੀਮਾ ਕਲਾਂ ਦੇ ਲੋਕਾਂ ਨੇ ਪਿੰਡ ਦੇ ਜੰਮਪਲ ਉੱਘੇ ਸਮਾਜਸੇਵੀ ਆਗੂ 'ਤੇ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਦੇ ਛੋਟੇ ਭਰਾ ਮੋਨੂੰ ਚੀਮਾ ਦੀ ਪਤਨੀ ਵਿਸ਼ਾਲੀ ਖੁੱਲਰ ਨੂੰ ਪੰਚਾਇਤੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਾਉਣ ਤੋਂ ਪਹਿਲਾਂ ਹੀ ਇੱਕ ਵਾਰ ਫਿਰ ਤੋਂ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਚੁਣ ਕੇ ਖੇਤਰ 'ਚ ਮਿਸਾਲ ਪੈਦਾ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਵਿਸ਼ਾਲੀ ਖੁਲਰ ਦੇ ਪਤੀ ਮੋਨੂੰ ਚੀਮਾ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਭਾਰੀ ਇੱਕਠ ਕਰਕੇ ਉਨ੍ਹਾਂ ਦੀ ਪਤਨੀ ਵਿਸ਼ਾਲੀ ਖੁੱਲਰ ਨੂੰ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਵਜੋਂ ਨਿਯੁਕਤ ਕਰਨ ਦਾ ਐਲਾਣ ਕਰ ਦਿੱਤਾ ਗਿਆ ਸੀ, ਅਤੇ ਇਸ ਪੰਚਾਇਤ ਵਿੱਚ ਮੈਬਰ ਵੀ ਪਹਿਲੀ ਪੰਚਾਇਤ ਵਾਲੇ ਦੁਬਾਰਾ ਚੁਣੇ ਗਏ ਹਨ । ਇਸ ਮੌਕੇ ਮੋਨੂੰ ਚੀਮਾ ਨੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਵਾਉਣ ਦਾ ਭਰੋਸਾ ਦਿੱਤਾ । ਮੋਨੂੰ ਚੀਮਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਉਹ ਸਦਾ ਰਿਣੀ ਹਨ, ਜਿੰਨ੍ਹਾਂ ਨੇ ਉਨ੍ਹਾਂ ਨੂੰ ਇੱਕ ਫਿਰ ਤੋਂ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ । ਇਸ ਮੌਕੇ ਤਰਸੇਮ ਸਿੰਘ,ਨਿਸ਼ਾਨ ਸਿੰਘ,ਸਤਨਾਮ ਸਿੰਘ ਅਤੇ ਹੋਰ ਵੀ ਪਿੰਡ ਚੀਮਾ ਕਲਾਂ ਦੇ ਵਾਸੀ ਹਾਜ਼ਿਰ ਸਨ।


Related News