ਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤ

Sunday, Jun 15, 2025 - 05:58 PM (IST)

ਗਰਮੀ ਨਾਲ ਸਫਾਈ ਕਰਮਚਾਰੀ ਦੀ ਮੌਤ

ਬਟਾਲਾ(ਸਾਹਿਲ, ਯੋਗੀ): ਗਰਮੀ ਨਾਲ ਬਟਾਲਾ ਬੱਸ ਸਟੈਂਡ ਵਿਖੇ ਸਫਾਈ ਕਰਮਚਾਰੀ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਚੌਕੀ ਬੱਸ ਸਟੈਂਡ ਦੇ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕੇਸਰ ਜਹਾਂ ਪੁੱਤਰ ਨਾਗਿੰਦਰ ਜਹਾਂ ਵਾਸੀ ਤਸਮਤੀ ਬਿਹਾਰ ਹਾਲ ਬੱਸ ਸਟੈਂਡ ਬਟਾਲਾ ਨੇ ਸੂਚਨਾ ਦਿੱਤੀ ਕਿ ਉਹ ਇਸ ਸਮੇਂ ਫਤਿਹਗੜ੍ਹ ਚੂੜੀਆਂ ਕਾਊਂਟਰ ਬੱਸ ਸਟੈਂਡ ਬਟਾਲਾ ਵਿਖੇ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਹੈ ਅਤੇ ਕੇਸ਼ਵ ਗੁਪਤਾ ਪੁੱਤਰ ਮੂਲ ਚੰਦ ਗੁਪਤਾ ਵਾਸੀ ਲੱਕੜ ਮੰਡੀ ਬਟਾਲਾ ਵੀ ਉਸ ਨਾਲ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ। ਜਿਸ ਦੀ ਬੀਤੀ ਸ਼ਾਮ ਗਰਮੀ ਕਾਰਨ ਅਚਾਨਕ ਤਬੀਅਤ ਖਰਾਬ ਹੋ ਗਈ ਸੀ,ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਲਿਜਾਇਆ ਗਿਆ, ਜਿਥੇ ਇਲਾਜ 'ਚ ਕੇਸ਼ਵ ਗੁਪਤਾ ਦੀ ਮੌਤ ਹੋ ਗਈ। 


author

shivani attri

Content Editor

Related News